'ਹੌਂਸਲਾ ਰੱਖ' 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣਗੇ ਹੈਪੀ ਰਾਏਕੋਟੀ, ਖ਼ੁਦ ਕੀਤਾ ਖ਼ੁਲਾਸਾ

Wednesday, Sep 22, 2021 - 04:54 PM (IST)

'ਹੌਂਸਲਾ ਰੱਖ' 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣਗੇ ਹੈਪੀ ਰਾਏਕੋਟੀ, ਖ਼ੁਦ ਕੀਤਾ ਖ਼ੁਲਾਸਾ

ਚੰਡੀਗੜ੍ਹ (ਬਿਊਰੋ) : ਸ਼ਾਨਦਾਰ ਗਾਇਕੀ ਦੇ ਨਾਲ-ਨਾਲ ਹੋਣਹਾਰ ਗੀਤਕਾਰ ਹੈਪੀ ਰਾਏਕੋਟੀ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹਾਲ ਹੀ 'ਚ ਫ਼ਿਲਮ 'ਕੀ ਮੇਰੀ ਸੋਨਮ ਗੁਪਤਾ ਬੇਵਫ਼ਾ' ਹੈ ਤੇ 'ਪੁਆੜਾ' ਫ਼ਿਲਮਾਂ 'ਚ ਆਪਣੇ ਧਮਾਕੇਦਾਰ ਗੀਤਾਂ ਨਾਲ ਖੂਬ ਵਾਹ-ਵਾਹ ਖੱਟੀ ਹੈ। ਗੀਤਕਾਰ ਤੋਂ ਗਾਇਕ ਬਣੇ ਹੈਪੀ ਰਾਏਕੋਟੀ ਆਪਣੇ ਆਉਣ ਵਾਲੇ ਪ੍ਰਾਜੈਕਟ 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਉਣ ਵਾਲੇ ਹਨ। 

ਹੈਪੀ ਰਾਏਕੋਟੀ ਨੇ ਹਾਲ ਹੀ 'ਚ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਸ਼ੰਸਕਾਂ ਨੇ ਹੈਪੀ ਰਾਏਕੋਟੀ ਤੋਂ ਕੁਝ ਸਵਾਲ ਪੁੱਛੇ ਸਨ। ਇੱਕ ਸਵਾਲ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਬਾਰੇ ਸੀ। ਇਸ ਦੇ ਜਵਾਬ 'ਚ ਹੈਪੀ ਰਾਏਕੋਟੀ ਨੇ ਕਿਹਾ ਕਿ ਉਹ ਦਿਲਜੀਤ ਦੀ ਆਉਣ ਵਾਲੀ ਫ਼ਿਲਮ 'ਹੌਂਸਲਾ ਰੱਖ' 'ਚ ਨਜ਼ਰ ਆਉਣਗੇ।

PunjabKesari

ਖੈਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹੈਪੀ ਰਾਏਕੋਟੀ ਦਿਲਜੀਤ ਦੋਸਾਂਝ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਕੁਝ ਗੀਤ G.O.A.T, Tommy ਤੇ ਹੋਰ ਬਹੁਤ ਸਾਰੀਆਂ ਐਲਬਮਾਂ ਹਨ।

PunjabKesari

'ਹੌਂਸਲਾ ਰੱਖ' ਦੀ ਗੱਲ ਕਰੀਏ ਤਾਂ ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਵੀ ਦਿਲਜੀਤ ਦੋਸਾਂਝ ਨਾਲ ਸਕ੍ਰੀਨ ਸ਼ੇਅਰ ਕਰਨਗੀਆਂ। ਨਾਲ ਹੀ ਗੀਤ ਦੇ ਬੋਲ ਹੈਪੀ ਰਾਏਕੋਟੀ ਤੇ ਰਾਜ ਰਣਜੋਧ ਦੇ ਹੋਣਗੇ।


author

sunita

Content Editor

Related News