ਡਾਇਰੈਕਟਰ ਦਿਬਾਕਰ ਬੈਨਰਜੀ ਨੂੰ ਇਸ OTT ਪਲੇਟਫਾਰਮ ਨੇ ਕੀਤਾ ਪ੍ਰੇਸ਼ਾਨ, ਫ਼ਿਲਮ ਦੀ ਰਿਲੀਜ਼ ’ਤੇ ਲਾਈ ਰੋਕ

Monday, Dec 25, 2023 - 11:13 AM (IST)

ਮੁੰਬਈ (ਬਿਊਰੋ)– ਹਰ ਫ਼ਿਲਮਕਾਰ ਆਪਣੀ ਫ਼ਿਲਮ ਪੂਰੇ ਦਿਲ ਨਾਲ ਬਣਾਉਂਦਾ ਹੈ। ਇਹ ਫ਼ਿਲਮਾਂ ਰਿਲੀਜ਼ ਨਾ ਹੋਣ ’ਤੇ ਉਨ੍ਹਾਂ ਦਾ ਦਿਲ ਟੁੱਟਣਾ ਸੁਭਾਵਿਕ ਹੈ। ਅਜਿਹਾ ਹੀ ‘ਖੋਸਲਾ ਕਾ ਘੋਸਲਾ’ ਦੇ ਨਿਰਦੇਸ਼ਕ ਦਿਬਾਕਰ ਬੈਨਰਜੀ ਨਾਲ ਹੋਇਆ। ਅਸਲ ’ਚ ਉਨ੍ਹਾਂ ਦੀ ਫ਼ਿਲਮ ‘ਤੀਸ’ ਦੀ ਰਿਲੀਜ਼ ਨੂੰ ਡਿਜੀਟਲ ਪਲੇਟਫਾਰਮ ਨੇ ਰੋਕ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਰਬਾਜ਼ ਖ਼ਾਨ ਨੇ ਪ੍ਰੇਮਿਕਾ ਨਾਲ ਕਰਵਾਇਆ ਨਿਕਾਹ, ਸਾਂਝੀ ਕੀਤੀ ਲਾੜੀ ਦੀ ਪਹਿਲੀ ਝਲਕ

ਨਸੀਰੂਦੀਨ ਸ਼ਾਹ ਵੀ ਮੌਜੂਦ ਹਨ
ਫ਼ਿਲਮ ’ਚ ਨਸੀਰੂਦੀਨ ਸ਼ਾਹ, ਮਨੀਸ਼ਾ ਕੋਇਰਾਲਾ, ਨੀਰਜ ਕਾਬੀ ਤੇ ਸ਼ਸ਼ਾਂਕ ਅਰੋੜਾ ਨੇ ਕੰਮ ਕੀਤਾ ਹੈ। ਇਕ ਇੰਟਰਵਿਊ ਦੌਰਾਨ ਦਿਬਾਕਰ ਨੇ ਦੱਸਿਆ ਕਿ ਉਹ ਇਸ ਫ਼ਿਲਮ ਤੋਂ ਉੱਭਰ ਨਹੀਂ ਸਕੇ ਹਨ। ਫ਼ਿਲਮ ਇਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੀ ਕਹਾਣੀ ਹੈ, ਜੋ ਪਿਛਲੀ ਸਦੀ ਦੇ ਅੱਸੀਵਿਆਂ ’ਚ ਸ਼ੁਰੂ ਹੋ ਕੇ ਸਾਲ 2042 ’ਚ ਖ਼ਤਮ ਹੁੰਦੀ ਹੈ। ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਗਾਉਣ ਬਾਰੇ ਉਨ੍ਹਾਂ ਕਿਹਾ ਕਿ ਡਿਜੀਟਲ ਪਲੇਟਫਾਰਮ ਨੇ ਪਹਿਲਾਂ ਕਿਹਾ ਸੀ ਕਿ ਇਹ ਯਕੀਨੀ ਨਹੀਂ ਸੀ ਕਿ ਫ਼ਿਲਮ ਰਿਲੀਜ਼ ਕਰਨ ਦਾ ਇਹ ਸਹੀ ਸਮਾਂ ਹੈ।

ਬਾਅਦ ’ਚ ਉਸ ਨੇ ਕਿਹਾ ਕਿ ਇਹ ਫ਼ਿਲਮ ਉਸ ਦੀ ਸੂਚੀ ’ਚ ਫਿੱਟ ਨਹੀਂ ਬੈਠਦੀ। ਹੁਣ ਮੈਂ ਸਾਰੇ ਦਰਵਾਜ਼ੇ ਖੜਕਾ ਰਿਹਾ ਹਾਂ ਤੇ ਲੋਕਾਂ ਨੂੰ ਨੈੱਟਫਲਿਕਸ ਤੋਂ ਫ਼ਿਲਮ ਖਰੀਦਣ ਲਈ ਬੇਨਤੀ ਕਰ ਰਿਹਾ ਹਾਂ। ਮੈਂ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਲੋਕਾਂ ਨੂੰ ਮਿਲ ਰਿਹਾ ਹਾਂ ਤਾਂ ਜੋ ਕੋਈ ਇਸ ਨੂੰ ਨੈੱਟਫਲਿਕਸ ਤੋਂ ਖ਼ਰੀਦ ਸਕੇ ਤੇ ਇਸ ਨੂੰ ਰਿਲੀਜ਼ ਕਰ ਸਕੇ। ਮੈਂ ਇਸ ਫ਼ਿਲਮ ਨੂੰ ਲੈ ਕੇ ਅੱਗੇ ਨਹੀਂ ਵੱਧ ਸਕਦਾ ਕਿਉਂਕਿ ਮੈਂ ਇਸ ’ਚ ਉਲਝਿਆ ਹੋਇਆ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News