ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ

Saturday, Aug 31, 2024 - 12:09 PM (IST)

ਪੰਜਾਬੀ ਗਾਇਕ ਨੇ ਮਾਰ 'ਤਾ ਬੰਦਾ! ਆਸਟ੍ਰੇਲੀਆ ਰਹਿੰਦੀ ਕੁੜੀ ਨਾਲ ਕੱਢੀ ਖੁੰਦਕ

ਮੁੱਲਾਂਪੁਰ ਦਾਖਾ (ਕਾਲੀਆ)- ਪੰਜਾਬੀ ਗਾਇਕ ਨੇ ਆਸਟ੍ਰੇਲੀਆ ਰਹਿੰਦੀ ਪ੍ਰੇਮਿਕਾ ਦੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਣ ’ਤੇ ਉਸ ਦੇ ਪਿਤਾ ਦਾ ਕਤਲ ਕਰਕੇ ਲਾਸ਼ ਝਾੜੀਆਂ ਵਿਚ ਸੁੱਟ ਦਿੱਤੀ। ਇਸ ਮਗਰੋਂ ਪੰਜਾਬੀ ਗਾਇਕ ਰਣਜੀਤ ਬਾਠ ਨੇ ਆਸਟ੍ਰੇਲੀਆ ਰਹਿੰਦੀ ਨੂੰ ਮੈਸੇਜ ਕਰਕੇ ਘਟਨਾ ਤੇ ਅਫਸੋਸ ਜਤਾਉਂਦਿਆਂ ਪਿਤਾ ਦੀ ਲਾਸ਼ ਝਾੜੀਆਂ ਵਿਚ ਸੁੱਟਣ ਦਾ ਆਪ ਹੀ ਖ਼ੁਲਾਸਾ ਕੀਤਾ। ਥਾਣਾ ਦਾਖਾ ਦੀ ਪੁਲਸ ਨੇ ਵਿਕਰਮ ਸੱਗੜ ਪੁੱਤਰ ਰਵਿੰਦਰਪਾਲ ਸੱਗੜ ਵਾਸੀ ਪਿੰਡ ਕਿਲਾ ਰਾਏਪੁਰ ਦੇ ਬਿਆਨਾਂ ’ਤੇ ਉਸ ਦੇ ਪਿਤਾ ਰਵਿੰਦਰਪਾਲ ਸਿੰਘ ਨੂੰ ਕਤਲ ਕਰਨ ਦੇ ਦੋਸ਼ ’ਚ ਰਣਜੀਤ ਸਿੰਘ ਕਾਹਲੋਂ ਉਰਫ ਰਣਜੀਤ ਬਾਠ ਪੁੱਤਰ ਸਵਰਨ ਸਿੰਘ ਅਤੇ ਉਸ ਦੇ ਭਤੀਜੇ ਗੁੱਲੀ ਵਾਸੀ, ਬਾਠ ਕਲਾਂ ਜਲੰਧਰ ਵਿਰੁੱਧ ਜ਼ੇਰੇ ਧਾਰਾ 103 (1), 3 (5) ਬੀ. ਐੱਨ. ਐੱਸ. ਅਧੀਨ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਸਿਰਫ਼ਿਰੇ ਆਸ਼ਿਕ ਦਾ ਕਾਰਾ! ਪ੍ਰੇਮਿਕਾ ਨੂੰ ਘਰ ਬੁਲਾ ਕੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

