ਦਿਲਜੀਤ ਦੇ ਗਾਣੇ ਸੁਣ ਕਰੀਨਾ ਨੱਚਣ ਨੂੰ ਹੋਈ ਮਜਬੂਰ, ਪਤੀ ਸੈਫ ਦੇ ਸਾਹਮਣੇ ਦੋਸਾਂਝਾ ਵਾਲੇ ਨੂੰ ਲਾਇਆ ਗਲੇ

Tuesday, Mar 05, 2024 - 03:12 AM (IST)

ਦਿਲਜੀਤ ਦੇ ਗਾਣੇ ਸੁਣ ਕਰੀਨਾ ਨੱਚਣ ਨੂੰ ਹੋਈ ਮਜਬੂਰ, ਪਤੀ ਸੈਫ ਦੇ ਸਾਹਮਣੇ ਦੋਸਾਂਝਾ ਵਾਲੇ ਨੂੰ ਲਾਇਆ ਗਲੇ

ਮੁੰਬਈ (ਬਿਊਰੋ) : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦਾ ਬੀਤੇ ਦਿਨੀਂ ਤੀਜਾ ਦਿਨ ਸੀ, ਜਿਸ 'ਚ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਸਨ। ਇਸ ਸਮਾਗਮ 'ਚ ਪੰਜਾਬ ਦੇ ਉੱਘੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਖੂਬ ਰੌਣਕਾਂ ਲਗਾਈਆਂ। ਦਿਲਜੀਤ ਦੋਸਾਂਝ ਨੇ ਅਪਣੇ ਗੀਤਾਂ ਨਾਲ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਹਾਲ ਹੀ 'ਚ ਦਿਲਜੀਤ ਦੀ ਇਸ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ (Anant Ambani and Radhika wedding) ਦੀਆਂ ਕੁਝ ਵੀਡੀਓਜ਼ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਖ਼ਾਨ ਤੇ ਕਿਆਰਾ-ਸਿਧਾਰਥ ਦਿਲਜੀਤ ਦੇ ਗਾਣਿਆਂ 'ਤੇ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਖ਼ਾਸ ਤੌਰ 'ਤੇ ਕਰੀਨਾ ਕਪੂਰ ਲਈ 'ਪਟੋਲਾ' ਗਾਣਾ ਗਾਇਆ, ਜਿਸ 'ਤੇ ਕਰੀਨਾ ਵੀ ਨੱਚਣ ਤੋਂ ਅਪਣੇ ਆਪ ਨੂੰ ਨਾ ਰੋਕ ਸਕੀ। ਕਰੀਨਾ ਕਪੂਰ ਨੇ ਬਲੈਕ ਸਾੜੀ ਪਾਈ ਹੋਈ ਸੀ ਤੇ ਦਿਲਜੀਤ ਦਾ ਅਪਣੇ ਹੀ ਕੱਪੜਿਆਂ ਦਾ ਟ੍ਰੈਂਡ ਹੈ। ਦਿਲਜੀਤ ਨੇ ਵ੍ਹਾਈਟ ਆਊਟਫਿੱਟ ਪਾਈ ਹੋਈ ਸੀ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਿਹਾ ਸੀ।

ਦੱਸ ਦਈਏ ਕਿ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਦੀ ਤਾਜ਼ਾ ਵੀਡੀਓ ’ਚ ਦਿਲਜੀਤ ਦੋਸਾਂਝ ਨੂੰ ਪੂਰੀ ਲਾਈਮਲਾਈਟ ਆਪਣੇ ਵੱਲ ਖਿੱਚਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ’ਚ ਵਿਆਹ ਵਾਲਾ ਮੁੰਡਾ ਯਾਨੀ ਅਨੰਤ ਅੰਬਾਨੀ ਦਿਲਜੀਤ ਦੋਸਾਂਝ ਨੂੰ ਇਕ ਖ਼ਾਸ ਫ਼ਰਮਾਇਸ਼ ਕਰਦਾ ਹੈ, ਜਿਸ ਨੂੰ ਦਿਲਜੀਤ ਸਿਰ ਮੱਥੇ ਕਬੂਲ ਕਰਦੇ ਹਨ। ਦਰਅਸਲ ਵੀਡੀਓ ’ਚ ਅਨੰਤ ਅੰਬਾਨੀ ਦਿਲਜੀਤ ਦੀ ਪੇਸ਼ਕਾਰੀ ਖ਼ਤਮ ਹੋਣ ਮਗਰੋਂ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਹ 20 ਮਿੰਟ ਹੋਰ ਪ੍ਰਫਾਰਮ ਕਰਨ। ਅਨੰਤ ਦੀ ਇਸ ਫ਼ਰਮਾਇਸ਼ ਦਾ ਜਵਾਬ ਦਿੰਦਿਆਂ ਦਿਲਜੀਤ ਕਹਿੰਦੇ ਹਨ ਕਿ 20 ਛੱਡ ਕੇ ਉਹ 30 ਮਿੰਟ ਪ੍ਰਫਾਰਮ ਕਰ ਦੇਣਗੇ। ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਵੱਖ-ਵੱਖ ਬਾਲੀਵੁੱਡ ਸੈਲੇਬ੍ਰਿਟੀਜ਼ ਨਾਲ ਸਟੇਜ ’ਤੇ ਪ੍ਰਫਾਰਮ ਕਰਦੇ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ’ਚ ਸ਼ਾਹਰੁਖ ਖ਼ਾਨ, ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਵਰਗੇ ਨਾਂ ਸ਼ਾਮਲ ਹਨ।


 


author

sunita

Content Editor

Related News