Diljit Dosanjh ਨੇ ਕਰਨ ਜੌਹਰ ਨੂੰ ਫ੍ਰੀ ''ਚ ਗੀਤ ਦੇਣ ''ਤੇ ਆਖੀਆਂ ਇਹ ਗੱਲਾਂ

Saturday, Jun 22, 2024 - 02:25 PM (IST)

Diljit Dosanjh ਨੇ ਕਰਨ ਜੌਹਰ ਨੂੰ ਫ੍ਰੀ ''ਚ ਗੀਤ ਦੇਣ ''ਤੇ ਆਖੀਆਂ ਇਹ ਗੱਲਾਂ

ਜਲੰਧਰ- ਦਿਲਜੀਤ ਦੋਸਾਂਝ ਨਾ ਸਿਰਫ਼ ਇੱਕ ਸ਼ਾਨਦਾਰ ਅਦਾਕਾਰ ਹੈ, ਸਗੋਂ ਦੇਸ਼ ਦਾ ਨੰਬਰ 1 ਗਾਇਕ ਵੀ ਹੈ। ਉਨ੍ਹਾਂ ਨੇ ਆਪਣੀ ਗਾਇਕੀ ਦੇ ਦਮ 'ਤੇ ਦੁਨੀਆ ਭਰ 'ਚ ਆਪਣਾ ਨਾਂ ਬਣਾਇਆ ਹੈ। ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਲਈ ਦੌਲਤ ਕਮਾਉਣਾ ਕੋਈ ਅਹਿਮ ਗੱਲ ਨਹੀਂ ਰਹੀ। ਕਰਨ ਜੌਹਰ ਦੇ ਕਹਿਣ 'ਤੇ ਉਨ੍ਹਾਂ ਨੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਲਈ ਆਪਣਾ 'ਲਵਰ' ਗੀਤ ਦਿੱਤਾ ਅਤੇ ਕੋਈ ਫੀਸ ਵੀ ਨਹੀਂ ਲਈ। ਹਾਲ ਹੀ ' ਚ ਦਿਲਜੀਤ ਦੋਸਾਂਝ ਨੇ ਇੰਡਸਟਰੀ ਦੇ ਲੋਕਾਂ ਨਾਲ ਆਪਣੀ ਬਾਂਡਿੰਗ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਇਹ ਖ਼ਬਰ ਵੀ ਪੜ੍ਹੋ- Ajay Devgn ਨੇ ਆਨ ਸਕ੍ਰੀਨ ਬੇਟੀ ਜਾਨਕੀ ਬੋਦੀਵਾਲਾ ਨੂੰ ਨਵੀਂ ਫ਼ਿਲਮ ਦੀਆਂ ਦਿੱਤੀਆਂ ਵਧਾਈਆਂ

ਸੁਚਰਿਤਾ ਤਿਆਗੀ ਦੇ ਯੂ-ਟਿਊਬ ਚੈਨਲ 'ਤੇ ਗੱਲਬਾਤ ਦੌਰਾਨ ਦਿਲਜੀਤ ਦੋਸਾਂਝ ਤੋਂ ਪੁੱਛਿਆ ਗਿਆ ਕਿ ਕੀ ਕਰਨ ਜੌਹਰ ਉਨ੍ਹਾਂ ਦੇ ਚੰਗੇ ਦੋਸਤ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣਾ ਗੀਤ 'ਲਵਰ' ਮੁਫਤ 'ਚ ਦਿੱਤਾ ਹੈ? ਇਸ ਸਵਾਲ ਦੇ ਜਵਾਬ 'ਚ ਸਿੰਗਰ ਨੇ ਕਿਹਾ, 'ਮੇਰੀ ਕਿਸੇ ਨਾਲ ਦੋਸਤੀ ਨਹੀਂ ਹੈ। ਜੇ ਮੈਂ ਕਿਸੇ ਨਾਲ ਇੱਕ ਵਾਰ ਕੰਮ ਕਰਦਾ ਹਾਂ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਅਤੇ ਮੈਂ ਉਹਨਾਂ ਦੇ ਕੰਮ ਨਹੀਂ ਆਇਆ, ਤਾਂ ਫਾਇਦਾ ?

