ASI ਬੋਹੜ ਸਿੰਘ ਦੇ ਮੁੱਦੇ 'ਤੇ ਬਾਜਵਾ ਨੇ ਸਪੀਕਰ ਨੂੰ ਕੀਤਾ ਸਵਾਲ, ਜਾਣੋ ਕੀ ਮਿਲਿਆ ਜਵਾਬ
Wednesday, Sep 04, 2024 - 12:13 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਆਖ਼ਰੀ ਦਿਨ ਕੋਟਕਪੂਰਾ ਦੇ ਏ. ਐੱਸ. ਆਈ. ਬੋਹੜ ਸਿੰਘ ਦਾ ਮੁੱਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਚੁੱਕਿਆ ਗਿਆ। ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕਿਹਾ ਕਿ ਜਦੋਂ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਹਾਊਸ ਦੀ ਸਹਿਮਤੀ ਲੈ ਲਈ ਸੀ ਕਿ ਡੀ. ਜੀ. ਪੀ. ਗੌਰਵ ਯਾਦਵ ਨੂੰ ਮਾਮਲੇ ਸਬੰਧੀ ਸਦਨ 'ਚ ਤਲਬ ਕੀਤਾ ਜਾਵੇਗਾ ਤਾਂ ਫਿਰ ਹੁਣ ਇਹ ਹੁਕਮ ਬਦਲ ਕੇ ਗ੍ਰਹਿ ਸਕੱਤਰ ਨੂੰ ਇਹ ਹੁਕਮ ਕਿਉਂ ਦੇ ਦਿੱਤੇ ਕਿ ਬੋਹੜ ਸਿੰਘ ਨੂੰ ਛੱਡ ਕੇ ਇਕ ਹਫ਼ਤੇ ਅੰਦਰ ਬਾਕੀ ਭੇਡਾਂ 'ਤੇ ਵੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਇੰਤਕਾਲਾਂ ਨੂੰ ਲੈ ਕੇ ਮਾਲ ਮੰਤਰੀ ਦਾ ਵੱਡਾ ਬਿਆਨ, ਵਿਧਾਨ ਸਭਾ 'ਚ ਗੂੰਜਿਆ ਮੁੱਦਾ (ਵੀਡੀਓ)
ਇਹ ਹਾਊਸ ਦੀ ਇਜਾਜ਼ਤ ਬਿਨਾਂ ਤੁਸੀਂ ਨਹੀਂ ਕਰ ਸਕਦੇ ਸੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਇਕ ਕਮੇਟੀ ਬਣਾਈ ਜਾਵੇ, ਤਾਂ ਜੋ ਪੁਲਸ ਅਤੇ ਬਾਕੀ ਮਹਿਕਮਿਆਂ ਨੂੰ ਡਰ-ਖ਼ੌਫ ਹੋਵੇ। ਬਾਜਵਾ ਨੇ ਸਪੀਕਰ ਸੰਧਵਾਂ ਨੂੰ ਕਿਹਾ ਕਿ ਜਦੋਂ ਤੁਸੀਂ ਹਾਊਸ ਦੀ ਸਹਿਮਤੀ ਲੈ ਲਈ ਸੀ ਤਾਂ ਫਿਰ ਤੁਸੀਂ ਖ਼ੁਦ ਇਸ 'ਤੇ ਕਈ ਫ਼ੈਸਲਾ ਨਹੀਂ ਕਰ ਸਕਦੇ। ਇਸ ਦਾ ਜਵਾਬ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਜਦੋਂ ਹਾਊਸ ਦੀ ਮਨਜ਼ੂਰੀ ਲਈ ਸੀ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਤਰ੍ਹਾਂ ਦੇ ਅਪਰਾਧਾਂ ਪਿੱਛੇ ਮਾਫ਼ੀਆ ਹੁੰਦਾ ਹੈ ਅਤੇ ਹਾਊਸ 'ਚ ਇਹ ਕਿਹਾ ਗਿਆ ਸੀ ਕਿ ਇਸ ਬਾਰੇ ਪੂਰੀ ਇਕ ਰਿਪੋਰਟ ਤਲਬ ਕੀਤੀ ਜਾਵੇ।
ਇਹ ਵੀ ਪੜ੍ਹੋ : CM ਮਾਨ ਨੇ NOC ਦੀ ਸ਼ਰਤ ਖ਼ਤਮ ਕਰਨ ਵਾਲਾ ਬਿੱਲ ਕੀਤਾ ਪੇਸ਼, ਹੁਣ ਸਦਨ 'ਚ ਹੋਵੇਗੀ ਬਹਿਸ (ਵੀਡੀਓ)
ਇਸ 'ਤੇ ਵਿਚਾਰ ਕਰਦਿਆਂ ਹੀ ਚੇਅਰ ਵਲੋਂ ਇਹ ਫ਼ੈਸਲਾ ਕੀਤਾ ਗਿਆ ਸੀ। ਸੰਧਵਾਂ ਨੇ ਕਿਹਾ ਕਿ ਸਾਡੀ ਡਿਊਟੀ ਹੈ ਕਿ ਅਸੀਂ ਸਾਫ਼-ਸੁਥਰਾ ਪ੍ਰਸ਼ਾਸਨ ਦੇਈਏ। ਸੰਧਵਾਂ ਨੇ ਕਿਹਾ ਕਿ ਏ. ਐੱਸ. ਆਈ. ਬੋਹੜ ਸਿੰਘ ਨੇ ਅਕਾਲੀ ਦਲ ਦੀ ਸਰਕਾਰ ਵੇਲੇ 50 ਹਜ਼ਾਰ ਦੀ ਰਿਸ਼ਵਤ ਲਈ, ਫਿਰ ਕਾਂਗਰਸ ਦੀ ਸਰਕਾਰ ਵੇਲੇ ਵੀ 50 ਹਜ਼ਾਰ ਰੁਪਏ ਰਿਸ਼ਵਤ ਲਈ। ਇਸ ਸਰਕਾਰ ਵੇਲੇ ਤਾਂ ਉਸ 'ਤੇ ਐੱਫ. ਆਈ. ਆਰ. ਹੋਈ ਹੈ, ਉਸ ਨੂੰ ਰਿਸ਼ਵਤ ਨਹੀਂ ਦਿੱਤੀ ਗਈ। ਸੰਧਵਾਂ ਨੇ ਕਿਹਾ ਕਿ ਚੇਅਰ ਨੂੰ ਆਪਣੇ ਫਰਜ਼ਾ ਦਾ ਪਤਾ ਹੈ ਅਤੇ ਅਸੀਂ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਭਾਅ ਰਹੇ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8