‘ਤਾਰਕ ਮਹਿਤਾ...’ ’ਚ ਦਿਸੇਗੀ ਦਯਾਬੇਨ, ਅਸਿਤ ਮੋਦੀ ਨੇ ਦਿਸ਼ਾ ਵਕਾਨੀ ਦੀ ਵਾਪਸੀ ਦੀ ਕੀਤੀ ਪੁਸ਼ਟੀ

Monday, Jul 31, 2023 - 11:06 AM (IST)

‘ਤਾਰਕ ਮਹਿਤਾ...’ ’ਚ ਦਿਸੇਗੀ ਦਯਾਬੇਨ, ਅਸਿਤ ਮੋਦੀ ਨੇ ਦਿਸ਼ਾ ਵਕਾਨੀ ਦੀ ਵਾਪਸੀ ਦੀ ਕੀਤੀ ਪੁਸ਼ਟੀ

ਮੁੰਬਈ (ਬਿਊਰੋ)– ਟੈਲੀਵਿਜ਼ਨ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲ ਰਹੇ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸਾਰੇ ਕਿਰਦਾਰਾਂ ਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ ਪਰ ਇਕ ਕਿਰਦਾਰ ਨੂੰ ਸ਼ਾਇਦ ਹੀ ਭੁਲਾਇਆ ਜਾ ਸਕੇ ਤੇ ਉਹ ਹੈ ਦਯਾਬੇਨ। ਜੇਠਾਲਾਲ ਤੋਂ ਬਾਅਦ ਦਯਾਬੇਨ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਦੀ ਜਾਨ ਹੈ।

ਜੇਠਾਲਾਲ ਦੀ ਭੂਮਿਕਾ ਮਸ਼ਹੂਰ ਅਦਾਕਾਰ ਦਿਲੀਪ ਜੋਸ਼ੀ ਨੇ ਨਿਭਾਈ ਹੈ, ਜਦਕਿ ਦਯਾਬੇਨ ਦੀ ਭੂਮਿਕਾ ਦਿਸ਼ਾ ਵਕਾਨੀ ਨੇ ਨਿਭਾਈ ਹੈ, ਜੋ ਪਿਛਲੇ 6 ਸਾਲਾਂ ਤੋਂ ਸ਼ੋਅ ਤੋਂ ਗਾਇਬ ਹੈ। ਸਾਲ 2017 ’ਚ ਦਿਸ਼ਾ ਨੇ ਮੈਟਰਨਿਟੀ ਲੀਵ ਲੈ ਲਈ ਤੇ ਫਿਰ ਸ਼ੋਅ ’ਚ ਵਾਪਸ ਨਹੀਂ ਆਈ। 6 ਸਾਲਾਂ ਬਾਅਦ ਵੀ ਨਾ ਸਿਰਫ ਨਿਰਮਾਤਾ, ਸਗੋਂ ਦਰਸ਼ਕ ਵੀ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹੁਣ ਆਖਰਕਾਰ ਉਹ ਦਿਨ ਵੀ ਜਲਦ ਹੀ ਆਉਣ ਵਾਲਾ ਹੈ, ਜਦੋਂ ਇਕ ਵਾਰ ਫਿਰ ਦਿਸ਼ਾ ਦਯਾਬੇਨ ਬਣ ਕੇ ਦਰਸ਼ਕਾਂ ਨੂੰ ਹਸਾਏਗੀ। ਅਸਿਤ ਮੋਦੀ ਲੰਬੇ ਸਮੇਂ ਤੋਂ ਨਵੀਂ ਦਯਾਬੇਨ ਦੀ ਤਲਾਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਦਿਸ਼ਾ ਵਰਗੀ ਅਦਾਕਾਰਾ ਨਹੀਂ ਮਿਲੀ। ਉਹ ਦਿਸ਼ਾ ਨੂੰ ਵਾਪਸ ਆਉਣ ਲਈ ਵੀ ਮਨਾ ਰਹੇ ਸਨ। ਹੁਣ ਅਸਿਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਸਰਪ੍ਰਾਈਜ਼ ਦਿੱਤਾ ਹੈ ਕਿ ਦਿਸ਼ਾ ਵਕਾਨੀ ਸ਼ੋਅ ’ਚ ਵਾਪਸੀ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਰਣਬੀਰ ਕਪੂਰ ਤੇ ਰਿਤਿਕ ਰੌਸ਼ਨ 'ਤੇ ਵਿੰਨ੍ਹਿਆ ਨਿਸ਼ਾਨਾ! ਲਾਏ ਗੰਭੀਰ ਦੋਸ਼