ਸ਼ਿਕਾਇਤਕਰਤਾ ਵਿਕਰਮ ਸੱਗੜ ਨੇ ਆਪਣੇ ਬਿਆਨਾਂ ’ਚ ਦੋਸ਼ ਲਾਇਆ ਕਿ 29 ਅਗਸਤ ਨੂੰ ਸਵੇਰੇ ਆਪਣੇ ਨਾਲ ਵਿਨੋਦ ਕੁਮਾਰ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਜਾ ਕੇ ਦੇਖਿਆ ਕਿ ਮੇਰੇ ਪਿਤਾ ਰਵਿੰਦਰਪਾਲ ਸਿੰਘ ਦੀ ਲਾਸ਼ ਮੋਰਚਰੀ ’ਚ ਪਈ ਸੀ, ਜਿਸ ਬਾਰੇ ਮੈਂ ਆਪਣੀ ਆਸਟ੍ਰੇਲੀਆ ਰਹਿੰਦੀ ਭੈਣ ਕਿਰਨਦੀਪ ਨਾਲ ਗੱਲ ਕੀਤੀ। ਉਸ ਨੇ ਮੈਨੂੰ ਦੱਸਿਆ ਕਿ ਮੇਰੀ ਟਿਕ-ਟਾਕ ’ਤੇ ਰਣਜੀਤ ਕਾਹਲੋਂ ਉਰਫ ਰਣਜੀਤ ਬਾਠ ਨਾਲ ਗੱਲਬਾਤ ਹੋਈ ਸੀ ਕਿ ਆਪਾਂ ਵਿਆਹ ਕਰਵਾ ਲਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਜਾਣ ਲਵਾਂ, ਇਸ ਲਈ ਮਾਰਚ 2024 ’ਚ ਰਣਜੀਤ ਸਿੰਘ ਬਾਠ ਮੇਰੇ ਕੋਲ ਆਸਟ੍ਰੇਲੀਆ ਆ ਗਿਆ, ਜਿਸ ਨੂੰ ਮੈਂ ਮਿਲਣ ਲੱਗੀ।

ਕਿਰਨਦੀਪ ਨੇ ਦੱਸਿਆ ਕਿ ਰਣਜੀਤ ਲੋੜ ਤੋਂ ਵੱਧ ਸ਼ਰਾਬ ਪੀਂਦਾ ਸੀ, ਜੋ ਇਕ ਦਿਨ ਮੇਰੇ ਘਰ ਦੇ ਬਾਹਰ ਆ ਕੇ ਗਾਲੀ-ਗਲੋਚ ਕਰਨ ਲੱਗਾ। ਜੋ ਧਮਕੀਆਂ ਦੇ ਰਿਹਾ ਸੀ ਕਿ ਤੂੰ ਆਪਣੇ ਘਰ ਵਾਲੇ ਤੋਂ ਜਲਦੀ ਤਲਾਕ ਲੈ, ਨਹੀਂ ਤਾਂ ਮੈਂ ਤੈਨੂੰ ਜਾਂ ਤੇਰੇ ਘਰਦਿਆਂ ਨੂੰ ਮਾਰ ਦੇਵਾਂਗਾ। ਮੈਂ ਬਾਰੇ ਆਸਟ੍ਰੇਲੀਆ ਪੁਲਸ ਨੂੰ ਕਾਲ ਕਰ ਕੇ ਸ਼ਿਤਾਇਤ ਕੀਤੀ। ਇਸ ਦੇ ਵਿਰੁੱਧ ਕੇਸ ਚੱਲਿਆ, ਜਿਸ ਕਾਰਨ ਇਸ ਨੂੰ ਜੂਨ ਮਹੀਨੇ ’ਚ ਵਾਪਸ ਭਾਰਤ ਭੇਜ ਦਿੱਤਾ।

