ਦਿਲਜੀਤ ਦੋਸਾਂਝ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਵੀਡੀਓ ਸਾਂਝੀ ਕਰ ਆਖੀ ਦਿਲ ਦੀ ਗੱਲ

Friday, May 28, 2021 - 01:16 PM (IST)

ਦਿਲਜੀਤ ਦੋਸਾਂਝ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਵੀਡੀਓ ਸਾਂਝੀ ਕਰ ਆਖੀ ਦਿਲ ਦੀ ਗੱਲ

ਚੰਡੀਗੜ੍ਹ (ਬਿਊਰੋ) : ਹਰ ਵਾਰ ਨਵੇਂ ਅੰਦਾਜ਼ 'ਚ ਪੇਸ਼ ਹੋਣ ਵਾਲਾ ਕਾਲਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਇਕ ਵਾਰ ਫਿਰ ਕੁਝ ਨਵਾਂ ਲੈ ਕੇ ਆ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰ ਦਿੱਤੀ ਹੈ। ਦਿਲਜੀਤ ਦੋਸਾਂਝ ਨੇ ਵੀਡੀਓ 'ਚ ਕਿਹਾ ਕਿ ਕਾਫ਼ੀ ਕੁਝ ਕਹਿਣ ਵਾਲਾ ਹੈ, ਜੋ ਮੇਰੇ ਅੰਦਰ ਚੱਲ ਰਿਹਾ ਹੈ। ਜੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਹਾਂ ਸ਼ਾਇਦ ਮੈਂ ਸ਼ਬਦਾਂ 'ਚ ਨਾ ਕਹਿ ਸਕਾਂ।'

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਆਉਣ ਵਾਲੀ ਐਲਬਮ ਦਾ ਜ਼ਿਕਰ ਕੀਤਾ। ਇਸ ਵੀਡੀਓ 'ਚ ਦਿਲਜੀਤ ਬਹੁਤ ਹੀ ਮਜ਼ੇਦਾਰ ਥਾਂ 'ਤੇ ਖੜ੍ਹੇ ਨਜ਼ਰ ਆ ਰਹੇ ਹਨ। ਦਿਲਜੀਤ ਦੇ ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਪੰਜਾਬੀ ਅਦਾਕਾਰ ਦਿਲਜੀਤ ਬਾਲੀਵੁੱਡ ਅਦਾਕਾਰਾ ਕੰਗਨਾ ਰਮੌਤ ਨਾਲ ਸਵਾਲ ਜਵਾਬ ਕਰਨ ਕਾਰਨ ਕਾਫ਼ੀ ਚਰਚਾ 'ਚ ਰਹੇ ਹਨ। ਦਿਲਜੀਤ ਦੋਸਾਂਝ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਕਿਸਾਨਾਂ ਦੀ ਵੱਧ-ਚੜ੍ਹ ਕੇ ਸੁਪੋਰਟ ਕੀਤੀ ਜਾ ਰਹੀ ਹੈ। ਦਿਲਜੀਤ ਦੋਸਾਂਝ ਨੇ ਖ਼ੁਦ ਦਿੱਲੀ ਧਰਨੇ 'ਚ ਪਹੁੰਚ ਕੇ ਕਿਸਾਨਾਂ ਦੀ ਮਦਦ ਲਈ 1 ਕਰੋੜ ਰੁਪਏ ਦਿੱਤੇ ਸਨ, ਜਿਨ੍ਹਾਂ ਨਾਲ ਉਹ ਕੜਾਕੇ ਦੀ ਠੰਡ 'ਚ ਜ਼ਰੂਰੀ ਵਸਤਾਂ ਲੈ ਸਕਣ।

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)


author

sunita

Content Editor

Related News