ਇੱਦਾਂ ਕਰੀਦਾ Welcome ! ਅਮਰੀਕਾ ਦੇ Apple ਸਟੂਡੀਓ 'ਚ ਦਿਲਜੀਤ ਦਾ 'ਤੇਲ ਚੋਅ' ਕੇ ਹੋਇਆ ਸ਼ਾਨਦਾਰ ਸੁਆਗਤ
Tuesday, Aug 12, 2025 - 02:41 PM (IST)

ਐਂਟਰਟੇਨਮੈਂਟ ਡੈਸਕ- ਅਮਰੀਕਾ ਦੇ ਐਪਲ ਮਿਊਜ਼ਿਕ ਸਟੂਡੀਓ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਵਿਲੱਖਣ ਢੰਗ ਨਾਲ ਸਵਾਗਤ ਕੀਤਾ ਗਿਆ। ਸਟੂਡੀਓ ਟੀਮ ਨੇ ਪੰਜਾਬੀ ਸਭਿਆਚਾਰ ਮੁਤਾਬਕ ਉਨ੍ਹਾਂ ਦਾ ਸਵਾਗਤ ਸਰ੍ਹੋਂ ਦਾ ਤੇਲ ਚੁਆ ਕੇ ਕੀਤਾ, ਜੋ ਪਿੰਡਾਂ ਦੀ ਪਰੰਪਰਾਵਾਂ ਵਿੱਚ ਸਤਿਕਾਰ ਅਤੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਵੱਡੀ ਖਬਰ ; ਮਸ਼ਹੂਰ ਸੋਸ਼ਲ ਮੀਡੀਆ Influencer ਦੀ ਹੋਈ ਦਰਦਨਾਕ ਮੌਤ, ਕਾਰ ਦੇ ਉੱਡ ਗਏ ਪਰਖੱਚੇ
ਦਿਲਜੀਤ ਦੋਸਾਂਝ, ਜੋ ਹਾਲ ਹੀ ਵਿੱਚ ਆਪਣੀਆਂ ਅੰਤਰਰਾਸ਼ਟਰੀ ਪ੍ਰੋਜੈਕਟਾਂ ਕਰਕੇ ਚਰਚਾ ਵਿੱਚ ਹਨ, ਇਸ ਜੈਸਚਰ ਨਾਲ ਬਹੁਤ ਪ੍ਰਭਾਵਿਤ ਹੋਏ। ਇਸ ਖਾਸ ਪਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਗਾਇਕ ਦੇ ਫੈਨਜ਼ ਨੇ ਵੀ ਇਸਨੂੰ ਦਿਲ ਨੂੰ ਛੂਹਣ ਵਾਲਾ ਮੋਮੈਂਟ ਕਹਿੰਦੇ ਹੋਏ ਐਪਲ ਸਟੂਡੀਓ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਇਹ ਸਵਾਗਤ ਨਾ ਸਿਰਫ਼ ਦਿਲਜੀਤ ਲਈ ਯਾਦਗਾਰ ਬਣ ਗਿਆ, ਸਗੋਂ ਪੰਜਾਬੀ ਸਭਿਆਚਾਰ ਨੂੰ ਵਿਦੇਸ਼ੀ ਧਰਤੀ 'ਤੇ ਮਾਣ ਦੇਣ ਵਾਲੀ ਇਕ ਹੋਰ ਖੂਬਸੂਰਤ ਮਿਸਾਲ ਵੀ ਬਣਿਆ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ ਫਸਿਆ ਮਸ਼ਹੂਰ ਰੈਪਰ; ਪੁਲਸ ਨੇ lookout notice ਕੀਤਾ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8