'ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ', ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਚੱਲਦੇ ਸ਼ੋਅ 'ਚ ਕੀਤਾ ਵੱਡਾ ਖੁਲਾਸਾ
Tuesday, Jul 29, 2025 - 02:51 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਗਾਇਕ ਗੁਲਾਬ ਸਿੱਧੂ ਨੇ ਹਾਲ ਹੀ ਵਿੱਚ ਆਪਣੇ ਯੂਰਪ ਟੂਰ ਦੌਰਾਨ ਇਕ ਅਜਿਹਾ ਖੁਲਾਸਾ ਕੀਤਾ, ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਲੰਘੇ ਦਿਨੀਂ ਇਟਲੀ ਵਿਚ ਹੋਏ ਲਾਈਵ ਸ਼ੋਅ ਦੌਰਾਨ ਗੁਲਾਬ ਸਿੱਧੂ ਨੇ ਮੰਚ 'ਤੇ ਬੈਠੇ ਹੋਏ ਆਪਣੇ ਮਨ ਦੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਉਹਨੂੰ ਹਰ ਰੋਜ਼ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: ਕੈਂਸਰ ਨੇ ਪਹਿਲਾਂ ਮਾਂ ਤੇ ਫਿਰ ਪਤਨੀ ਦੀ ਲਈ ਜਾਨ, ਮਗਰੋਂ ਖੁਦ ਵੀ ਸ਼ਿਕਾਰ ਹੋਇਆ ਇਹ ਮਸ਼ਹੂਰ ਅਦਾਕਾਰ
ਉਨ੍ਹਾਂ ਨੇ ਦਰਦ ਭਰੀ ਆਵਾਜ਼ ਵਿੱਚ ਕਿਹਾ, "ਜਦੋਂ ਮੈਂ ਯੂਰਪ ਆਉਣ ਲਈ ਜਹਾਜ਼ ਵਿਚ ਚੜ੍ਹਿਆਂ ਤਾਂ ਮੈਂ ਰੋ ਕੇ ਚੜ੍ਹਿਆ। ਮੈਂ ਸੋਚ ਰਿਹਾ ਸੀ ਕਿ ਮੈਂ ਕਿਸੇ ਦਾ ਕੀ ਮਾੜਾ ਕਰ ਦਿੱਤਾ? ਮੇਰਾ ਤਾਂ ਪੰਜਾਬ 'ਚ ਜੁਲੂਸ ਹੀ ਕੱਢਿਆ ਹੋਇਆ ਹੈ। ਸਿੱਧੂ ਨੇ ਇਹ ਵੀ ਦੱਸਿਆ ਕਿ ਬਰਨਾਲਾ ਦਾ ਇੱਕ ਨੌਜਵਾਨ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਉਹ ਕਹਿੰਦਾ ਸੀ – ਤੇਰੀਆਂ ਲੱਤਾਂ ਤੋੜ ਦਿਆਂਗਾ। ਇਸ ਕਾਰਨ ਉਹ ਹੁਣ ਲੋਕਾਂ ਨਾਲ ਖੁੱਲ੍ਹ ਕੇ ਨਹੀਂ ਮਿਲਦੇ, ਕਿਉਂਕਿ ਡਰ ਬਣਿਆ ਰਹਿੰਦਾ ਹੈ ਕਿ ਕੋਈ ਹਮਲਾ ਨਾ ਕਰ ਦੇਵੇ। ਉਨ੍ਹਾਂ ਕਿਹਾ ਜੇ ਮੈਂ ਕਿਸੇ ਨੂੰ ਮਿਲਦਾ ਹਾਂ ਤਾਂ ਲੋਕ ਕਹਿੰਦੇ ਹਨ ਕਿ ਬਾਈ ਸਿੱਧੂ ਬਾਈ ਨੂੰ ਗਵਾ ਦਿੱਤਾ, ਕਿਤੇ ਤੇਰਾ ਨੁਕਸਾਨ ਨਾ ਹੋ ਜਾਵੇ। ਜੇ ਮੈਂ ਕਿਸੇ ਨੂੰ ਨਈ ਮਿਲਦਾ ਤਾਂ ਲੋਕ ਨਾਰਾਜ਼ ਹੋ ਜਾਂਦੇ ਹਨ। ਇਸ ਵਿਚ ਮੇਰਾ ਕੀ ਕਸੂਰ ਹੈ? ਉਨ੍ਹਾਂ ਨੇ ਦਰਸ਼ਕਾਂ ਤੋਂ ਅਪੀਲ ਕੀਤੀ ਕਿ "ਕਿਰਪਾ ਕਰਕੇ ਗਲਤ ਫਹਿਮੀਆਂ ਦਾ ਸ਼ਿਕਾਰ ਨਾ ਬਣੋ। ਨੈਗੇਟਿਵ ਚੀਜ਼ਾਂ ਜ਼ਿਆਦਾ ਵਾਇਰਲ ਹੁੰਦੀਆਂ ਹਨ, ਪਰ ਹਕੀਕਤ ਨੂੰ ਵੀ ਸਮਝੋ।"
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਨਾਲ ਕਰਾਇਆ ਵਿਆਹ! ਜਾਣੋ ਕੀ ਹੈ ਵਾਇਰਲ ਪੋਸਟ ਦੀ ਸੱਚਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8