ਹੁਣ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਐਲਬਮ ''Moon Child Era'' ਨੂੰ ਲੈ ਕੇ ਕੀਤਾ ਇਹ ਐਲਾਨ

Thursday, Aug 05, 2021 - 12:25 PM (IST)

ਹੁਣ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਐਲਬਮ ''Moon Child Era'' ਨੂੰ ਲੈ ਕੇ ਕੀਤਾ ਇਹ ਐਲਾਨ

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਐਲਬਮ 'Moon Child Era' ਦੀ ਤਿਆਰੀਆਂ 'ਚ ਲੱਗੇ ਹੋਏ ਹਨ। ਇਸ ਐਲਬਮ ਦੇ ਗਾਣਿਆਂ ਦਾ ਸ਼ੂਟ ਅਮਰੀਕਾ ਵਿਚ ਚੱਲ ਰਿਹਾ ਹੈ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪਿਛਲੇ ਕੁਝ ਸਮੇ ਤੋਂ ਅਮਰੀਕਾ ਵਿਚ ਹੀ ਸਮਾਂ ਬਤਾ ਰਹੇ ਹਨ, ਜਿੱਥੋਂ ਉਹ ਆਪਣਾ ਸਾਰਾ ਮਿਊਜ਼ਿਕ ਦਾ ਕੰਮ ਕਰ ਕਰ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਐਲਬਮ 'Moon Child Era' ਦਾ ਇੰਤਜ਼ਾਰ ਉਨ੍ਹਾਂ ਦੇ ਫੈਨਸ ਬੇਸਬਰੀ ਨਾਲ ਕਰ ਰਹੇ ਹਨ। ਹੁਣ ਦਿਲਜੀਤ ਨੇ ਆਪਣੇ ਫੈਨਸ ਲਈ ਇਸ ਐਲਬਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਦਿਲਜੀਤ ਨੇ ਖੁਦ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਜਾਣਕਾਰੀ ਸ਼ੇਅਰ ਕੀਤੀ ਹੈ।

PunjabKesari

ਦਿਲਜੀਤ ਦੋਸਾਂਝ ਆਪਣੀ ਨਵੀਂ ਸੰਗੀਤ ਐਲਬਮ "Moon Child Era" ਰਿਲੀਜ਼ ਕਰਨ ਲਈ ਤਿਆਰ ਹਨ। ਸ਼ੁੱਕਰਵਾਰ ਨੂੰ ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ, "This is a new era… this is the era of the moon child. A new album. Hi Alexa – are you ready for the lunar age of childhood? ਉਸ ਨੇ ਚੰਨ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ 'ਤੇ "Age of the Moon Child" ਲਿਖਿਆ ਹੋਇਆ ਹੈ। ਉਨ੍ਹਾਂ ਨੇ ਖ਼ਾਸ ਪ੍ਰੋਜੈਕਟ ਬਾਰੇ ਹੋਰ ਵੇਰਵੇ ਜ਼ਾਹਰ ਨਹੀਂ ਕੀਤੇ। ਇੰਸਟਾਗ੍ਰਾਮ 'ਤੇ ਉਸ ਨੇ ਕਿਹਾ, "ਮੇਰੇ ਪ੍ਰਸ਼ੰਸਕਾਂ ਲਈ ... ਮੂਨ ਚਾਈਲਡ ਈਰਾ ਮੇਰੇ ਲਈ ਸਿਰਫ ਇੱਕ ਹੋਰ ਐਲਬਮ ਨਹੀਂ ਹੈ। ਇਹ ਇੱਕ ਨਿੱਜੀ ਤਜਰਬਾ ਹੈ, ਜੋ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਮੇਰੇ ਲਈ ਹਰ ਚੀਜ਼ ਨਵੀਂ ਸੀ ਇਸ ਲਈ ਇਸ ਸਭ ਨੂੰ ਇਕੱਠਾ ਕਰਨ ਵਿਚ ਮੈਨੂੰ ਕੁਝ ਸਮਾਂ ਲੱਗਾ #MoonChildEra।"

PunjabKesari

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਇਸ ਐਲਬਮ ਵਿਚ ਪੰਜਾਬ ਦੇ ਕਈ ਗੀਤਕਾਰਾਂ ਦੇ ਗਾਣੇ ਹੋਣਗੇ। ਖ਼ਾਸ ਗੱਲ ਇਹ ਹੈ ਕਿ ਇਸੀ ਮਹੀਨੇ 9 ਅਗਸਤ ਨੂੰ ਗਿੱਪੀ ਗਰੇਵਾਲ ਦੀ ਐਲਬਮ 'Limited Edition' ਵੀ ਰਿਲੀਜ਼ ਹੋ ਰਹੀ ਹੈ। ਦਿਲਜੀਤ ਤੇ ਗਿੱਪੀ ਦਾ ਕਲੇਸ਼ ਹਮੇਸ਼ਾ ਤੋਂ ਮਸ਼ਹੂਰ ਰਿਹਾ ਹੈ। ਦਿਲਜੀਤ ਦੋਸਾਂਝ ਦੀ ਐਲਬਮ 'GOAT' ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ, ਜਿਸ ਨੇ ਕਿ 'BillBoard' ਚਾਰਟਸ ਵਿਚ ਵੀ ਆਪਣੀ ਥਾਂ ਬਣਾਈ ਸੀ।


author

sunita

Content Editor

Related News