ਛੱਤੀਸਗੜ੍ਹ ''ਚ IED ਧਮਾਕੇ ’ਚ ਸ਼ਾਮਲ 4 ਨਕਸਲੀਆਂ ਸਣੇ 9 ਗ੍ਰਿਫਤਾਰ

Tuesday, Jul 02, 2024 - 02:40 AM (IST)

ਛੱਤੀਸਗੜ੍ਹ ''ਚ IED ਧਮਾਕੇ ’ਚ ਸ਼ਾਮਲ 4 ਨਕਸਲੀਆਂ ਸਣੇ 9 ਗ੍ਰਿਫਤਾਰ

ਸੁਕਮਾ - ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਆਈ. ਈ. ਡੀ. ਧਮਾਕੇ ’ਚ ਸ਼ਾਮਲ ਨਕਸਲੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸੁਰੱਖਿਆ ਫੋਰਸਾਂ ਨੂੰ ਅੱਜ ਵੱਡੀ ਸਫ਼ਲਤਾ ਮਿਲੀ ਹੈ। ਜਗਰਗੁੰਡਾ ਥਾਣਾ ਖੇਤਰ ਤੋਂ 2 ਵੱਖ-ਵੱਖ ਕਾਰਵਾਈਆਂ ’ਚ ਸੁਰੱਖਿਆ ਫੋਰਸਾਂ ਨੇ 9 ਨਕਸਲੀਆਂ ਨੂੰ ਫੜਿਆ ਹੈ। ਇਨ੍ਹਾਂ ਵਿਚ 4 ਨਕਸਲੀ ਪੁਲਸ ਦੀ ਗੱਡੀ ’ਤੇ ਹੋਏ ਆਈ. ਈ. ਡੀ. ਧਮਾਕੇ ਵਿਚ ਸ਼ਾਮਲ ਸਨ, ਜਿਸ ਵਿਚ 201 ਕੋਰ ਕੋਬਰਾ ਦੇ 2 ਜਵਾਨ ਸ਼ਹੀਦ ਹੋ ਗਏ ਸਨ। ਪਹਿਲੀ ਕਾਰਵਾਈ ਵਿਚ 4 ਨਕਸਲੀ ਫੜੇ ਗਏ, ਜੋ ਆਈ. ਆਈ. ਡੀ. ਧਮਾਕੇ ਵਿਚ ਸ਼ਾਮਲ ਸਨ। ਇਸੇ ਤਰ੍ਹਾਂ ਦੂਜੀ ਕਾਰਵਾਈ ’ਚ ਸੁਰੱਖਿਆ ਫੋਰਸਾਂ ਨੇ 5 ਨਕਸਲੀ ਫੜੇ।

ਇਹ ਵੀ ਪੜ੍ਹੋ- ਨਿਊਯਾਰਕ 'ਚ ਵਾਪਰਿਆ ਵੱਡਾ ਜਹਾਜ਼ ਹਾਦਸਾ, ਇਕ ਹੀ ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News