ਕਾਨਸ 2022 ’ਚ ਹੈਲੀ ਸ਼ਾਹ ਡਿਜ਼ਾਈਨਰ ਨੂੰ ਲੈ ਕੇ ਹੋਈ ਨਿਰਾਸ਼, ਡਿਜ਼ਾਈਨਰ ਨੇ ਕੀਤਾ ਟੀ.ਵੀ. ਅਦਾਕਾਰਾ ਨਾਲ ਭੇਦਭਾਵ

Friday, May 27, 2022 - 04:26 PM (IST)

ਕਾਨਸ 2022 ’ਚ ਹੈਲੀ ਸ਼ਾਹ ਡਿਜ਼ਾਈਨਰ ਨੂੰ ਲੈ ਕੇ ਹੋਈ ਨਿਰਾਸ਼, ਡਿਜ਼ਾਈਨਰ ਨੇ ਕੀਤਾ ਟੀ.ਵੀ. ਅਦਾਕਾਰਾ ਨਾਲ ਭੇਦਭਾਵ

ਬਾਲੀਵੁੱਡ ਡੈਸਕ: ਫ਼ਰਾਂਸ ’ਚ ਆਯੋਜਿਤ 75 ਵੇਂ ਕਾਨਸ ਫ਼ਿਲਮ ਫ਼ੈਸਟੀਵਲ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ।ਕਾਨਸ ਦੇ ਰੈੱਡ ਕਾਰਪੇਟ ’ਤੇ ਪਹਿਲੀ ਵਾਰ ਹੈਲੀ ਸ਼ਾਹ ਵੀ ਆਪਣੇ ਜਲਵੇ ਦਿਖਾਉਦੀ ਨਜ਼ਰ ਆਈ। ਇਸ ਫ਼ੈਸਟੀਵਲ ’ਚ ਅਦਾਕਾਰਾ ਦਾ ਇਕ ਤੋਂ ਵੱਧ ਇਕ ਰੂਪ ਦੇਖਣ ਨੂੰ ਮਿਲਿਆ ਪਰ ਅਦਾਕਾਰਾ ਨੇ ਹੁਣ ਕਾਨਸ ਫ਼ਿਲਮ ਫ਼ੈਸਟੀਵਲ ’ਚ ਬਾਲੀਵੁੱਡ ਵਲੋਂ ਧਿਆਨ ਨਾ ਦਿੱਤੇ ਜਾਣ ’ਤੇ ਹੈਲੀ ਸ਼ਾਹ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

PunjabKesari

ਇਹ ਵੀ ਪੜ੍ਹੋ: ਕਰਨ ਜੌਹਰ ਦੇ ਜਨਮਦਿਨ ਪਾਰਟੀ ’ਚ ਰਣਵੀਰ ਅਤੇ ਕਾਜੋਲ ਨੇ ਲਾਈਆ ਰੌਣਕਾਂ

ਹੈਲੀ ਸ਼ਾਹ ਨੇ ਇਸ ਵਾਰ ਕਾਨਸ ’ਚ ਡੈਬਿਊ ਕੀਤਾ ਹੈ। ਇਸ ਬਾਰੇ ਉਨ੍ਹਾਂ ਨੇ ਇਕ ਇੰਟਰਵਿਊ ’ਚ ਦੱਸਿਆ ਕਿ ‘ਟੀ.ਵੀ. ਐਕਟਰ ਹੋਣ ਦੇ ਨਾਤੇ ਬਾਲੀਵੁੱਡ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਮੈਂ ਇਕ ਮਹੀਨਾ ਪਹਿਲਾਂ ਹੀ ਡਿਜ਼ਾਈਨਰਾਂ ਨਾਲ ਤਾਰੀਖ਼ ਤੈਅ ਕੀਤੀ ਸੀ। ਜਦੋਂ ਸਮਾਂ ਆਇਆ ਤਾਂ ਸਾਰਿਆਂ ਨੇ ਮੈਨੂੰ ਨਾਂਹ ਕਰ ਦਿੱਤੀ। ਇੰਨਾ ਹੀ ਨਹੀਂ ਕੋਈ ਵੀ ਮੇਰੀ ਮਦਦ ਕਰਨ ਨੂੰ ਤਿਆਰ ਨਹੀਂ ਸੀ। ਮੇਰੇ ਮੈਨੇਜਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੋਈ ਇੰਨਾ ਬੇਪਰਵਾਹ ਕਿਵੇਂ ਹੋ ਸਕਦਾ ਹੈ।’

