ਜਦੋਂ ਰੋਹਿਤ ਸ਼ੈੱਟੀ ਨੂੰ ਕੱਢਿਆ ਗਿਆ ਸੀ ਸਕੂਲ ਤੋਂ ਬਾਹਰ, ਜਾਣੋ ਕਿਵੇਂ ਬਣਿਆ ਲਗਜ਼ਰੀ ਕਾਰਾਂ ਤੇ ਘਰਾਂ ਦਾ ਮਾਲਕ
Monday, Mar 14, 2022 - 06:36 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਅੱਜ ਯਾਨੀਕਿ 14 ਮਾਰਚ 2022 ਨੂੰ ਆਪਣਾ 49ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਰੋਹਿਤ ਸ਼ੈੱਟੀ ਬਾਲੀਵੁੱਡ ਦੇ ਸਭ ਤੋਂ ਵੱਡੇ ਐਕਸ਼ਨ ਨਿਰਦੇਸ਼ਕਾਂ 'ਚੋਂ ਇੱਕ ਹਨ। ਰੋਹਿਤ ਸ਼ੈੱਟੀ ਨੇ ਆਪਣੀਆਂ ਐਕਸ਼ਨ ਫ਼ਿਲਮਾਂ ਨਾਲ ਕਰੋੜਾਂ ਦਾ ਕਾਰੋਬਾਰ ਕੀਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨਿਰਦੇਸ਼ਕ ਨੂੰ ਪਹਿਲੀ ਤਨਖਾਹ ਦੇ ਰੂਪ 'ਚ ਸਿਰਫ਼ 35 ਰੁਪਏ ਮਿਲੇ ਸਨ। ਉਨ੍ਹਾਂ 35 ਰੁਪਏ ਤੋਂ ਅੱਜ ਰੋਹਿਤ ਸ਼ੈੱਟੀ ਨੇ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣਨ ਦਾ ਸਫ਼ਰ ਪੂਰਾ ਕਰ ਲਿਆ ਹੈ।
ਜਦੋਂ ਰੋਹਿਤ ਸ਼ੈੱਟੀ ਨੂੰ ਕੱਢਿਆ ਗਿਆ ਸੀ ਸਕੂਲ ਤੋਂ ਬਾਹਰ
ਰੋਹਿਤ ਸ਼ੈੱਟੀ ਦੇ ਪਿਤਾ ਅਤੇ ਮਾਂ ਦੋਵੇਂ ਬਾਲੀਵੁੱਡ ਇੰਡਸਟਰੀ ਨਾਲ ਸਬੰਧਿਤ ਸਨ। ਰੋਹਿਤ ਸ਼ੈੱਟੀ ਦੇ ਪਿਤਾ ਨੂੰ ਇੰਡਸਟਰੀ 'ਚ ਫਾਈਟਰ ਸ਼ੈੱਟੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਹ ਹਿੰਦੀ ਸਿਨੇਮਾ ਦੇ ਮਸ਼ਹੂਰ ਖਲਨਾਇਕ ਸਨ ਅਤੇ ਬਾਅਦ 'ਚ ਇੰਡਸਟਰੀ ਦੇ ਮਸ਼ਹੂਰ ਸਟੰਟ ਮੈਨ ਬਣ ਗਏ। ਜਦੋਂ ਰੋਹਿਤ ਸਿਰਫ਼ 4 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਪਿਤਾ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਦੀ ਹਰ ਛੋਟੀ-ਵੱਡੀ ਚੀਜ਼ ਵਿਕ ਗਈ, ਉਹ ਦਿਨ ਆਏ ਕਿ ਰੋਹਿਤ ਨੂੰ ਫੀਸ ਨਾ ਦੇਣ ਕਾਰਨ ਸਕੂਲ ਤੋਂ ਕੱਢ ਦਿੱਤਾ ਗਿਆ।
ਕਦੇ ਨਹੀਂ ਗਏ ਕਾਲਜ
