ਮਹਿੰਗੀਆਂ ਕਾਰਾਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਖੂਬਸੂਰਤ ਹੈ ਦਿਲਜੀਤ ਦਾ Life style
Monday, Dec 02, 2024 - 12:07 PM (IST)
ਮੁੰਬਈ- ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਤੇ ਬਾਲੀਵੁੱਡ 'ਚ ਸਰਗਰਮ ਹਨ। ਉਨ੍ਹਾਂ ਕਈ ਹਿੰਦੀ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਨਾਲ ਸਾਰਿਆਂ 'ਤੇ ਜਾਦੂ ਕਰ ਦਿੱਤਾ। ਦਿਲਜੀਤ ਦੁਸਾਂਝ ਕਮਾਈ ਦੇ ਮਾਮਲੇ 'ਚ ਵੀ ਕਿਸੇ ਤੋਂ ਘੱਟ ਨਹੀਂ ਹਨ। ਹਾਲ ਹੀ 'ਚ ਦਿਲਜੀਤ ਆਪਣੇ ਦਿਲ ਲੁਮਿਨਾਤੀ ਟੂਰ ਲਈ ਕੋਲਕਾਤਾ ਪਹੁੰਚੇ ਸਨ। ਇਸ ਦੌਰਾਨ ਉਹ ਪੀਲੀ ਟੈਕਸੀ 'ਚ ਬੈਠ ਕੇ ਸ਼ਹਿਰ ਦੀ ਖੂਬਸੂਰਤੀ ਦਾ ਆਨੰਦ ਲੈਂਦੇ ਨਜ਼ਰ ਆਏ।
'ਪੰਜਾਬੀ ਗਾਇਕ ਦਿਲਜੀਤ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ ਕਿਉਂਕਿ ਉਹ 'ਦਿਲ ਲੁਮਿਨਾਤੀ ਟੂਰ' ਲਈ ਪੂਰੇ ਭਾਰਤ ਭਰ 'ਚ ਯਾਤਰਾ ਕਰ ਰਹੇ ਹਨ। ਉਹ ਅਕਸਰ ਆਪਣੀ ਟੀਮ ਨਾਲ ਪ੍ਰਾਈਵੇਟ ਜੈੱਟ 'ਚ ਵੱਖ-ਵੱਖ ਸ਼ਹਿਰਾਂ ਲਈ ਉਡਾਣ ਭਰਦੇ ਨਜ਼ਰ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਨੇ ਆਪਣੇ ਦਮ 'ਤੇ ਕਰੋੜਾਂ ਦੀ ਕਮਾਈ ਕੀਤੀ ਹੈ। ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਦੇਸ਼-ਵਿਦੇਸ਼ 'ਚ ਫੈਲੀ ਹੋਈ ਹੈ। ਹੁਣ ਉਹ ਲਗਜ਼ਰੀ ਜੀਵਨ ਬਤੀਤ ਕਰਦੇ ਹਨ।
ਦਿਲਜੀਤ ਕੋਲ ਕਈ ਬੰਗਲੇ
ਦਿਲਜੀਤ ਕੋਲ ਮੁੰਬਈ, ਲੁਧਿਆਣਾ, ਕੈਲੀਫੋਰਨੀਆ ਤੇ ਟੋਰਾਂਟੋ 'ਚ ਕਰੋੜਾਂ ਦੇ ਆਲੀਸ਼ਾਨ ਬੰਗਲੇ ਹਨ। ਕਿਸੇ ਸਮੇਂ ਉਹ ਗੁਰਦੁਆਰੇ 'ਚ ਕੀਰਤਨ ਕਰਦੇ ਸਨ, ਪਰ ਅੱਜ ਉਹ ਹਾਈਐਸਟ ਪੇਡ ਸਿਤਾਰਿਆਂ 'ਚ ਸ਼ੁਮਾਰ ਹਨ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੇ ਕੈਲੀਫੋਰਨੀਆ ਸਥਿਤ ਘਰ ਨੂੰ ਬਹੁਤ ਹੀ ਸਾਦੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਆਲੀਸ਼ਾਨ ਡੁਪਲੈਕਸ ਅਪਾਰਟਮੈਂਟ ਨੂੰ ਲੱਕੜ ਦੇ ਫਰਸ਼ਾਂ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਡੁਪਲੈਕਸ 'ਚ ਕਰੀਮ ਦੀਆਂ ਕੰਧਾਂ ਹਨ ਜੋ ਲੱਕੜ ਦੇ ਫਰਸ਼ਾਂ ਨਾਲ ਚੰਗੀ ਤਰ੍ਹਾਂ ਮੇਲ ਖਾਂਦੀਆਂ ਹਨ।
