ਫ਼ਿਲਮ ''ਕੇਦਾਰਨਾਥ'' ਨੂੰ ਲੈ ਕੇ ਛਲਕਿਆ ਡਾਇਰੈਕਟਰ ਅਭਿਸ਼ੇਕ ਦਾ ਦਰਦ, ਸੁਸ਼ਾਂਤ ਨੂੰ ਲੈ ਕੇ ਆਖੀ ਇਹ ਗੱਲ

12/11/2021 4:52:13 PM

ਮੁੰਬਈ- ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਬਾਂਦਰਾ ਵਾਲੇ ਫਲੈਟ 'ਚ ਮ੍ਰਿਤਕ ਪਾਏ ਗਏ ਸਨ। ਅਦਾਕਾਰ ਅੱਜ ਵੀ ਲੋਕਾਂ ਦੇ ਦਿਲਾਂ 'ਚ ਜਿਉਂਦਾ ਹੈ। ਸੁਸ਼ਾਂਤ ਨੇ ਆਪਣੇ ਕਰੀਅਰ 'ਚ ਕਈ ਫ਼ਿਲਮਾਂ 'ਚ ਕੰਮ ਕੀਤਾ ਜਿਨ੍ਹਾਂ ਨੂੰ ਲੋਕਾਂ ਵਲੋਂ ਪਿਆਰ ਵੀ ਦਿੱਤਾ ਗਿਆ। ਇਨ੍ਹਾਂ ਫ਼ਿਲਮਾਂ 'ਚੋਂ ਇਕ 'ਕੇਦਰਾਨਾਥ' ਵੀ ਸੀ। ਇਸ ਫ਼ਿਲਮ 'ਚ ਸਾਰਾ ਅਲੀ ਖ਼ਾਨ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਹ ਫ਼ਿਲਮ ਉਤਰਾਖੰਡ ਦੇ ਕੇਦਰਦਾਰ 'ਚ ਅਚਾਨਕ ਆਏ ਹੜ੍ਹ ਦੇ ਹਾਦਸੇ 'ਤੇ ਬਣੀ ਸੀ। ਇਹ ਫ਼ਿਲਮ 2018 'ਚ ਰਿਲੀਜ਼ ਹੋਈ ਸੀ। ਇਸ ਨੂੰ ਲੋਕਾਂ ਨੇ ਪਸੰਦ ਕੀਤਾ। ਹਾਲ ਹੀ 'ਚ 'ਕੇਦਰਾਨਾਥ' ਦੇ ਡਾਇਰੈਕਟਰ ਅਭਿਸ਼ੇਕ ਕਪੂਰ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਲੋਕ ਸੁਸ਼ਾਂਤ ਨੂੰ ਅਦਾਕਾਰ ਨਹੀਂ ਸਮਝਦੇ ਸਨ।