ਰੋਹਿਤ ਪੜ੍ਹਾਈ 'ਚ ਬਹੁਤਾ ਚੰਗਾ ਨਹੀਂ ਸੀ, ਇਹੀ ਕਾਰਨ ਸੀ ਕਿ ਉਹ ਕਦੇ ਕਾਲਜ ਨਹੀਂ ਗਿਆ। ਰੋਹਿਤ ਆਪਣੇ ਪਰਿਵਾਰ ਦੀ ਹਾਲਤ ਸੁਧਾਰਨ ਲਈ ਜਲਦੀ ਤੋਂ ਜਲਦੀ ਕੰਮ ਕਰਨਾ ਚਾਹੁੰਦਾ ਸੀ। ਰੋਹਿਤ ਸ਼ੈੱਟੀ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਦੱਸਿਆ ਸੀ, ਉਨ੍ਹਾਂ ਨੂੰ ਪਹਿਲੀ ਵਾਰ ਕੰਮ ਕਰਨ ਦੇ 35 ਰੁਪਏ ਮਿਲੇ ਹਨ। ਰੋਹਿਤ ਦੀ ਵੱਡੀ ਭੈਣ ਮਸ਼ਹੂਰ ਫ਼ਿਲਮ ਨਿਰਦੇਸ਼ਕ ਕੁਕੂ ਕੋਹਲੀ ਦੇ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਦੀ ਸੀ, ਉਸ ਨੇ ਰੋਹਿਤ ਨੂੰ ਆਪਣੇ ਨਾਲ ਕੰਮ ਕਰਨ ਲਈ ਰੱਖਿਆ।
ਅੱਜ ਹੈ 38 ਮਿਲੀਅਨ ਡਾਲਰ ਦੀ ਜਾਇਦਾਦ
ਰੋਹਿਤ ਸ਼ੈੱਟੀ ਨੇ ਕੁਕੂ ਕੋਹਲੀ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਰੋਹਿਤ ਨੇ ਸਖ਼ਤ ਮਿਹਨਤ ਕੀਤੀ ਅਤੇ ਅੱਜ ਪਹਿਲੀ 35 ਰੁਪਏ ਦੀ ਤਨਖ਼ਾਹ ਨੂੰ ਕਰੋੜਾਂ ਦੀ ਜਾਇਦਾਦ 'ਚ ਬਦਲ ਦਿੱਤਾ। ਰਿਪੋਰਟਾਂ ਮੁਤਾਬਕ, ਰੋਹਿਤ ਸ਼ੈੱਟੀ ਦੀ ਕੁੱਲ ਜਾਇਦਾਦ 38 ਮਿਲੀਅਨ ਡਾਲਰ ਯਾਨੀ 248 ਕਰੋੜ ਰੁਪਏ ਹੈ। ਰੋਹਿਤ ਸੈੱਟੀ ਫ਼ਿਲਮਾਂ ਦੇ ਨਿਰਦੇਸ਼ਨ ਤੋਂ ਇਲਾਵਾ ਪ੍ਰੋਡਿਊਸ ਵੀ ਕਰਦੇ ਹਨ। ਇੰਨਾ ਹੀ ਨਹੀਂ ਰੋਹਿਤ ਦੂਜਿਆਂ ਦੀਆਂ ਫ਼ਿਲਮਾਂ ਲਈ ਸਟੰਟ ਵੀ ਡਿਜ਼ਾਈਨ ਕਰਦੇ ਹਨ।
ਕਈ ਲਗਜ਼ਰੀ ਕਾਰਾਂ ਤੇ ਆਲੀਸ਼ਾਨ ਬੰਗਲਿਆਂ ਦਾ ਹੈ ਮਾਲਕ
ਕਾਰ ਦੇ ਸ਼ੌਕੀਨ ਰੋਹਿਤ ਸ਼ੈੱਟੀ ਕੋਲ ਕਈ ਸ਼ਾਨਦਾਰ ਵਾਹਨ ਹਨ। ਖਬਰਾਂ ਮੁਤਾਬਕ ਰੋਹਿਤ ਸ਼ੈੱਟੀ ਦੀ ਸਭ ਤੋਂ ਮਹਿੰਗੀ ਕਾਰ BMW 730 LD ਹੈ, ਜਿਸ ਦੀ ਕੀਮਤ 1.5 ਕਰੋੜ ਰੁਪਏ ਹੈ। ਨਾਲ ਹੀ, ਉਸ ਕੋਲ ਮਰਸੀਡੀਜ਼ GLI 400 ਹੈ, ਜਿਸ ਦੀ ਕੀਮਤ ਲਗਭਗ 80 ਲੱਖ ਹੈ। ਵਾਹਨਾਂ ਤੋਂ ਇਲਾਵਾ ਰੋਹਿਤ ਸ਼ੈੱਟੀ ਦੀ ਮੁੰਬਈ ਤੋਂ ਇਲਾਵਾ ਦੇਸ਼ ਭਰ 'ਚ ਕਈ ਜਾਇਦਾਦਾਂ ਹਨ। ਉਨ੍ਹਾਂ ਕੋਲ ਇੱਕ ਨਹੀਂ ਸਗੋਂ ਕਈ ਆਲੀਸ਼ਾਨ ਘਰ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।