ਦਿਲੀਪ ਕੁਮਾਰ ਦੇ ਦੋਵੇਂ ਭਰਾ ਕੋਰੋਨਾ ਪਾਜ਼ੇਟਿਵ, ICU 'ਚ ਦਾਖ਼ਲ

Monday, Aug 17, 2020 - 09:09 AM (IST)

ਦਿਲੀਪ ਕੁਮਾਰ ਦੇ ਦੋਵੇਂ ਭਰਾ ਕੋਰੋਨਾ ਪਾਜ਼ੇਟਿਵ,  ICU 'ਚ ਦਾਖ਼ਲ

ਮੁੰਬਈ (ਬਿਊਰੋ) : ਭਾਰਤੀ ਫ਼ਿਲਮ ਜਗਤ ਦੇ ਦਿਗੱਜ ਅਦਾਕਾਰ ਦਿਲੀਪ ਕੁਮਾਰ ਦੇ ਦੋਨੋਂ ਭਰਾ ਅਹਿਸਾਨ ਖਾਨ ਅਤੇ ਅਸਲਮ ਖਾਨ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਦੋਵਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਮਗਰੋਂ ਦੋਨਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸ਼ਨੀਵਾਰ ਰਾਤ ਜਦੋਂ ਦੋਨਾਂ ਭਰਾਵਾਂ ਨੂੰ ਹਸਪਤਾਲ ਦਾਖ਼ਲ ਕਰ ਜਾ ਰਿਹਾ ਸੀ ਤਾਂ ਦੋਨਾਂ ਦਾ ਆਕਸੀਜਨ ਲੈਵਲ ਕਾਫ਼ੀ ਘੱਟ ਸੀ।

ਡਾਕਟਰ ਜਲੀਲ ਪਾਰਕਰ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕੇ, ਦੋਨਾਂ ਭਰਾਵਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ ਅਤੇ ਇਸ ਵਕਤ ਦੋਨੋਂ ਆਈ. ਸੀ. ਯੂ. 'ਚ ਦਖ਼ਲ ਹਨ।


author

sunita

Content Editor

Related News