ਮਹਾਰਾਸ਼ਟਰ ਦੇ ਸਾਬਕਾ ਮੰਤਰੀ ਨਰਾਇਣ ਰਾਣੇ ਦਾ ਦਾਅਵਾ ਦਿਸ਼ਾ ਸਾਨਿਆਲ ਦਾ ਰੇਪ ਤੋਂ ਬਾਅਦ ਹੋਇਆ ਸੀ ਕਤਲ

8/6/2020 3:58:46 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਉਨ੍ਹਾਂ ਦੀ ਸਾਬਕਾ ਮੈਨੇਜਰ ਦਿਸ਼ਾ ਸਾਨਿਆਲ ਖ਼ੁਦਕੁਸ਼ੀ ਮਾਮਲੇ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਰਾਇਣ ਰਾਣੇ ਦਾ ਕਹਿਣਾ ਹੈ ਕਿ ਦੋਵਾਂ ਦਾ ਕਤਲ ਕੀਤਾ ਗਿਆ ਹੈ। ਨਰਾਇਣ ਰਾਣੇ ਵਰਤਮਾਨ 'ਚ ਬੀ. ਜੇ. ਪੀ. ਵੱਲੋਂ ਰਾਜਸਭਾ ਦੇ ਸਾਂਸਦ ਵੀ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਦੋਵਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਜੋ ਪਾਰਟੀ ਹੋਈ ਉਸ 'ਚ ਕਿਹੜੇ-ਕਿਹੜੇ ਲੋਕ ਸ਼ਾਮਲ ਹੋਏ ਸਨ।
PunjabKesari
ਉਨ੍ਹਾਂ ਨੇ ਕਿਹਾ ਮੁੰਬਈ ਪੁਲਸ ਇੱਕ ਕੁਸ਼ਲ ਸੰਗਠਨ ਹੈ ਅਤੇ ਜਾਂਚ ਨੂੰ ਸਹੀ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਪਰ ਪੁਲਸ ਸੱਤਾ 'ਚ ਮੌਜੂਦ ਕੁਝ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਰਾਇਣ ਰਾਣੇ ਨੇ ਅੱਗੇ ਆਖਿਆ ਕਿ 8 ਅਤੇ 13 ਜੂਨ ਨੂੰ ਹੋਈ ਪਾਰਟੀ 'ਚ ਕੌਣ-ਕੋਣ ਲੋਕ ਸ਼ਾਮਲ ਸਨ ਇਸ ਦਾ ਪਤਾ ਲਗਾਉਣਾ ਚਾਹੀਦਾ ਹੈ ਕਿਉਂਕਿ ਇਸ ਪਾਰਟੀ 'ਚ ਮਹਾਰਾਸ਼ਟਰ ਸਰਕਾਰ ਦਾ ਇੱਕ ਨੌਜਵਾਨ ਮੰਤਰੀ ਵੀ ਸ਼ਾਮਲ ਹੋਇਆ ਸੀ।


ਰਾਣੇ ਦਾ ਕਹਿਣਾ ਹੈ ਕਿ 8 ਜੂਨ ਦਿਸ਼ਾ ਸਾਨਿਆਲ ਨਾਲ ਪਹਿਲਾਂ ਰੇਪ ਕੀਤਾ ਗਿਆ ਅਤੇ ਬਾਅਦ 'ਚ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਦੋਵਾਂ ਘਟਨਾਵਾਂ ਦਾ ਆਪਸ 'ਚ ਸਬੰਧ ਦੱਸਿਆ ਹੈ।


sunita

Content Editor sunita