ਦਿਲਜੀਤ ਦੋਸਾਂਝ ਦੇ ਵਿਦੇਸ਼ੀ ਬਾਡੀਗਾਰਡ ਨੇ ਸਜਾਈ ਦਸਤਾਰ, ਹੱਥ ਜੋੜ ਗਾਇਕ ਨੂੰ ਬੁਲਾਈ ਫਤਿਹ

Wednesday, Jul 24, 2024 - 11:58 AM (IST)

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਕਲ ਟੂਰ DIL-ILUMINATI TOUR ਨੂੰ ਲੈ ਕੇ ਸੁਰਖੀਆਂ 'ਚ ਹਨ। ਦਿਲਜੀਤ ਦੋਸਾਂਝ ਆਪਣੇ ਇਸ ਟੂਰ ਰਾਹੀਂ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇੱਕ Nigerian 'ਤੇ ਦਿਲਜੀਤ ਦੋਸਾਂਝ ਦਾ ਜਾਦੂ ਨਜ਼ਰ ਆਇਆ ਤੇ ਉਹ ਦਸਤਾਰ ਸਜਾ ਕੇ ਗਾਇਕ ਨੂੰ ਮਿਲਣ ਲਈ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਦਿਲਜੀਤ ਦਾ ਬਾਡੀਗਾਰਡ ਹੀ ਹੈ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਲਾਈਵ ਹੋ ਕੇ ਗੱਲਬਾਤ ਕਰਦੇ ਹਨ ਤੇ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਕੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਹਨ। ਦਿਲਜੀਤ ਦੋਸਾਂਝ ਦੇ ਵਿਦੇਸ਼ 'ਚ ਜਾਰੀ ਇਹ ਮਿਊਜ਼ਕਲ ਸ਼ੋਅ ਲਗਾਤਾਰ Sold Out ਚੱਲ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ 'ਚ ਪੰਜਾਬੀ ਹੀ ਨਹੀਂ ਸਗੋਂ ਵਿਦੇਸ਼ੀ ਲੋਕ ਵੀ ਪੰਜਾਬੀ ਸੰਗੀਤ ਤੇ ਦਿਲਜੀਤ ਦੀ ਇੱਕ ਝਲਕ ਪਾਉਣ ਲਈ ਸ਼ੋਅ 'ਚ ਪਹੁੰਚ ਰਹੇ ਹਨ।  

ਦੱਸਣਯੋਗ ਹੈ ਕਿ ਦਿਲਜੀਤ ਆਪਣੇ ਇਸ ਟੂਰ ਰਾਹੀਂ ਪੰਜਾਬੀ ਭਾਸ਼ਾ, ਪੰਜਾਬੀ ਸੰਗੀਤ ਅਤੇ ਸੱਭਿਆਚਾਰ ਸਣੇ ਪੰਜਾਬੀਅਤ ਨੂੰ ਪ੍ਰਮੋਟ ਕਰਨ 'ਚ ਸਫ਼ਲ ਹੁੰਦੇ ਹੋਏ ਨਜ਼ਰ ਆ ਰਹੇ ਹਨ। ਜਿੱਥੇ ਇੱਕ ਪਾਸੇ ਗਾਇਕ ਦੇ ਸ਼ੋਅ 'ਚ ਛੋਟੇ ਬੱਚੇ ਸਿੰਘ ਸਜ ਕੇ ਤੇ ਹੁਬਹੂ ਦਿਲਜੀਤ ਦਾ ਗੈਟਅਪ ਲੈ ਕੇ ਸ਼ੋਅ 'ਚ ਪਹੁੰਚ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਇੱਕ ਨਾਈਜ਼ੀਰੀਅਨ ਵਿਅਕਤੀ ਗਾਇਕ ਤੋਂ ਕਾਫ਼ੀ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਇੱਕ ਨਾਈਜ਼ੀਰੀਅਨ ਵਿਅਕਤੀ ਸਿਰ 'ਤੇ ਦਸਤਾਰ ਸਜਾ ਕੇ ਗਾਇਕ ਦਿਲਜੀਤ ਦੋਸਾਂਝ ਨੂੰ ਸ਼ੋਅ ਦੇ ਬੈਕ ਸਟੇਜ਼ 'ਤੇ ਮਿਲਣ ਪਹੁੰਚਿਆ। ਇਸ ਦੌਰਾਨ ਉਸ ਨੇ ਦਿਲਜੀਤ ਦੋਸਾਂਝ ਨੂੰ ਫਤਿਹ ਵੀ ਬੁਲਾਈ। ਇਸ ਵਿਅਕਤੀ ਨੂੰ ਵੇਖ ਕੇ ਦਿਲਜੀਤ ਦੋਸਾਂਝ ਕਾਫ਼ੀ ਖੁਸ਼ ਹੋ ਗਏ ਤੇ ਉਸ ਦੀ ਤਸਵੀਰ ਖਿੱਚਦੇ ਹੋਏ ਨਜ਼ਰ ਆਏ। ਇਸ ਦੌਰਾਨ ਗਾਇਕ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਆ ਸਾਡਾ ਵੀਰ ਵੀ ਸਿੰਘ ਸਜ ਗਿਆ। ਫੈਨਜ਼ ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕੁਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।   

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News