ਵਿਵਾਦਾਂ 'ਚ ਘਿਰੇ ਗਾਇਕ ਦਿਲਜੀਤ ਦੁਸਾਂਝ, ਪੁਲਸ ਨੇ ਮਾਮਲਾ ਕੀਤਾ ਦਰਜ

Tuesday, Apr 19, 2022 - 11:26 AM (IST)

ਜਲੰਧਰ (ਮਨੀਸ਼)-ਜਲੰਧਰ ਫਗਵਾੜਾ ਹਾਈਵੇ 'ਤੇ ਸਥਿਤ ਨਿੱਜੀ ਯੂਨੀਵਰਸਿਟੀ 'ਚ 17 ਅਪ੍ਰੈਲ ਨੂੰ ਹੋਈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਦਿਲਜੀਤ ਦੁਸਾਂਝ ਦੀ ਨਾਈਟ ਵਿਵਾਦਾਂ 'ਚ ਘਿਰ ਗਈ ਹੈ। ਫਗਵਾੜਾ ਪੁਲਸ ਨੇ ਇਸ ਨਾਈਟ ਦਾ ਆਯੋਜਨ ਕਰਨ ਵਾਲੀ ਕੰਪਨੀ ਅਤੇ ਦਿਲਜੀਤ ਦੁਸਾਂਝ ਨੂੰ ਯੂਨੀਵਰਸਿਟੀ ਲਿਆਉਣ ਵਾਲੇ ਹੈਲੀਕਾਪਟਰ ਦੇ ਡਰਾਈਵਰ 'ਤੇ ਮਾਮਲਾ ਦਰਜ ਕਰ ਲਿਆ ਹੈ। 

 

PunjabKesari

ਇਹ ਸੀ ਮਾਮਲਾ
ਫਗਵਾੜਾ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਹਵਾਲਾ ਦਿੱਤਾ ਹੈ ਕਿ ਸਾਰੇਗਾਮਾ ਕੰਪਨੀ ਵਲੋਂ ਆਯੋਜਨ ਲਈ ਜਿੰਨੇ ਸਮੇਂ ਦੀ ਮਨਜ਼ੂਰੀ ਲਈ ਸੀ ਉਸ ਤੋਂ ਇਕ ਘੰਟਾ ਜ਼ਿਆਦਾ ਤੱਕ ਆਯੋਜਨ ਚੱਲਿਆ। ਇਸ ਦੇ ਨਾਲ ਹੀ ਦਿਲਜੀਤ ਦੁਸਾਂਝ ਨੂੰ ਯੂਨੀਵਰਸਿਟੀ 'ਚ ਲਿਆਉਣ ਵਾਲੇ ਹੈਲੀਕਾਪਟਰ ਦੇ ਡਰਾਈਵਰ ਨੂੰ ਜਿਸ ਜਗ੍ਹਾ ਦੀ ਮਨਜ਼ੂਰੀ ਮਿਲੀ ਸੀ ਉਕਤ ਸਥਾਨ 'ਤੇ ਹੈਲੀਕਾਪਟਰ ਨਾ ਉਤਾਰ ਕੇ ਸਗੋਂ ਆਪਣੀ ਮਰਜ਼ੀ ਨਾਲ ਕਿਸੇ ਹੋਰ ਸਥਾਨ 'ਤੇ ਚੌਪਰ ਨੂੰ ਉਤਾਰ ਦਿੱਤਾ।

ਇਹ ਵੀ ਪੜ੍ਹੋ:  https://jagbani.punjabkesari.in/punjab/news/ni-main-sass-kutni-film-women-commission-notice-issued-1353298

ਅਜਿਹੇ 'ਚ ਦੋਵਾਂ ਹੀ ਹਾਲਾਤਾਂ 'ਚ ਐੱਸ.ਡੀ.ਐੱਮ. ਫਗਵਾੜਾ ਵਲੋਂ ਜਾਰੀ ਕੀਤੇ ਗਏ ਹੁਕਮਾਂ ਦਾ ਪਾਲਨ ਨਹੀਂ ਹੋਇਆ ਹੈ, ਜਿਸ ਵਜ੍ਹਾ ਨਾਲ ਫਗਵਾੜਾ ਪੁਲਸ ਨੇ ਸਾਰੇਗਾਮਾ ਕੰਪਨੀ ਅਤੇ ਹੈਲੀਕਾਟਰ ਦੇ ਡਰਾਈਵਰ ਦੇ ਖ਼ਿਲਾਫ਼ 336,188 ਆਈ.ਪੀ.ਸੀ. ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ। 

ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ


Aarti dhillon

Content Editor

Related News