ਕੰਗਨਾ ਰਣੌਤ ਨਾਲ ਵਿਵਾਦ ’ਤੇ ਬੋਲੇ ਦਿਲਜੀਤ ਦੋਸਾਂਝ, ਆਖ ਦਿੱਤੀ ਵੱਡੀ ਗੱਲ

Sunday, Jul 09, 2023 - 03:16 PM (IST)

ਕੰਗਨਾ ਰਣੌਤ ਨਾਲ ਵਿਵਾਦ ’ਤੇ ਬੋਲੇ ਦਿਲਜੀਤ ਦੋਸਾਂਝ, ਆਖ ਦਿੱਤੀ ਵੱਡੀ ਗੱਲ

ਐਂਟਰਟੇਨਮੈਂਟ ਡੈਸਕ– ਇਨ੍ਹੀਂ ਦਿਨੀਂ ਇਕ ਨਵੀਂ ਸੋਸ਼ਲ ਮੀਡੀਆ ਐਪ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਐਪ ਦਾ ਨਾਂ ਹੈ ‘ਥਰੈੱਡਸ’, ਜੋ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਫਾਊਂਡਰ ਮਾਰਕ ਜ਼ੁਕਰਬਰਗ ਵਲੋਂ ਲਾਂਚ ਕੀਤੀ ਗਈ ਹੈ।

ਨਵੀਂ ਐਪ ’ਤੇ ਹਰ ਆਮ ਤੇ ਖ਼ਾਸ ਆਪਣੀ ਐਂਟਰੀ ਮਾਰ ਰਿਹਾ ਹੈ ਤੇ ਦੋਸਤਾਂ, ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਰਿਹਾ ਹੈ। ਇਨ੍ਹਾਂ ’ਚੋਂ ਇਕ ਦਿਲਜੀਤ ਦੋਸਾਂਝ ਵੀ ਹਨ, ਜੋ ਥਰੈੱਡਸ ’ਤੇ ਆਉਂਦਿਆਂ ਹੀ ਪ੍ਰਸ਼ੰਸਕਾਂ ਦੇ ਸੁਨੇਹਿਆਂ ਦੇ ਰਿਪਲਾਈ ਵੀ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਤੇ ਡਿਵਾਈਨ ਦੀ ਜੋੜੀ ਨੇ ਪਾਈ ਧੱਕ, ਕੁਝ ਘੰਟਿਆਂ 'ਚ ਹੀ Millions 'ਚ ਪਹੁੰਚੇ 'ਚੋਰਨੀ' ਦੇ Views

ਇਸ ਦੌਰਾਨ ਇਕ ਪ੍ਰਸ਼ੰਸਕ ਨੇ ਦਿਲਜੀਤ ਦੋਸਾਂਝ ਨੂੰ ਕੰਗਨਾ ਰਣੌਤ ਬਾਰੇ ਪੁੱਛ ਲਿਆ, ਜਿਸ ਦਾ ਦਿਲਜੀਤ ਨੇ ਬੜੀ ਨਰਮੀ ਨਾਲ ਜਵਾਬ ਦਿੱਤਾ। ਦਿਲਜੀਤ ਨੂੰ ਪ੍ਰਸ਼ੰਸਕ ਨੇ ਪੁੱਛਿਆ, ‘‘ਕੰਗਨਾ ਨਹੀਂ ਆਈ ਪਰ ਇਥੇ ਯਾਰ।’’

ਇਸ ਦੇ ਜਵਾਬ ’ਚ ਦਿਲਜੀਤ ਦੋਸਾਂਝ ਨੇ ਲਿਖਿਆ, ‘‘ਸਵਾਦ ਨਹੀਂ ਲਈ ਦੇ, ਉਦੋਂ ਗੱਲ ‘ਪੰਜਾਬ’ ਦੀ ਸੀ, ਆਪਣਾ ਪਰਸਨਲ ਕਿਸੇ ਨਾਲ ਰੌਲਾ ਨਹੀਂ ਭੈਣ ਜੀ।’’

PunjabKesari

ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਸਣੇ ਬਾਕੀ ਕਈ ਕਲਾਕਾਰਾਂ ਦੀ ਨਿੰਦਿਆ ਕੀਤੀ ਸੀ। ਕੰਗਨਾ ਰਣੌਤ ਵਲੋਂ ਲਗਾਤਾਰ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News