ਮਸ਼ਹੂਰ ਪੰਜਾਬੀ Singer ਹੋਇਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

Wednesday, Jul 30, 2025 - 10:45 AM (IST)

ਮਸ਼ਹੂਰ ਪੰਜਾਬੀ Singer ਹੋਇਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਮੋਹਾਲੀ (ਜੱਸੀ) : ਪੁਲਸ ਨੇ ਸੈਕਟਰ-78 ਦੇ ਜਿਮ ’ਚ ਸਿਖਲਾਈ ਸੈਸ਼ਨ ਦੌਰਾਨ ਪੰਜਾਬੀ ਗਾਇਕ ਨੇ ਵਿਅਕਤੀ ’ਤੇ ਪਿਸਤੌਲ ਤਾਨਣ ਤੋਂ ਬਾਅਦ ਲਹਿਰਾਈ। ਫਿਰ ਉਨ੍ਹਾਂ ਨੇ ਵਿਅਕਤੀ ਨੂੰ ਧਮਕੀ ਵੀ ਦਿੱਤੀ। ਪੁਲਸ ਨੇ ਮੁਲਜ਼ਮ ਪੰਜਾਬੀ ਗਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸੁਹਾਣਾ ਪੁਲਸ ਨੇ ਸਤਵੰਤ ਸਿੰਘ ਤੇ ਉਸ ਦੇ ਭਰਾ ਜਸਵੰਤ ਸਿੰਘ ਵਾਸੀ ਪਿੰਡ ਮਾਣੂਕੇ ਜ਼ਿਲ੍ਹਾ ਮੋਗਾ ਹਾਲ ਵਾਸੀ ਸੈਕਟਰ 85 ਮੋਹਾਲੀ ਖ਼ਿਲਾਫ਼ ਧਾਰਾ 351 (2) ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਡੀ.ਐੱਸ.ਪੀ. ਸਿਟੀ ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਸਤਵੰਤ ਸਿੰਘ ਉਰਫ਼ ਮੰਗੂ ਗਿੱਲ ਵਜੋਂ ਹੋਈ ਹੈ। ਉਸ ਨੂੰ ਅੱਜ ਭਾਵ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਵਿਅਕਤੀ ਨੇ ਮੰਗੂ ਗਿੱਲ ਨੂੰ ਜਿਮ ਤੋਂ ਬਾਹਰ ਆਉਣ ਦੀ ਦਿੱਤੀ ਸੀ ਚੁਣੌਤੀ
ਡੀ.ਐੱਸ.ਪੀ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਗਾਇਕ ਜਿਮ ’ਚ ਕਸਰਤ ਕਰ ਰਿਹਾ ਸੀ, ਜਦੋਂ ਉਨ੍ਹਾਂ ਦੀ ਇਕ ਵਿਅਕਤੀ ਨਾਲ ਕਸਰਤ ਨੂੰ ਲੈ ਕੇ ਬਹਿਸ ਹੋ ਗਈ। ਉਨ੍ਹਾਂ ਦੀ ਗਰਮਾ-ਗਰਮ ਬਹਿਸ ਦੌਰਾਨ ਦੂਜੇ ਵਿਅਕਤੀ ਨੇ ਗਾਇਕ ਨੂੰ ਜਿਮ ਤੋਂ ਬਾਹਰ ਆਉਣ ਦੀ ਚੁਣੌਤੀ ਦਿੱਤੀ। ਸਤਵੰਤ ਨੇ ਜਿਮ ਤੋਂ ਬਾਹਰ ਜਾਣ ਦੀ ਬਜਾਏ ਕਿਹਾ ਕਿ ਅਸੀਂ ਇੱਥੇ ਹੀ ਇਸ ਨੂੰ ਸੁਲਝਾ ਲਵਾਂਗੇ ਤੇ ਦੂਜੇ ਵਿਅਕਤੀ ਵੱਲ ਇਸ਼ਾਰਾ ਕਰਦਿਆਂ ਪਿਸਤੌਲ ਕੱਢ ਲਈ।
ਡੀ.ਐੱਸ.ਪੀ. ਬੱਲ ਮੁਤਾਬਕ ਪੁਲਸ ਨੂੰ ਘਟਨਾ ਦੀ ਜਾਣਕਾਰੀ ਮਿਲਣ ’ਤੇ ਜਿਮ ਪਹੁੰਚੀ ’ਤੇ ਸੀ.ਸੀ.ਟੀ.ਵੀ. ਫੁਟੇਜ ਹਾਸਲ ਕੀਤੀ। ਇਸ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਤਵੰਤ ਕਿਸੇ ਹੋਰ ਵਿਅਕਤੀ ’ਤੇ ਪਿਸਤੌਲ ਤਾਣ ਰਿਹਾ ਹੈ ਤੇ ਪਿਸਤੌਲ ਨੂੰ ਲਹਿਰਾ ਰਿਹਾ ਹੈ। ਜਿਮ ਮਾਲਕ ਦੋਵਾਂ ਨੂੰ ਸ਼ਾਂਤ ਕਰਨ ਲਈ ਦਖਲ ਦਿੰਦਾ ਨਜ਼ਰ ਆ ਰਿਹਾ ਹੈ।ਡੀ.ਐੱਸ.ਪੀ. ਨੇ ਕਿਹਾ ਕਿ ਸਤਵੰਤ ਨੂੰ ਗ੍ਰਿਫ਼ਤਾਰ ਕਰ ਕੇ 32 ਬੋਰ ਦਾ ਪਿਸਤੌਲ ਵੀ ਕਬਜ਼ੇ ’ਚ ਲੈ ਲਿਆ ਗਿਆ ਹੈ। ਸਤਵੰਤ ਦਾ ਦਾਅਵਾ ਹੈ ਕਿ ਪਿਸਤੌਲ ਲਾਈਸੈਂਸੀ ਹੈ, ਜਿਸਦੀ ਪੁਸ਼ਟੀ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਕੀਤੀ ਜਾਵੇਗੀ।


author

Aarti dhillon

Content Editor

Related News