ਚਿੱਟੇ ਰੰਗ ਦਾ ਹੈ ਕੈਲੀਫੋਰਨੀਆ ਵਾਲਾ ਬੰਗਲਾ
ਘਰ ਦਾ ਬਾਲਕੋਨੀ ਏਰੀਆ ਵੀ ਕਾਫੀ ਵੱਡਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੈਲੀਫੋਰਨੀਆ ਦੇ ਬੰਗਲੇ 'ਚ ਛੇ ਸੀਟਾਂ ਵਾਲਾ ਮੇਜ਼, ਇਕ ਬਾਲਕੋਨੀ, ਇਕ ਪੂਲ, ਇਕ ਸਟਾਈਲਿਸ਼ ਬਾਰ ਤੇ ਛੋਟਾ ਜਿਹਾ ਵਿਹੜਾ ਵੀ ਹੈ। ਦਿਲਜੀਤ ਦੁਸਾਂਝ ਉਨ੍ਹਾਂ ਕੁਝ ਮਸ਼ਹੂਰ ਹਸਤੀਆਂ 'ਚੋਂ ਇੱਕ ਹਨ ਜਿਨ੍ਹਾਂ ਦਾ ਦੂਜਾ ਘਰ ਅਮਰੀਕਾ 'ਚ ਹੈ। ਦਿਲਜੀਤ ਨੇ ਡੁਪਲੈਕਸ ਬੰਗਲੇ ਲਈ ਚਿੱਟਾ ਰੰਗ ਚੁਣਿਆ ਹੈ ਜੋ ਘਰ 'ਚ ਕਦਮ ਰੱਖਦੇ ਹੀ ਸ਼ਾਂਤ ਮਾਹੌਲ ਦਾ ਅਹਿਸਾਸ ਕਰਾਉਂਦਾ ਹੈ।
ਲਗਜ਼ਰੀ ਕਾਰਾਂ ਦਾ ਵੀ ਹੈ ਸ਼ੌਕ
ਕੈਲੀਫੋਰਨੀਆ ਤੋਂ ਇਲਾਵਾ ਕੈਨੇਡਾ ਦੇ ਟੋਰਾਂਟੋ 'ਚ ਵੀ ਦਿਲਜੀਤ ਦਾ ਘਰ ਹੈ। ਘਰ ਦਾ ਮੁੱਖ ਆਕਰਸ਼ਣ ਮੋਤੀ ਵਰਗੀ ਚਿੱਟੀ ਰਸੋਈ ਹੈ, ਜਿਸ ਨੇ ਅਕਸਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਟੋਰਾਂਟੋ ਦੇ ਬੰਗਲੇ ਦੀਆਂ ਕੰਧਾਂ ਕੱਚ ਦੀਆਂ ਹਨ। ਇਨ੍ਹਾਂ ਦੋ ਆਲੀਸ਼ਾਨ ਜਾਇਦਾਦਾਂ ਤੋਂ ਇਲਾਵਾ ਦਿਲਜੀਤ ਦੁਸਾਂਝ ਦਾ ਲੁਧਿਆਣਾ 'ਚ ਇਕ ਘਰ ਹੈ। ਮੁੰਬਈ ਦੇ ਇਕ ਪੌਸ਼ ਇਲਾਕੇ 'ਚ ਇੱਕ ਅਪਾਰਟਮੈਂਟ 'ਚ 12ਵੀਂ ਮੰਜ਼ਿਲ 'ਤੇ 3 BHK ਅਪਾਰਟਮੈਂਟ ਹੈ। ਜਿਸ ਦੀ ਕੀਮਤ 10 ਤੋਂ 12 ਕਰੋੜ ਰੁਪਏ ਹੈ। ਦਿਲਜੀਤ ਦੁਸਾਂਝ ਵੀ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ।
ਇਹ ਹੈ ਦਿਲਜੀਤ ਦੀ ਨੈੱਟਵਰਥ
ਉਨ੍ਹਾਂ ਕੋਲ ਲਗਜ਼ਰੀ ਕਾਰਾਂ ਜਿਵੇਂ ਕਿ 1.92 ਕਰੋੜ ਰੁਪਏ ਦੀ Porsche Cayenne, 2 ਕਰੋੜ ਰੁਪਏ ਦੀ Porsche Panamera, ਮਰਸੀਡੀਜ਼ ਜੀ63 ਏਐਮਜੀ, ਬੀਐਮਡਬਲਯੂ 520 ਡੀ ਤੇ ਮਿਤਸੁਬੀਸ਼ੀ ਪਜੇਰੋ ਦਾ ਭੰਡਾਰ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਨੇ 2018 'ਚ ਆਪਣਾ ਪ੍ਰੋਡਕਸ਼ਨ ਹਾਊਸ ਦਿਲਜੀਤ ਦੋਸਾਂਝ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਸ਼ੁਰੂ ਕੀਤਾ ਸੀ, ਉਹ ਆਪਣੇ ਬੈਨਰ ਹੇਠ ਕਈ ਫਿਲਮਾਂ ਬਣਾ ਰਹੇ ਹਨ। ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਦਿਲਜੀਤ 170 ਕਰੋੜ ਰੁਪਏ ਤੋਂ ਵੱਧ ਦੇ ਮਾਲਕ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8