PunjabKesari
ਅਦਾਕਾਰਾ ਨੇ ਅੱਗੇ ਖ਼ੁਲਾਸਾ ਕੀਤਾ ਕਿ ਇਹ ਮੌਕੇ ’ਚ ਸਿਰਫ਼ ਸ਼ਾਂਤਨੁ ਅਤੇ ਨਿਖਿਲ ਨੇ ਮੇਰੀ ਮਦਦ ਕੀਤੀ ਹੈ। ਉਨ੍ਹਾਂ ਨੇ ਬਿਨਾਂ ਕਿਸੇ ਸ਼ਰਤ ’ਤੇ ਮੈਨੂੰ ਆਊਟਫ਼ਿਟ ਦਿੱਤੇ ਹਨ ਕਿਉਂਕਿ ਕਾਨਸ ’ਚ ਮੈਂ ਇੰਡੀਆ ਦੀ ਨੁਮਾਇੰਦਗੀ ਕਰ ਰਹੀ ਸੀ। ਮੈਂ ਚਾਹੁੰਦੀ ਸੀ ਕਿ ਮੇਰੇ ਡੈਬਿਊ ’ਚ ਭਾਰਤ ਦੀ ਇਕ ਗੱਲ ਦਿਖਾਈ ਦੇਵੇ ਪਰ ਮੌਕੇ ’ਤੇ ਮੇਰੇ ਨਾਲ ਹੋਰਾਂ ਨੇ ਅਜੀਬ ਵਿਹਾਰ ਕੀਤਾ ਹੈ। ਮੈਂ ਸ਼ਾਂਤਨੁ ਅਤੇ ਨਿਖਿਲ ਦਾ ਵਾਰ- ਵਾਰ ਧੰਨਵਾਦ ਕਰਦੀ ਹਾਂ। ਉਸ ਨੇ ਕਾਨਸ ’ਚ ਮੇਰੇ ਪਹਿਰਾਵੇ ਦਾ ਪੂਰਾ ਧਿਆਨ ਰੱਖਿਆ ਹੈ। ਜੋ ਮੈਂ ਪਾਇਆ ਸੀ ਉਹ ਬਹੁਤ ਸ਼ਾਨਦਾਰ ਸੀ । ਮੈਂ ਰੈੱਡ ਕਾਰਪੇਟ ’ਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਗਈ ਮੈਂ ਖੁਸ਼ ਹਾਂ।

PunjabKesari

ਇਹ ਵੀ ਪੜ੍ਹੋ: ਪਤੀ ਵਿਵੇਕ ਦੇ ਨਾਲ ਥਾਈਲੈਂਡ ਪਹੁੰਚੀ ਦਿਵਯੰਕਾ ਤ੍ਰਿਪਾਠੀ, ਸਮੁੰਦਰ ਕਿਨਾਰੇ ਤੇ ਮਸਤੀ ਕਰਦੀ ਦਿਖਾਈ ਦਿੱਤੀ ਅਦਾਕਾਰਾ

ਹਿਨਾ ਖ਼ਾਨ ਨੇ ਵੀ ਲਗਾਇਆ ਇਹ ਦੋਸ਼ 

ਜਦੋਂ ਹਿਨਾ ਖ਼ਾਨ ਨੇ ਸਾਲ 2019 ’ਚ ਕਾਨਸ ’ਚ ਡੈਬਿਊ ਕੀਤਾ ਤਾਂ ਉਸ ਸਮੇਂ ਇਕ ਸੰਪਾਦਕ ਨੇ ਇਸ ਤਰ੍ਹਾਂ ਦਾ ਕੁਮੈਂਟ ਕੀਤਾ  ਜਿਸਦੇ ਬਾਅਦ ਕਾਫ਼ੀ ਹੰਗਾਮਾ ਹੋ ਗਿਆ ਸੀ। ਸੰਪਾਦਕ ਨੇ ਉਸ ਸਮੇਂ ਕਿਹਾ ਸੀ ਕਿ ਕਾਨਸ ਫ਼ਿਲਮ ਫ਼ੈਸਟੀਵਲ ਚਾਂਦੀਵਲੀ ਸਟੂਡੀਓ ਬਣ ਗਿਆ ਹੈ।ਉਸ ਸਮੇਂ ਅਦਾਕਾਰਾ ਨੇ  ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਜਿਹੀ ਟਿੱਪਣੀ ਦਿਲ ਨੂੰ ਤੋੜਨ ਵਾਲੀ ਹੈ। ਸ਼ਾਇਦ ਇੱਥੇ ਅਜਿਹੀਆਂ ਟਿੱਪਣੀਆਂ ਦੀ ਕੋਈ ਲੋੜ ਨਹੀਂ ਸੀ। ਇੰਨਾ ਹੀ ਨਹੀਂ ਜਦੋਂ ਹਿਨਾ ਨੇ ਕਾਨਸ ’ਚ ਡੈਬਿਊ ਕੀਤਾ ਸੀ ਤਾਂ ਭਾਰਤੀ ਡਿਜ਼ਾਈਨਰ ਵੀ ਉਸ ਨੂੰ ਕੱਪੜੇ ਦੇਣ ਤੋਂ ਇਨਕਾਰ ਕਰ ਰਹੇ ਸਨ।

PunjabKesari


author

Anuradha

Content Editor

Related News