ਹਾਲ ਹੀ ’ਚ ਸ਼ੋਅ ਦੇ 15 ਸਾਲ ਪੂਰੇ ਹੋਣ ’ਤੇ ਅਸਿਤ ਨੇ ਇਕ ਸਮਾਗਮ ਦਾ ਆਯੋਜਨ ਕੀਤਾ, ਜਿਥੇ ਉਸ ਨੇ ਇਹ ਐਲਾਨ ਕੀਤਾ। ਅਸਿਤ ਨੇ ਸਮਾਗਮ ’ਚ ਕਿਹਾ, ‘‘15 ਸਾਲਾਂ ਦੇ ਇਸ ਸਫ਼ਰ ’ਤੇ ਸਾਰਿਆਂ ਨੂੰ ਦਿਲੋਂ ਵਧਾਈਆਂ। ਇਕ ਕਲਾਕਾਰ ਹੈ, ਜਿਸ ਨੂੰ ਅਸੀਂ ਭੁੱਲ ਨਹੀਂ ਸਕਦੇ। ਦਯਾ ਭਾਬੀ ਉਰਫ਼ ਦਿਸ਼ਾ ਵਕਾਨੀ। ਉਸ ਨੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ ਤੇ ਸਾਨੂੰ ਸਾਰਿਆਂ ਨੂੰ ਹਸਾਇਆ ਹੈ। ਪ੍ਰਸ਼ੰਸਕ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ ਤੇ ਮੈਂ ਤੁਹਾਡੇ ਨਾਲ ਵਾਅਦਾ ਵੀ ਕਰਦਾ ਹਾਂ ਕਿ ਦਿਸ਼ਾ ਵਾਕਾਨੀ ਜਲਦ ਹੀ ਸ਼ੋਅ ’ਚ ਵਾਪਸੀ ਕਰੇਗੀ।’’

ਦਿਸ਼ਾ ਵਕਾਨੀ ਨੇ ਸਾਲ 2015 ’ਚ ਚਾਰਟਰਡ ਅਕਾਊਂਟੈਂਟ ਮਯੂਰ ਪਾਡਿਆ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ ਦੋ ਸਾਲਾਂ ਬਾਅਦ ਯਾਨੀ 2017 ’ਚ ਦਿਸ਼ਾ ਤੇ ਮਯੂਰ ਇਕ ਧੀ ਦੇ ਮਾਤਾ-ਪਿਤਾ ਬਣੇ। ਉਸ ਸਮੇਂ ਦਿਸ਼ਾ ਨੇ ਸ਼ੋਅ ਤੋਂ ਬ੍ਰੇਕ ਲੈ ਲਈ ਸੀ। ਪਿਛਲੇ ਸਾਲ ਦਿਸ਼ਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਖ਼ਬਰਾਂ ਸਨ ਕਿ ਦਿਸ਼ਾ ਸ਼ੋਅ ’ਚ ਵਾਪਸੀ ਨਹੀਂ ਕਰੇਗੀ ਪਰ ਅਸਿਤ ਮੋਦੀ ਦੇ ਤਾਜ਼ਾ ਬਿਆਨ ਤੋਂ ਲੱਗਦਾ ਹੈ ਕਿ ਦਿਸ਼ਾ ਨੇ ਵਾਪਸੀ ਦਾ ਮਨ ਬਣਾ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News