'ਮੈਂ ਸਿਰਫ਼ ਚਮਕੀਲੇ ਲਈ ਆਇਆ...', ਫਿਲਮ ਦੇ ਇਸ ਸੀਨ ਨੂੰ ਯਾਦ ਕਰਕੇ ਰੋ ਪਿਆ ਦਿਲਜੀਤ ਦੋਸਾਂਝ

Thursday, Dec 04, 2025 - 01:09 PM (IST)

'ਮੈਂ ਸਿਰਫ਼ ਚਮਕੀਲੇ ਲਈ ਆਇਆ...', ਫਿਲਮ ਦੇ ਇਸ ਸੀਨ ਨੂੰ ਯਾਦ ਕਰਕੇ ਰੋ ਪਿਆ ਦਿਲਜੀਤ ਦੋਸਾਂਝ

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਵਿੱਚ ਕੰਮ ਕਰਨ ਦੇ ਆਪਣੇ ਤਜ਼ਰਬੇ ਬਾਰੇ ਬਹੁਤ ਹੀ ਭਾਵੁਕ ਗੱਲਾਂ ਸਾਂਝੀਆਂ ਕੀਤੀਆਂ ਹਨ। ਦਿਲਜੀਤ ਨੇ ਸਪੱਸ਼ਟ ਕੀਤਾ ਕਿ ਉਹ ਇਸ ਪ੍ਰੋਜੈਕਟ ਵਿੱਚ ਕਿਸੇ ਨਿੱਜੀ ਮਾਨਤਾ (validation) ਲਈ ਨਹੀਂ ਆਏ ਸਨ, ਸਗੋਂ ਉਹ ਸਿਰਫ਼ 'ਚਮਕੀਲੇ ਲਈ ਆਏ' ਸੀ।

ਇਹ ਵੀ ਪੜ੍ਹੋ: ਛੋਟਾ ਬਜਟ ਵੱਡਾ ਧਮਾਕਾ; 40 ਕਰੋੜ 'ਚ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਮਾਏ 350 ਕਰੋੜ ਰੁਪਏ

ਦਿਲਜੀਤ ਨੇ ਇੱਕ ਖਾਸ ਸ਼ੂਟ ਬਾਰੇ ਦੱਸਿਆ ਜਿਸ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਦੱਸਿਆ ਕਿ ਇੱਕ ਵਾਰ ਸ਼ੂਟਿੰਗ ਦੌਰਾਨ ਕੋਈ ਹੋਰ ਕਲਾਕਾਰ ਸਮੇਂ 'ਤੇ ਨਹੀਂ ਆਇਆ ਸੀ। ਡਾਇਰੈਕਟਰ ਇਮਤਿਆਜ਼ ਅਲੀ ਨੇ ਦਿਲਜੀਤ ਨੂੰ ਕਿਹਾ ਕਿ ਉਹ ਖੇਤਾਂ ਵਿੱਚ ਬੈਠ ਕੇ, ਆਪਣਾ ਮੂੰਹ ਖੱਬੇ ਪਾਸੇ ਘੁੰਮਾਵੇ ਅਤੇ ਸਕ੍ਰੀਨ ਵੱਲ ਦੇਖ ਕੇ ਮੁਸਕਰਾਵੇ।

ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ ਰਣਵੀਰ ਦੀ 'ਧੁਰੰਦਰ' ਨੇ ਤੋੜ'ਤੇ ਰਿਕਾਰਡ ! 17 ਸਾਲਾਂ 'ਚ ਅਜਿਹਾ ਕਰਨ ਵਾਲੀ ਬਣੀ ਪਹਿਲੀ ਫ਼ਿਲਮ

ਪਰ ਜਦੋਂ ਦਿਲਜੀਤ ਨੇ ਇਸ ਸ਼ੂਟ ਨੂੰ ਟਰੇਲਰ ਵਿੱਚ ਦੇਖਿਆ, ਤਾਂ ਉਨ੍ਹਾਂ ਦਾ ਅਨੁਭਵ ਅਲੱਗ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਕਿਰਦਾਰ (ਚਮਕੀਲਾ) ਘੁੰਮ ਕੇ ਉਨ੍ਹਾਂ ਵੱਲ ਦੇਖਦਾ ਹੈ ਅਤੇ ਮੁਸਕਰਾਉਂਦਾ ਹੈ, ਤਾਂ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ 'ਚਮਕੀਲਾ ਮੈਨੂੰ ਦੇਖ ਰਿਹਾ ਹੈ... ਮੁਸਕਰਾ ਰਿਹਾ ਹੈ'। ਦਿਲਜੀਤ ਦੋਸਾਂਝ ਲਈ ਇਹ ਪਲ ਬਹੁਤ ਹੀ ਡੂੰਘਾ ਸੀ। ਉਨ੍ਹਾਂ ਮਹਿਸੂਸ ਕੀਤਾ ਕਿ ਉਸ ਪਲ ਵਿੱਚ ਉਹ ਅਸਲ ਵਿੱਚ ਚਮਕੀਲੇ ਨੂੰ ਦੇਖ ਰਹੇ ਸਨ।

ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ; B'day ਤੋਂ ਇਕ ਦਿਨ ਬਾਅਦ ਮਸ਼ਹੂਰ ਤਮਿਲ ਫਿਲਮ ਨਿਰਮਾਤਾ ਦਾ ਦਿਹਾਂਤ


author

cherry

Content Editor

Related News