ਪ੍ਰਸ਼ੰਸਕ ਨੇ ਦਿਲਜੀਤ ਦੋਸਾਂਝ ਨੂੰ ਪੁੱਛਿਆ– ‘ਹੁਣ ਪੰਜਾਬ ’ਚ ਨਜ਼ਰ ਨਹੀਂ ਆਉਂਦੇ’, ਦੇਖੋ ਕੀ ਮਿਲਿਆ ਜਵਾਬ

Monday, Sep 06, 2021 - 04:39 PM (IST)

ਪ੍ਰਸ਼ੰਸਕ ਨੇ ਦਿਲਜੀਤ ਦੋਸਾਂਝ ਨੂੰ ਪੁੱਛਿਆ– ‘ਹੁਣ ਪੰਜਾਬ ’ਚ ਨਜ਼ਰ ਨਹੀਂ ਆਉਂਦੇ’, ਦੇਖੋ ਕੀ ਮਿਲਿਆ ਜਵਾਬ

ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਦਿਲਜੀਤ ਦੋਸਾਂਝ ਸਿਰਫ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਹੀ ਨਹੀਂ, ਸਗੋਂ ਟਵਿਟਰ ’ਤੇ ਵੀ ਉਹ ਬੇਹੱਦ ਸਰਗਰਮ ਰਹਿੰਦੇ ਹਨ ਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀ ਲੋਕਾਂ ਨੂੰ ਹੰਭਲਾ ਮਾਰਨ ਦੀ ਅਪੀਲ, ਕਿਹਾ– ‘ਏਕੇ ਬਿਨ ਇਨਕਲਾਬ ਨਹੀਂ ਲਿਆ ਹੋਣਾ’

ਕੁਝ ਸਮਾਂ ਪਹਿਲਾਂ ਅਜਿਹਾ ਹੀ ਸਾਨੂੰ ਦੇਖਣ ਨੂੰ ਮਿਲਿਆ, ਜਦੋਂ ਦਿਲਜੀਤ ਦੋਸਾਂਝ ਆਪਣੇ ਚਾਹੁਣ ਵਾਲੇ ਦੇ ਸਵਾਲ ਦਾ ਜਵਾਬ ਦਿੱਤਾ। ਅਸਲ ’ਚ ਚਾਂਦ ਕੰਬੋਜ ਨਾਂ ਦੇ ਇਕ ਵਿਅਕਤੀ ਨੇ ਦਿਲਜੀਤ ਕੋਲੋਂ ਪੰਜਾਬ ’ਚ ਨਜ਼ਰ ਨਾ ਆਉਣ ਬਾਰੇ ਪੁੱਛਿਆ। ਉਸ ਨੇ ਲਿਖਿਆ, ‘ਹੁਣ ਪੰਜਾਬ ਨਹੀਂ ਨਜ਼ਰ ਆਉਂਦੇ ਜਿਥੇ ਜਨਮ ਹੋਇਆ ਭਾਈ ਜਾਨ।’

PunjabKesari

ਇਸ ਸਵਾਲ ਦਾ ਜਵਾਬ ਦਿੰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, ‘ਪੰਜਾਬ ਖ਼ੂਨ ’ਚ ਹੈ ਵੀਰੇ। ਲੱਖਾਂ ਲੋਕ ਕੰਮ ਲਈ ਪੰਜਾਬ ਤੋਂ ਬਾਹਰ ਜਾਂਦੇ ਨੇ, ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਸਾਡੇ ਅੰਦਰੋਂ ਨਿਕਲ ਗਿਆ। ਪੰਜਾਬ ਦੀ ਮਿੱਟੀ ਦਾ ਬਣਿਆ ਸਾਰਾ, ਪੰਜਾਬ ਕਿਵੇਂ ਛੱਡ ਦਊ।’

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੇ ਇਸ ਟਵੀਟ ਨੂੰ ਉਸ ਦੇ ਚਾਹੁਣ ਵਾਲਿਆਂ ਵਲੋਂ ਰੀ-ਟਵੀਟ ਕੀਤਾ ਜਾ ਰਿਹਾ ਹੈ ਤੇ ਇਸ ’ਤੇ ਕੁਮੈਂਟਸ ਵੀ ਕੀਤੇ ਜਾ ਰਹੇ ਹਨ। 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News