'ਲੋਕ ਇੱਕ ਦੂਜੇ ਲਈ ਕਰਦੇ ਹਨ ਕੰਮ'
ਦਿਲਜੀਤ ਦੋਸਾਂਝ ਨੇ ਦੱਸਿਆ ਕਿ ਲੋਕ ਅਕਸਰ ਇੱਕ ਦੂਜੇ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ, 'ਜੇਕਰ ਮੇਰਾ ਕੋਈ ਸੰਗੀਤ ਨਿਰਮਾਤਾ ਦੋਸਤ ਮੇਰੇ ਲਈ ਗੀਤ ਬਣਾਉਂਦਾ ਹੈ ਤਾਂ ਮੈਂ ਉਨ੍ਹਾਂ ਲਈ ਵੀ ਗਾਉਂਦਾ ਹਾਂ। ਸਿਰਫ ਇਹ ਗੱਲ ਮਾਇਨੇ ਰੱਖਦੀ ਹੈ ਕਿ ਤੁਸੀਂ ਉਸ ਵਿਅਕਤੀ ਲਈ ਕੀ ਕਰ ਸਕਦੇ ਹੋ ਜਿਸ ਨੂੰ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ? 

'ਉਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ'
ਗਾਇਕ ਦਾ ਕਹਿਣਾ ਹੈ ਕਿ ਜੇਕਰ ਕਰਨ ਜੌਹਰ ਉਸ ਨੂੰ ਗਾਉਣ ਲਈ ਪੈਸੇ ਦਿੰਦੇ ਤਾਂ ਵੀ ਜ਼ਿਆਦਾ ਫਰਕ ਨਹੀਂ ਪੈਂਦਾ, ਜੇ ਕਰਨ ਜੌਹਰ ਮੈਨੂੰ ਪੈਸੇ ਦਿੰਦੇ ਤਾਂ ਮੈਂ ਕਿੰਨਾ ਕਿਉਂ ਅਮੀਰ ਹੋ ਜਾਣਾ ਸੀ। ਉਨ੍ਹਾਂ ਦੇ ਮਨ 'ਚ ਇਹਦਾ ਦੀ ਕੋਈ ਗੱਲ ਨਹੀਂ ਹੈ, ਉਨ੍ਹਾਂ ਕੋਲ ਵੀ ਪੈਸੇ ਦੀ ਕਮੀ ਨਹੀਂ ਹੈ ਅਤੇ ਮੈਨੂੰ ਵੀ ਬਹੁਤੀ ਜ਼ਰੂਰਤ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ- ਅਰਜੁਨ ਕਪੂਰ ਦੇ ਵਿਆਹ ਨੂੰ ਲੈ ਕੇ ਅਨਿਲ ਕਪੂਰ ਨੇ ਦਿੱਤਾ ਹਿੰਟ, ਕਿਹਾ ਇਹ

ਦਿਲਜੀਤ ਦੋਸਾਂਝ ਨੂੰ ਪਸੰਦ ਆਈ 'ਲਾਪਤਾ ਲੇਡੀਜ਼'
ਦਿਲਜੀਤ ਦੋਸਾਂਝ ਨੇ ਦੱਸਿਆ ਕਿ ਉਹ ਫ਼ਿਲਮਾਂ ਵੀ ਬਹੁਤ ਦੇਖਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਮਿਰ ਖ਼ਾਨ ਦੁਆਰਾ ਬਣਾਈ ਫ਼ਿਲਮ 'ਲਾਪਤਾ ਲੇਡੀਜ਼' ਦੇਖੀ, ਜੋ ਉਨ੍ਹਾਂ ਨੂੰ ਬਹੁਤ ਪਸੰਦ ਆਈ, ਉਨ੍ਹਾਂ ਨੇ ਕਿਹਾ ਕਿ ਫ਼ਿਲਮ ਦੀ ਕਹਾਣੀ ਬਹੁਤ ਪਿਆਰੀ ਹੈ। ਅਦਾਕਾਰਾਂ ਅਤੇ ਨਿਰਦੇਸ਼ਕ ਦਾ ਕੰਮ ਬਹੁਤ ਵਧੀਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News