ਨੌਜਵਾਨ ਸੰਨੀ ''ਤੇ ਹੋਏ ਹਮਲੇ ਦਾ ਮਾਮਲਾ ਹੋਇਆ ਗੂੰਝਲਦਾਰ, ਡਾਕਟਰਾਂ ਨੂੰ ਵੱਢਣਾ ਪਿਆ ਹੱਥ

Saturday, Aug 31, 2024 - 01:26 PM (IST)

ਨੌਜਵਾਨ ਸੰਨੀ ''ਤੇ ਹੋਏ ਹਮਲੇ ਦਾ ਮਾਮਲਾ ਹੋਇਆ ਗੂੰਝਲਦਾਰ, ਡਾਕਟਰਾਂ ਨੂੰ ਵੱਢਣਾ ਪਿਆ ਹੱਥ

ਜਲੰਧਰ (ਵਰੁਣ)–ਮਕਸੂਦਾਂ ਚੌਂਕ ’ਚ ਹੱਥ ਵੱਢੇ ਮਿਲੇ ਨੈੱਟਪਲੱਸ ਕੰਪਨੀ ਦੇ ਕਰਮਚਾਰੀ ਸੰਨੀ ਦਾ ਮਾਮਲਾ ਗੂੰਝਲਦਾਰ ਹੁੰਦਾ ਜਾ ਰਿਹਾ ਹੈ। ਇਕ ਪਾਸੇ ਪੁਲਸ ਇਸ ਨੂੰ ਸੜਕ ਹਾਦਸੇ ਦਾ ਹੋਣਾ ਦੱਸ ਰਹੀ ਹੈ ਤਾਂ ਸੰਨੀ ਦੇ ਪਤਨੀ ਇਸ ਨੂੰ ਲੁੱਟ ਬਿਆਨ ਕਰ ਰਹੀ ਹੈ। ਪੀੜਤ ਦੀ ਪਤਨੀ ਦਾ ਕਹਿਣਾ ਹੈ ਕਿ ਜੇਕਰ ਇਹ ਐਕਸੀਡੈਂਟ ਹੁੰਦਾ ਤਾਂ ਬਾਈਕ ਟੁੱਟੀ ਮਿਲਦੀ। ਸੰਨੀ ਦੇ ਸਰੀਰ ਦੇ ਹੋਰ ਅੰਗਾਂ ’ਤੇ ਵੀ ਜ਼ਖ਼ਮ ਹੁੰਦੇ ਪਰ ਅਜਿਹਾ ਨਹੀਂ ਹੈ। ਦੂਜੇ ਪਾਸੇ ਜੌਹਲ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਦਾਖ਼ਲ ਕਰਵਾਏ ਗਏ ਸੰਨੀ ਦੇ ਸਰੀਰ ਵਿਚ ਜ਼ਹਿਰ ਨਾ ਫੈਲ ਜਾਵੇ, ਇਸ ਲਈ ਉਸ ਦਾ ਆਪ੍ਰੇਸ਼ਨ ਕਰ ਕੇ ਹੱਥ ਵੱਢਣਾ ਪਿਆ। ਹੱਥ ਦੀਆਂ ਨਸਾਂ ਵੀ ਕੱਟ ਚੁੱਕੀਆਂ ਸਨ। ਡਾਕਟਰਾਂ ਦੀ ਮੰਨੀਏ ਤਾਂ ਜੇਕਰ ਹੱਥ ਨਾ ਵੱਢਦੇ ਤਾਂ ਜ਼ਹਿਰ ਪੂਰੇ ਸਰੀਰ ਵਿਚ ਫੈਲ ਜਾਣਾ ਸੀ, ਜਿਸ ਕਾਰਨ ਸੰਨੀ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਫਿਲਹਾਲ ਸੰਨੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਉਸ ਨੂੰ ਹੋਸ਼ ਨਾ ਆਉਣ ਕਾਰਨ ਪੁਲਸ ਉਸਦੇ ਬਿਆਨ ਨਹੀਂ ਲੈ ਸਕੀ ਹੈ। ਸੰਨੀ ਦੀ ਪਤਨੀ ਆਰਤੀ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਰਾਤ ਨੂੰ ਚੈਕਿੰਗ ਲਈ ਜਾਂਦਾ ਹੈ। ਕਈ ਵਾਰ ਉਹ ਲੇਟ ਹੋ ਜਾਂਦਾ ਹੈ। ਬੁੱਧਵਾਰ ਦੀ ਰਾਤ ਜ਼ਿਆਦਾ ਲੇਟ ਹੋ ਗਿਆ ਤਾਂ ਸੰਨੀ ਨੂੰ ਫੋਨ ਕੀਤਾ ਪਰ ਉਸ ਦਾ ਮੋਬਾਇਲ ਬੰਦ ਸੀ। ਉਸ ਨੇ ਆਪਣਾ ਪੇਕੇ ਫੋਨ ਕਰਕੇ ਪੁੱਛਿਆ ਪਰ ਸੰਨੀ ਉਥੇ ਵੀ ਨਹੀਂ ਮਿਲਿਆ। ਆਰਤੀ ਨੇ ਸੰਨੀ ਦੇ ਦੋਸਤ ਨੂੰ ਫੋਨ ਕੀਤਾ ਤਾਂ ਦੋਸਤ ਸੰਨੀ ਨੂੰ ਲੱਭਦਾ ਹੋਇਆ ਸਿਵਲ ਹਸਪਤਾਲ ਪਹੁੰਚਿਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਸੰਨੀ ਸਿਵਲ ਹਸਪਤਾਲ ਵਿਚ ਦਾਖਲ ਹੈ।