ਹੁਣ ਇਹ ਫਿਰ ਬਿਨਾਂ ਦੱਸੇ ਅਗਸਤ 2024 ’ਚ ਦੋਬਾਰਾ ਆਸਟ੍ਰੇਲੀਆ ਆ ਗਿਆ ਸੀ, ਜਿਸ ਨੂੰ ਪੁਲਸ ਨੇ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਕੇ ਵਾਪਸ ਭਾਰਤ ਭੇਜ ਦਿੱਤਾ। 25 ਅਗਸਤ 2024 ਨੂੰ ਕਰੀਬ 8 ਵਜੇ ਰਾਤੀ ਰਣਜੀਤ ਸਿੰਘ ਬਾਠ ਆਪਣੇ ਭਤੀਜੇ ਗੁੱਲੀ ਨਾਲ ਮੇਰੇ ਪਿਤਾ ਰਵਿੰਦਰਪਾਲ ਸਿੰਘ ਕੋਲ ਲੁਧਿਆਣਾ ਗਿਆ ਅਤੇ ਆਪਣੇ ਭਤੀਜੇ ਗੁੱਲੀ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਇਸ ਸਬੰਧੀ ਉਸ ਨੇ ਬਾਅਦ ’ਚ ਮੈਨੂੰ ਮੈਸੇਜ ਅਤੇ ਫੋਨ ਕਰ ਕੇ ਮੁਆਫੀ ਮੰਗੀ ਅਤੇ ਦੱਸਿਆ ਕਿ ਤੇਰੇ ਪਿਤਾ ਦਾ ਕਤਲ ਕਰ ਕੇ ਕਿਸੇ ਸੜਕ ਦੇ ਕਿਨਾਰੇ ਝਾੜੀਆਂ ’ਚ ਲਾਸ਼ ਸੁੱਟ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਬੱਚੀ ਵੱਲੋਂ ਦਿੱਤੀ ਚਿੱਠੀ ਪੜ੍ਹ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ! ਪੰਜਾਬ-ਹਿਮਾਚਲ ਪੁਲਸ ਨੇ ਤੁਰੰਤ ਲਿਆ ਐਕਸ਼ਨ

ਵਿਕਰਮ ਨੇ ਦੱਸਿਆ ਕਿ ਉਕਤ ਸਾਰੀ ਗੱਲਬਾਤ ਮੇਰੀ ਭੈਣ ਕਿਰਨਦੀਪ ਨੇ ਮੈਨੂੰ ਦੱਸੀ ਤਾਂ ਮੈਂ ਥਾਣਾ ਦਾਖਾ ਵਿਖੇ ਪੁੱਜ ਕੇ ਬਿਆਨ ਕਰਵਾਏ ਕਿ ਮੇਰੇ ਪਿਤਾ ਰਵਿੰਦਰ ਪਾਲ ਸਿੰਘ ਦਾ ਕਤਲ ਰਣਜੀਤ ਸਿੰਘ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਨੇ ਕੀਤਾ ਹੈ। ਵਜ੍ਹਾ ਰੰਜਿਸ਼ ਹੈ ਕਿ ਮੇਰੀ ਭੈਣ ਕਿਰਨਦੀਪ ਕੌਰ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਸੀ, ਜਿਸ ’ਤੇ ਆਸਟ੍ਰੇਲੀਆ ਪੁਲਸ ਨੇ ਮੁਕੱਦਮਾ ਦਰਜ ਕੀਤਾ ਸੀ। ਥਾਣਾ ਦਾਖਾ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਇਸ ਮਾਮਲੇ ਦੀ ਖੁਦ ਜਾਂਚ ਕਰ ਰਹੇ ਹਨ, ਨੇ ਦੱਸਿਆ ਕਿ ਮ੍ਰਿਤਕ ਰਵਿੰਦਰ ਪਾਲ ਸਿੰਘ ਦੀ ਲਾਸ਼ ਜਗਰਾਓਂ ਜੀ. ਟੀ. ਰੋਡ ’ਤੇ ਸਥਿਤ ਮੈਰੀਵਿਲਾ ਰਿਜ਼ੋਰਟਸ ਨੇੜੇ ਸੜਕ ਦੇ ਕਿਨਾਰੇ ਝਾੜੀਆਂ ’ਚੋਂ ਮਿਲੀ ਸੀ, ਜੋ ਕਿ ਅਣਪਛਾਤੀ ਸੀ। ਇਸ ਦੀ ਸ਼ਨਾਖਤ ਲਈ ਲਾਸ਼ ਸਿਵਲ ਹਸਪਤਾਲ ਲੁਧਿਆਣਾ ਮੋਰਚਰੀ ਵਿਖੇ ਰਖਵਾਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Anmol Tagra

Content Editor

Related News