ਭਾਵੁਕ ਹੋਏ ਦਿਲਪ੍ਰੀਤ ਢਿੱਲੋਂ, ਪੋਸਟ ''ਚ ਲਿਖਿਆ ''ਇਹ ਪਹਿਲਾ ਜਨਮਦਿਨ ਹੈ ਜਿਸ ਦੀ ਮੈਨੂੰ ਖੁਸ਼ੀ ਨਹੀਂ''

Monday, Aug 24, 2020 - 12:37 PM (IST)

ਭਾਵੁਕ ਹੋਏ ਦਿਲਪ੍ਰੀਤ ਢਿੱਲੋਂ, ਪੋਸਟ ''ਚ ਲਿਖਿਆ ''ਇਹ ਪਹਿਲਾ ਜਨਮਦਿਨ ਹੈ ਜਿਸ ਦੀ ਮੈਨੂੰ ਖੁਸ਼ੀ ਨਹੀਂ''

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਅੱਜ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਹਰ ਇਨਸਾਨ ਆਪਣੇ ਇਸ ਖ਼ਾਸ ਦਿਨ 'ਤੇ ਬੇਹੱਦ ਖ਼ੁਸ਼ ਹੁੰਦਾ ਹੈ ਪਰ ਦਿਲਪ੍ਰੀਤ ਢਿੱਲੋਂ ਆਪਣੇ ਬਰਥਡੇਅ ਨੂੰ ਲੈ ਕੇ ਬਿਲਕੁਲ ਖੁਸ਼ ਨਹੀਂ ਹਨ ਅਤੇ ਉਹ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਹਾਲ ਹੀ 'ਚ ਦਿਲਪ੍ਰੀਤ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਲਿਖਿਆ ਹੈ 'ਕੀ ਇਹ ਪਹਿਲਾ ਜਨਮਦਿਨ ਆ, ਜਿਸ ਦੀ ਮੈਨੂੰ ਖੁਸ਼ੀ ਨਹੀਂ...29 ਸਾਲਾਂ ਦੀ ਉਮਰ 'ਚ ਜਿੰਨਾ ਕੁਝ ਮੈਂ ਦੇਖਿਆ ਤੇ ਸਹਿ ਗਿਆ ਉਹ ਮੇਰਾ ਰੱਬ ਹੀ ਜਾਣਦਾ ਹੈ।' ਦੂਜੀ ਸਟੋਰੀ 'ਚ ਦਿਲਪ੍ਰੀਤ ਢਿੱਲੋਂ ਨੇ ਲਿਖਿਆ ਹੈ ਕਿ 'ਮੈਨੂੰ ਇਕੱਲਾਪਣ ਮਹਿਸੂਸ ਹੋ ਰਿਹਾ ਹੈ।'
PunjabKesari
ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦੇ ਰਿਸ਼ਤੇ 'ਚ ਕਾਫ਼ੀ ਉਤਰਾਅ ਚੜ੍ਹਾਅ ਆਏ। ਦੋਵਾਂ ਨੇ ਲਾਈਵ ਹੋ ਕੇ ਇੱਕ-ਦੂਜੇ 'ਤੇ ਕਾਫ਼ੀ ਇਲਜ਼ਾਮ ਲਾਏ ਸਨ, ਜਿਸ ਕਰਕੇ ਉਹ ਸੁਰਖੀਆਂ 'ਚ ਬਣੇ ਹੋਏ ਸਨ। ਫ਼ਿਲਹਾਲ ਅੰਬਰ ਆਪਣੇ ਮਾਤਾ-ਪਿਤਾ ਕੋਲ ਰਹਿ ਰਹੀ ਹੈ। ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਮੁੜ ਤੋਂ ਗਾਇਕੀ ਵੱਲ ਰੁਖ ਕੀਤਾ ਹੈ। ਹੁਣ ਉਹ ਬੈਕ ਟੂ ਬੈਕ ਗੀਤਾਂ ਨਾਲ ਦਰਸ਼ਕਾਂ ਦੇ ਸਨਮੁਖ ਹੋ ਰਹੇ ਹਨ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ  'ਜੱਦੀ ਸਰਦਾਰ', 'ਮੇਰਾ ਵਿਆਹ ਕਰਾਦੋ' ਸਮੇਤ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ।
PunjabKesari
ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਸਾਲ 2018 'ਚ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝੇ ਸਨ। ਉਨ੍ਹਾਂ ਦੇ ਵਿਆਹ 'ਤੇ ਪੰਜਾਬੀ ਗਾਇਕ ਪਰਮੀਸ਼ ਵਰਮਾ, ਰੇਸ਼ਮ ਸਿੰਘ ਅਨਮੋਲ, ਗੋਲਡੀ ਤੇ ਸੱਤੇ, ਕਰਨ ਔਜਲਾ ਵਰਗੇ ਨਾਮੀ ਗਾਇਕਾਂ ਨੇ ਖੂਬ ਰੌਣਕਾਂ ਲਗਾਈਆਂ ਸਨ।


author

sunita

Content Editor

Related News