ਦਿਲਜੀਤ ਦੋਸਾਂਝ ਲਈ ਸੌਖ਼ੀ ਨਹੀਂ ਸੀ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਲਈ ਕਰਨੀ ਇਹ ਚੀਜ਼

11/19/2020 3:37:07 PM

ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਹਾਲ ਹੀ ’ਚ ਰਿਲੀਜ਼ ਹੋਈ ਨਵੀਂ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ਲਈ ਮਰਾਠੀ ਸਿੱਖਣੀ ਪਈ ਤੇ ਉਨ੍ਹਾਂ ਮੰਨਿਆ ਕਿ ਨਵੀਂ ਭਾਸ਼ਾ ਸਿੱਖਣਾ ਕੋਈ ਸੌਖ਼ਾ ਕੰਮ ਨਹੀਂ ਸੀ।

ਦਿਲਜੀਤ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਮਨੁੱਖ ਆਪਣੇ ਪਿਆਰ ਲਈ ਜ਼ਰੂਰ ਕਰਦਾ ਹੈ। ਫ਼ਿਲਮ ਵਿਚਲੇ ਰੋਲ ਦੇ ਹਿਸਾਬ ਨਾਲ ਉਨ੍ਹਾਂ ਨੂੰ ਆਪਣੇ ਪਿਆਰ ਲਈ ਮਰਾਠੀ ਸਿੱਖਣੀ ਪਈ। ਫ਼ਿਲਮ ’ਚ ਉਹ ਕਈ ਥਾਈਂ ਮਰਾਠੀ ਭਾਸ਼ਾ ਬੋਲਦੇ ਦਿਖਾਈ ਦਿੰਦੇ ਹਨ। ਇਸ ਫ਼ਿਲਮ ’ਚ ਉਹ ਇਕ ਬੰਬੇ ਦੇ ਲੜਕੇ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਕਿਹਾ, ‘ਨਵੀਂ ਭਾਸ਼ਾ ਸਿੱਖਣਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ ਪਰ ਇਸ ਫ਼ਿਲਮ ’ਚ ਇਸ ਦੀ ਲੋੜ ਸੀ। ਫ਼ਿਲਮ ’ਚ ਮੇਰੇ ਕਿਰਦਾਰ ਨੇ ਫਾਤਿਮਾ ਸਨਾ ਸ਼ੇਖ ਦੇ ਕਿਰਦਾਰ ਨੂੰ ਰਿਝਾਉਣ ਲਈ ਇਨ੍ਹਾਂ ਪਿਆਰੀਆਂ ਮਰਾਠੀ ਲਾਈਨਾਂ ਦੀ ਵਰਤੋਂ ਕੀਤੀ। ਇਹ ਦ੍ਰਿਸ਼ ਦਿਲ ਖਿੱਚਵੇਂ ਹਨ। ਆਪਣੇ ਕੀਤੇ ਕੰਮ ਨੂੰ ਦੇਖ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ, ਜਦੋਂ ਤੁਹਾਡੇ ਵਲੋਂ ਕੀਤੀ ਮਿਹਨਤ ਫ਼ਿਲਮ ਦੇ ਕਿਰਦਾਰ ’ਚ ਨਜ਼ਰ ਆਉਂਦੀ ਹੈ। ਇਸ ਫ਼ਿਲਮ ’ਚ ਇਕ ਸਿੱਧੇ-ਸਾਧੇ ਪਿਆਰ ਦੀ ਗੱਲ ਹੈ, ਜਿਹੜਾ ਅੱਜਕਲ ਆਮ ਨਹੀਂ ਹੈ।’

ਡਾਇਰੈਕਟਰ ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਇਹ ਕਾਮੇਡੀ ਫ਼ਿਲਮ 15 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ‘ਸੂਰਜ ਪੇ ਮੰਗਲ ਭਾਰੀ’ ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਮਗਰੋਂ ਸਿਨੇਮਾਘਰਾਂ ’ਚ ਲੱਗਣ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਹੈ। ਦਿਲਜੀਤ ਨੇ ਆਪਣੇ ਟਵਿਟਰ ਹੈਂਡਲ ’ਤੇ ਫ਼ਿਲਮ ਦੇਖਣ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਮਹਾਮਾਰੀ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਦਾ ਉੱਦਮ ਕੀਤਾ ਹੈ।


Rahul Singh

Content Editor

Related News