''ਦਿਲਵਾਲੇ'' ਦੀ ਪ੍ਰਸ਼ੰਸਕ ਨੂੰ ਹਿੰਦੂ ਸੰਗਠਨਾਂ ਨੇ ਦਿੱਤੀ ਬਲਾਤਕਾਰ ਦੀ ਧਮਕੀ

Sunday, Dec 27, 2015 - 12:08 PM (IST)

 ''ਦਿਲਵਾਲੇ'' ਦੀ ਪ੍ਰਸ਼ੰਸਕ ਨੂੰ ਹਿੰਦੂ ਸੰਗਠਨਾਂ ਨੇ ਦਿੱਤੀ ਬਲਾਤਕਾਰ ਦੀ ਧਮਕੀ

ਬੈਂਗਲੁਰੂ : ਸ਼ਾਹਰੁਖ ਖਾਨ ਦੀ ਹੁਣੇ  ਰਿਲੀਜ਼ ਫਿਲਮ ''ਦਿਲਵਾਲੇ'' ਦਾ ਵਿਰੋਧ ਲਗਾਤਾਰ ਜਾਰੀ ਹੈ। ਕਰਨਾਟਕ ਵਿਚ ਇਕ ਔਰਤ ਨੇ ਇਸ ਵਿਰੋਧ ਦੇ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਉਸ ਨਾਲ ਬਲਾਤਕਾਰ ਕਰਨ ਅਤੇ ਜਾਨੋਂ ਮਾਰਨ ਤੱਕ ਦੀ ਧਮਕੀ ਦੇ ਦਿੱਤੀ ਹੈ। ਬੈਂਗਲੁਰੂ ਸਮੇਤ ਕਰਨਾਟਕ ਦੇ ਵੱਖ-ਵੱਖ ਸ਼ਹਿਰਾਂ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰ ਫਿਲਮ ਦਾ ਵਿਰੋਧ ਕਰ ਰਹੇ ਹਨ। ਸ਼ਾਹਰੁਖ ਖਾਨ ਨੇ ਦੇਸ਼ ਵਿਚ ਅਸਹਿਣਸ਼ੀਲਤਾ ਨੂੰ ਲੈ ਕੇ ਬਿਆਨ ਦਿੱਤਾ ਸੀ।
ਖੈਰ, ਫਿਲਮ ਦੇਖਣ ਤੋਂ ਵਾਂਝੀ ਰਹੀ ਬੈਂਗਲੁਰੂ ਨਿਵਾਸੀ ਸਿਟੀਜ਼ਨ ਫੋਰਮ ਫਾਰ ਬੈਂਗਲੁਰੂ ਦੀ ਕਨਵੀਨਰ ਵਿੱਦਿਆ ਦਿਨਾਕਰ ਨੇ ਇਸ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਹਿੰਦੂ ਸੰਗਠਨਾਂ ਦੇ ਕਥਿਤ ਨੇਤਾਵਾਂ ਦੇ ਨਾਂ ਵੀ ਪੁਲਸ ਨੂੰ ਦੱਸੇ ਸਨ। ਇਸ ਤੋਂ ਬਾਅਦ ਬਜਰੰਗ ਦਲ ਦੇ ਸਥਾਨਕ ਨੇਤਾ ਪੁਲਸ ਰਾਜ ਕੋਠਾਰੀ ਨੇ ਆਪਣੇ ਫੇਸਬੁੱਕ ਪੇਜ ''ਤੇ ਵਿੱਦਿਆ ਵਿਰੁੱਧ ਇਤਰਾਜ਼ਯੋਗ ਬਿਆਨ ਜਾਰੀ ਕੀਤਾ ਸੀ। ਕੁਮੈਂਟ ਵਿਚ ਵਿੱਦਿਆ ਨੂੰ ਜਾਨੋਂ ਮਾਰਨ ਅਤੇ ਬਲਾਤਕਾਰ ਦੀ ਧਮਕੀ ਦਿੱਤੀ ਸੀ। ਪੁਲਸ ਕੋਲ ਗੱਲ ਪਹੁੰਚਣ ''ਤੇ ਕੁਮੈਂਟ ਡਿਲੀਟ ਕਰ ਦਿੱਤਾ ਗਿਆ ਸੀ।


Related News