ਇਹ ਵੀ ਪੜ੍ਹੋ- ਮਕਸੂਦਾਂ ਮੰਡੀ 'ਚ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ

PunjabKesari

ਆਰਤੀ ਨੇ ਕਿਹਾ ਕਿ ਪਹਿਲਾਂ ਵੀ ਸੰਨੀ ਦਾ ਐਕਸੀਡੈਂਟ ਹੋਇਆ ਸੀ ਤਾਂ ਉਹੀ ਦੋਸਤ ਉਸ ਨੂੰ ਲੱਭਦਾ ਹੋਇਆ ਸਿਵਲ ਪਹੁੰਚਿਆ ਸੀ, ਜਿੱਥੇ ਸੰਨੀ ਦਾਖ਼ਲ ਹੋਇਆ ਮਿਲਿਆ ਸੀ। ਸੰਨੀ ਦੇ ਦੋਸਤ ਨੇ ਆਰਤੀ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੀ ਪਰ ਉਦੋਂ ਸੰਨੀ ਦੇ ਹੱਥ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਹਾਲਤ ਗੰਭੀਰ ਹੁੰਦੀ ਵੇਖ ਸੰਨੀ ਨੂੰ ਜੌਹਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਆਰਤੀ ਨੇ ਕਿਹਾ ਕਿ ਹੱਥ ਵੇਖ ਕੇ ਹੀ ਲੱਗਦਾ ਹੈ ਕਿ ਸੰਨੀ ’ਤੇ ਲੁਟੇਰਿਆਂ ਨੇ ਹਮਲਾ ਕੀਤਾ। ਉਸ ਕੋਲੋਂ ਉਸ ਦਾ ਮੋਬਾਇਲ ਅਤੇ ਕੈਸ਼ ਵੀ ਨਹੀਂ ਮਿਲਿਆ ਹੈ। ਉਸ ਦੀ ਜੇਬ ’ਚੋਂ ਸਿਰਫ਼ 50 ਰੁਪਏ ਅਤੇ ਹੈੱਡਫੋਨ ਹੀ ਮਿਲੇ ਹਨ। ਪੀੜਤ ਦੀ ਪਤਨੀ ਨੇ ਕਿਹਾ ਕਿ ਸੰਨੀ ਨੇ ਲੁਟੇਰਿਆਂ ਨੂੰ ਮੋਬਾਇਲ ਦੇਣ ਤੋਂ ਮਨ੍ਹਾ ਕਰ ਦਿੱਤਾ ਹੋਵੇਗਾ, ਜਿਸ ਕਾਰਨ ਜਿਸ ਹੱਥ ’ਚ ਸੰਨੀ ਨੇ ਮੋਬਾਇਲ ਫੜਿਆ ਸੀ, ਉਸੇ ਹੱਥ ’ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਮਾਰ ਕੇ ਮੋਬਾਈਲ ਲੁੱਟ ਲਿਆ।

