''ਗੋਟ'' ਐਲਬਮ ਨੂੰ ਲੈ ਕੇ ਲਾਈਵ ਹੋਏ ਦਿਲਜੀਤ ਦੋਸਾਂਝ (ਵੀਡੀਓ)
Thursday, Jul 16, 2020 - 04:16 PM (IST)
ਜਲੰਧਰ (ਬਿਊਰੋ)— ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਕੈਲੀਫੋਰਨੀਆ 'ਚ ਹਨ। ਲੌਕਡਾਊਨ ਦੇ ਚਲਦਿਆਂ ਪਹਿਲਾਂ ਦਿਲਜੀਤ ਮੁੰਬਈ 'ਚ ਫਸੇ ਰਹੇ ਤੇ ਉਥੇ ਉਨ੍ਹਾਂ ਨੇ ਫੈਨਜ਼ ਨਾਲ ਆਪਣੀਆਂ ਕੁਕਿੰਗ ਵੀਡੀਓਜ਼ ਸ਼ੇਅਰ ਕਰਨੀਆਂ ਸ਼ੁਰੂ ਕੀਤੀਆਂ। ਦਿਲਜੀਤ ਦੀਆਂ ਇਨ੍ਹਾਂ ਕੁਕਿੰਗ ਵੀਡੀਓਜ਼ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾਂਦਾ ਸੀ।
ਲੌਕਡਾਊਨ ਵਿਚਾਲੇ ਜਦੋਂ ਕੁਝ ਖਾਸ ਫਲਾਈਟਸ ਚੱਲੀਆਂ ਤਾਂ ਉਸ ਦੌਰਾਨ ਦਿਲਜੀਤ ਕੈਲੀਫੋਰਨੀਆ ਆਪਣੇ ਪਰਿਵਾਰ ਕੋਲ ਚਲੇ ਗਏ। ਦਿਲਜੀਤ ਨੇ ਕੈਲੀਫੋਰਨੀਆ ਤੋਂ ਵੀ ਕੁਝ ਕੁਕਿੰਗ ਵੀਡੀਓਜ਼ ਸ਼ੇਅਰ ਕੀਤੀਆਂ ਪਰ ਬਾਅਦ 'ਚ ਉਨ੍ਹਾਂ ਦਾ ਸਾਰਾ ਧਿਆਨ ਆਪਣੇ ਸੰਗੀਤ ਵੱਲ ਚਲਾ ਗਿਆ। ਲੌਕਡਾਊਨ ਵਿਚਾਲੇ ਜਿਥੇ ਫਿਲਮਾਂ ਦੀ ਸ਼ੂਟਿੰਗ ਹੋਣਾ ਅਸੰਭਵ ਸੀ, ਉਥੇ ਦਿਲਜੀਤ ਨੇ ਇਹ ਸਮਾਂ ਆਪਣੇ ਸੰਗੀਤ ਨੂੰ ਦਿੱਤਾ ਤੇ ਫੈਨਜ਼ ਲਈ ਨਵੀਂ ਐਲਬਮ ਤਿਆਰ ਕੀਤੀ, ਜਿਸ ਦਾ ਨਾਂ ਹੈ 'ਗੋਟ'।
ਹਾਲ ਹੀ 'ਚ ਦਿਲਜੀਤ ਐਲਬਮ ਸਬੰਧੀ ਇੰਸਟਾਗ੍ਰਾਮ 'ਤੇ ਲਾਈਵ ਵੀ ਹੋਏ, ਜਿਥੇ ਉਨ੍ਹਾਂ ਇਹ ਦੱਸਿਆ ਕਿ ਇਸ ਐਲਬਮ 'ਚ ਕੁਲ 16 ਗੀਤ ਹੋਣਗੇ ਤੇ ਇਹ ਸਾਰੇ ਗੀਤ ਵੱਖ-ਵੱਖ ਰੰਗ ਪੇਸ਼ ਕਰਨਗੇ। ਤੁਸੀਂ ਵੀ ਦੇਖੋ ਦਿਲਜੀਤ ਦੀ ਇਹ ਲਾਈਵ ਵੀਡੀਓ—
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ 'ਗੋਟ' ਐਲਬਮ ਇਸੇ ਮਹੀਨੇ ਰਿਲੀਜ਼ ਹੋਵੇਗੀ। ਦਿਲਜੀਤ ਵਲੋਂ ਅਜੇ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਜਲਦ ਹੀ ਐਲਬਮ ਦੀ ਰਿਲੀਜ਼ ਡੇਟ ਵੀ ਫਾਈਨਲ ਕਰ ਲਈ ਜਾਵੇਗੀ। ਉਥੇ ਸੋਸ਼ਲ ਮੀਡੀਆ 'ਤੇ ਦਿਲਜੀਤ ਦੇ ਫੈਨਜ਼ ਵੀ ਉਸ ਦੀ ਨਵੀਂ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।