ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅ ’ਚ ਦਿੱਤੀ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ, ਪਿਤਾ ਲਈ ਗਾਇਆ ਇਹ ਗੀਤ

06/21/2022 12:15:57 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਬੀਤੇ ਦਿਨੀਂ ਵੈਨਕੂਵਰ ਦੇ ਰੋਜਰਸ ਏਰੇਨਾ ਵਿਖੇ ਸ਼ੋਅ ਸੀ। ਦਿਲਜੀਤ ਦੋਸਾਂਝ ਦਾ ਇਹ ਸ਼ੋਅ ਸੋਲਡ ਆਊਟ ਰਿਹਾ ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿਲਜੀਤ ਨੇ ਗੀਤਾਂ ’ਤੇ ਨੱਚਣ ਲਈ ਮਜਬੂਰ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਜਸਬੀਰ ਜੱਸੀ ਨੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਕੋਲੋਂ ਮੰਗੀ ਮੁਆਫ਼ੀ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਦੌਰਾਨ ਦਿਲਜੀਤ ਦੋਸਾਂਝ ਨੇ ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ ਤੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੱਤੀ। ਦਿਲਜੀਤ ਦੋਸਾਂਝ ਨੇ ਸਿੱਧੂ ਲਈ ਗੀਤ ਗਾਉਂਦਿਆਂ ਕਿਹਾ, ‘‘ਮੂਸੇ ਵਾਲਾ ਨਾਮ ਦਿਲਾਂ ਉੱਤੇ ਲਿਖਿਆ, ਖ਼ਾਸਾ ਜ਼ੋਰ ਲੱਗ ਜਾਊ ਮਿਟਾਉਣ ਵਾਸਤੇ।’’

ਇਹੀ ਨਹੀਂ ਦਿਲਜੀਤ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਲਈ ਵੀ ਗੀਤ ਸਮਰਪਿਤ ਕੀਤਾ, ਜਿਸ ’ਚ ਉਨ੍ਹਾਂ ਕਿਹਾ, ‘‘ਬਾਪੂ ਸਿਰ ਤੋਂ ਲਾਹੀ ਨਾ, ਬੜਾ ਰੋਅਬ ਤੇਰੀ ਚਿੱਟੀ ਪੱਗ ਦਾ।’’

ਇਸ ਗੀਤ ਦੀ ਵੀਡੀਓ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਸ ਦੀ ਕੈਪਸ਼ਨ ’ਚ ਦਿਲਜੀਤ ਦੋਸਾਂਝ ਨੇ ‘ਵਨ ਲਵ’ ਲਿਖਿਆ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਵੀ ਇਕ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ ਤੇ ਸਿੱਧੂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਸੀ।

ਨੋਟ– ਦਿਲਜੀਤ ਦੋਸਾਂਝ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News