ਜਾਂਚ ਬਾਅਦ ਹੀ ਕਲੀਅਰ ਹੋਵੇਗਾ ਸੰਨੀ ਨਾਲ ਕੀ ਹੋਇਆ : ਏ. ਸੀ. ਪੀ. ਨਾਰਥ
ਇਸ ਸਬੰਧੀ ਏ. ਸੀ. ਪੀ. ਨਾਰਥ ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਜਦੋਂ ਤਕ ਸੰਨੀ ਦੇ ਬਿਆਨ ਨਹੀਂ ਹੋ ਜਾਂਦੇ, ਉਦੋਂ ਤਕ ਉਸ ਨੂੰ ਲੁੱਟ ਜਾਂ ਐਕਸੀਡੈਂਟ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਡਾਕਟਰ ਵੀ ਉਸ ਨੂੰ ਐਕਸੀਡੈਂਟ ਦੱਸ ਰਹੇ ਹਨ ਪਰ ਸੰਨੀ ਦੇ ਬਿਆਨ ਹੀ ਸਾਰੀ ਸੱਚਾਈ ਸਾਹਮਣੇ ਲਿਆਉਣਗੇ।

ਇਹ ਵੀ ਪੜ੍ਹੋ- ਦੇਸ਼ ਨੂੰ ਵੰਡਣ ਦੀ ਸਿਆਸਤ ਖੇਡ ਰਹੀ ਹੈ ਭਾਜਪਾ : ਮਾਲਵਿੰਦਰ ਕੰਗ

ਸੰਨੀ ਦੀ ਹਾਲਤ ਬੇਹੱਦ ਗੰਭੀਰ : ਬੀ. ਐੱਸ. ਜੌਹਲ
ਜੌਹਲ ਹਸਪਤਾਲ ਦੇ ਸੀਨੀਅਰ ਡਾ. ਬੀ. ਐੱਸ. ਜੌਹਲ ਨੇ ਦੱਸਿਆ ਕਿ ਸੰਨੀ ਦੀ ਹਾਲਤ ਬੇਹੱਦ ਗੰਭੀਰ ਹੈ। ਉਹ ਵੈਂਟੀਲੇਟਰ ’ਤੇ ਹੈ। ਉਨ੍ਹਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੰਨੀ ਦੇ ਹੱਥ ’ਤੇ ਕਾਫੀ ਗੰਭੀਰ ਸੱਟ ਲੱਗੀ ਹੈ ਪਰ ਸਰੀਰ ਦੇ ਹੋਰ ਅੰਗਾਂ ’ਤੇ ਇਕ ਵੀ ਝਰੀਟ ਤਕ ਨਹੀਂ ਹੈ।

ਸੰਨੀ ਦਾ ਹਾਲ ਜਾਣਨ ਪਹੁੰਚੇ ਕੇ. ਡੀ. ਭੰਡਾਰੀ
ਜੌਹਲ ਹਸਪਤਾਲ ਵਿਚ ਦਾਖਲ ਸੰਨੀ ਦਾ ਹਾਲ ਜਾਣਨ ਲਈ ਭਾਜਪਾ ਦੇ ਸੀਨੀ. ਆਗੂ ਕੇ. ਡੀ. ਭੰਡਾਰੀ ਪਹੁੰਚੇ। ਉਨ੍ਹਾਂ ਨੇ ਡਾ. ਬੀ. ਐੱਸ. ਜੌਹਲ ਅਤੇ ਆਪ੍ਰੇਟ ਕਰਨ ਵਾਲੀ ਟੀਮ ਨਾਲ ਗੱਲਬਾਤ ਕੀਤੀ। ਕੇ. ਡੀ. ਭੰਡਾਰੀ ਨੇ ਕਿਹਾ ਕਿ ਸੰਨੀ ਦਾ ਹੱਥ ਵੱਢਣਾ ਪਿਆ। ਲੁਟੇਰੇ ਸ਼ਹਿਰ ਵਿਚ ਕਿੰਨੇ ਬੇਖੌਫ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ।

ਇਹ ਵੀ ਪੜ੍ਹੋ- ਤਨਖ਼ਾਹੀਆ ਕਰਾਰ ਦੇਣ ਮਗਰੋਂ ਬਾਗੀ ਧੜੇ ਨੇ ਸੁਖਬੀਰ ਬਾਦਲ ਤੋਂ ਫਿਰ ਮੰਗਿਆ ਅਸਤੀਫ਼ਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News