ਦਯਾਬੇਨ ਨਾਲ ਤਸਵੀਰ ''ਚ ਨਜ਼ਰ ਆ ਰਿਹਾ ਇਹ ਬੱਚਾ ਹੈ ''ਤਾਰਕ ਮਹਿਤਾ'' ਦਾ ਮਸ਼ਹੂਰ ਅਦਾਕਾਰ, ਜਾਣੋ ਕੌਣ?

01/18/2022 10:34:15 AM

ਨਵੀਂ ਦਿੱਲੀ (ਬਿਊਰੋ) : 'ਤਾਰਕ ਮਹਿਤਾ ਦਾ ਉਲਟਾ ਚਸ਼ਮਾ' ਟੀ. ਆਰ. ਪੀ. ਦੀ ਲਿਸਟ 'ਚ ਹਮੇਸ਼ਾ ਟੌਪ 'ਤੇ ਰਹਿੰਦਾ ਹੈ। ਸ਼ੋਅ ਦੇ ਕਲਾਕਾਰਾਂ ਦੀ ਪ੍ਰਸਿੱਧੀ ਕਿਸੇ ਫ਼ਿਲਮ ਸਟਾਰ ਤੋਂ ਘੱਟ ਨਹੀਂ ਹੈ। ਇਥੇ ਤਕ ਕੀ ਸ਼ੋਅ 'ਚ ਨਜ਼ਰ ਆਉਣ ਵਾਲੀ ਐਕਟਰਸ ਲਈ ਫੈਨਜ਼ ਬਹੁਤ ਇੰਤਜ਼ਾਰ ਕਰ ਰਹੇ ਹਨ। ਸੋਸ਼ਲ ਮੀਡੀਆ ਤੋਂ ਸ਼ੋਅ ਦੇ ਕਈ ਫੈਨ ਪੇਜ਼ ਹਨ, ਜੋ ਯੂਜਰਸ ਨੂੰ ਉਨ੍ਹਾਂ ਦੇ ਪਸੰਦੀਦਾ ਸਿਤਾਰੇ ਬਾਰੇ ਜਾਣਕਾਰੀ ਦਿੰਦੇ ਹਨ।

ਵਾਇਰਲ ਹੋ ਰਹੀ ਹੈ ਤਸਵੀਰ
'ਤਾਰਕ ਮਹਿਤਾ' ਦੇ ਇਸ ਤਰ੍ਹਾਂ ਦੇ ਫੈਨ ਪੇਜ਼ 'ਚ ਸ਼ੋਅ 'ਚ ਦਯਾਬੇਨ ਦਾ ਕਿਰਦਾਰ ਨਿਭਾਉਣ ਵਾਲੀ ਦਿਸ਼ਾ ਵਾਕਾਨੀ ਤੇ ਉਨ੍ਹਾਂ ਦੇ ਭਰਾ ਦੀ ਥ੍ਰੋਬੈਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਦਿਸ਼ਾ ਵਾਕਾਨੀ ਹੈ, ਉਸ ਨਾਲ ਉਸ ਦਾ ਭਰਾ ਮਯੂਰ ਵਾਕਾਨੀ ਹੈ ਅਤੇ ਇਕ ਸ਼ੇਰ ਵੀ ਨਜ਼ਰ ਆ ਰਿਹਾ ਹੈ। ਦਿਸ਼ਾ ਦੇ ਫੈਨਸ ਇਹ ਦੇਖ ਕੇ ਹੈਰਾਨ ਹਨ ਕਿ ਸ਼ੇਰ ਨੇ ਉਨ੍ਹਾਂ ਨਾਲ ਇੰਨੀ ਆਸਾਨੀ ਨਾਲ ਤਸਵੀਰ ਕਿਵੇਂ ਕਲਿੱਕ ਕਰਵਾ ਲਈ। 
ਦੱਸ ਦੇਈਏ ਕਿ ਇਹ ਸਟੂਡੀਓ 'ਚ ਲਈ ਗਈ ਇੱਕ ਤਸਵੀਰ ਹੈ, ਜਿਸ ਨੂੰ ਬਾਅਦ 'ਚ ਐਡਿਟ ਕੀਤਾ ਗਿਆ ਹੈ ਅਤੇ ਇਸ 'ਚ ਇਫੈਕਟਸ ਜੋੜੇ ਗਏ ਹਨ। ਅਸਲ 'ਚ ਮਯੂਰ ਵਾਕਾਨੀ 'ਤਾਰਕ ਮਹਿਤਾ' 'ਚ ਵੀਰਾ ਮਤਲਬ ਸੁੰਦਰ ਲਾਲ ਦਾ ਕਿਰਦਾਰ ਕਰਦੇ ਹਨ। ਇਹ ਦਿਸ਼ਾ ਵਾਕਾਨੀ ਦੇ ਅਸਲੀ ਭਰਾ ਹਨ। ਮਤਲਬ ਆਨਸਕ੍ਰੀਨ 'ਤੇ ਦਿਖਾਈ ਦੇਣ ਵਾਲੀ ਭੈਣ-ਭਰਾ ਦੀ ਕੈਮਿਸਟਰੀ ਅਸਲੀ ਹੈ। ਉਂਝ ਜਦੋਂ ਤੋਂ ਦਿਸ਼ਾ ਤਾਰਕ ਮਹਿਤਾ ਤੋਂ ਗਾਇਬ ਹੋਈ ਹੈ, ਉਨ੍ਹਾਂ ਦੇ ਭਰਾ ਮਯੂਰ ਵੀ ਸ਼ੋਅ 'ਚ ਘੱਟ ਹੀ ਨਜ਼ਰ ਆਏ ਹਨ। ਸ਼ੋਅ ਦੀ ਸਟੋਰੀ ਲਾਈਨ ਅਜਿਹੀ ਹੈ ਕਿ ਲੋਕ ਦਯਾ ਦੇ ਨਾਲ-ਨਾਲ ਸੁੰਦਰ ਲਾਲ ਦਾ ਕਿਰਦਾਰ ਵੀ ਪਸੰਦ ਕਰਦੇ ਹਨ।

PunjabKesari

ਇਸ ਲਈ ਦਿਸ਼ਾ ਵਕਾਨੀ ਵਾਪਸ ਨਹੀਂ ਆ ਰਹੀ
ਦਿਸ਼ਾ ਵਕਾਨੀ ਦੀ ਵਾਪਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਸ 'ਚ ਉਹ ਗਰਭਵਤੀ ਨਜ਼ਰ ਆ ਰਹੀ ਸੀ, ਜਿਸ ਕਾਰਨ ਫੈਨਜ਼ ਨੂੰ ਅੰਦਾਜ਼ਾ ਹੋ ਗਿਆ ਕਿ ਦਯਾ ਦਾ ਤਾਰਕ ਮਹਿਤਾ 'ਚ ਵਾਪਸ ਨਾ ਆਉਣ ਦਾ ਕੀ ਕਾਰਨ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News