PunjabKesari
ਅਭਿਸ਼ੇਕ ਕਪੂਰ ਨੇ ਕਿਹਾ-'ਇਸ 'ਚ ਕੁਝ ਵੀ ਅਜੀਬ ਨਹੀਂ ਹੈ। ਲੋਕ 'ਕੇਦਾਰਨਾਥ' ਇਹ ਕਹਿ ਕੇ ਛੱਡ ਰਹੇ ਹਨ ਕਿ ਸੁਸ਼ਾਂਤ ਕੋਈ ਸਟਾਰ ਨਹੀਂ ਹੈ। ਮੈਂ ਇਸ ਫ਼ਿਲਮ ਲਈ ਲੜ ਰਿਹਾ ਸੀ। ਇਸ ਨੂੰ ਪੂਰਾ ਕਰਨ ਲਈ ਮੈਂ ਆਪਣਾ ਪੈਸਾ ਲਗਾਇਆ। ਮੇਰੇ ਉਪਰ ਬਹੁਤ ਦਬਾਅ ਸੀ ਪਰ ਮੈਨੂੰ ਪੂਰਾ ਭਰੋਸਾ ਸੀ ਇਸ ਲਈ ਮੈਂ ਇਹ ਫ਼ਿਲਮ ਪੂਰੀ ਕਰਨੀ ਸੀ। 
ਅਭਿਸ਼ੇਕ ਕਪੂਰ ਨੇ ਅੱਗੇ ਕਿਹਾ-'ਜਦੋਂ ਅਸੀਂ ਕੇਦਾਰਨਾਥ ਬਣਾ ਰਹੇ ਸੀ ਤਾਂ ਮੈਨੂੰ ਪਤਾ ਸੀ ਕਿ ਸੁਸ਼ਾਂਤ ਪਰੇਸ਼ਾਨ ਸੀ। ਜਦੋਂ ਉਸ ਦਾ ਦਿਹਾਂਤ ਹੋ ਗਿਆ ਤਾਂ ਪੂਰੀ ਦੁਨੀਆ ਉਨ੍ਹਾਂ ਦੀ ਫੈਨ ਬਣ ਗਈ ਪਰ ਅਜਿਹਾ ਪਹਿਲਾਂ ਨਹੀਂ ਸੀ। ਇਕ ਅਜਿਹਾ ਸਿਸਟਮ ਸੀ ਜਿਸ ਦੇ ਕਾਰਨ ਉਹ ਕਦੇ ਜਾਨ ਹੀ ਨਹੀਂ ਪਾਏ ਕਿ ਉਨ੍ਹਾਂ ਨੂੰ ਲੋਕ ਕਿੰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਖ਼ੁਦ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ ਅਤੇ ਉਸ ਦੀ ਮੌਤ ਹੋ ਗਈ। ਇਹ ਦੁਖ਼ਦਾਇਕ ਹੈ'।  

PunjabKesari
ਦੱਸ ਦੇਈਏ ਕਿ ਇਕ ਹਫ਼ਤੇ ਪਹਿਲਾਂ ਹੀ 'ਕੇਦਾਰਨਾਥ' ਨੂੰ ਰਿਲੀਜ਼ ਹੋਏ 3 ਸਾਲ ਪੂਰੇ ਹੋਏ ਸਨ। ਇਸ ਮੌਕੇ 'ਤੇ ਅਭਿਸ਼ੇਕ ਨੇ ਤਸਵੀਰ ਸ਼ੇਅਰ ਕਰ ਸੁਸ਼ਾਂਤ ਨੂੰ ਸ਼ਰਧਾਂਜਲੀ ਵੀ ਦਿੱਤੀ ਸੀ। ਇਸ ਤਸਵੀਰ 'ਚ ਅਭਿਸ਼ੇਕ ਸੁਸ਼ਾਂਤ ਦੇ ਨਾਲ ਨਜ਼ਰ ਆ ਰਹੇ ਸਨ। ਅਭਿਸ਼ੇਕ ਨੇ 'ਕੇਦਾਰਨਾਥ' ਤੋਂ ਪਹਿਲਾਂ ਸੁਸ਼ਾਂਤ ਦੇ ਨਾਲ ਉਨ੍ਹਾਂ ਦੀ ਡੈਬਿਊ ਫ਼ਿਲਮ 'ਕਾਈ ਪੋ ਛੇ' 'ਚ ਵੀ ਕੰਮ ਕੀਤਾ ਸੀ। ਅਭਿਸ਼ੇਕ ਦੇ ਡਾਇਰੈਕਸ਼ਨ 'ਚ ਬਣੀ ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਹਾਲ ਹੀ ਰਿਲੀਜ਼ ਹੋਈ ਹੈ ਜਿਸ 'ਚ ਆਯੁਸ਼ਮਾਨ ਖੁਰਾਨਾ ਅਤੇ ਵਾਣੀ ਕਪੂਰ ਲੀਡ ਰੋਲ 'ਚ ਹੈ।


Aarti dhillon

Content Editor

Related News