Dil 2: ਬਤੌਰ Guest Appearance ਨਜ਼ਰ ਆਉਣਗੇ ਆਮਿਰ ਖਾਨ
Thursday, Mar 03, 2016 - 05:41 PM (IST)

ਮੁੰਬਈ- ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸਟ ਆਮਿਰ ਖਾਨ ਆਪਣੀ ਸੁਪਰਹਿੱਟ ਫ਼ਿਲਮ ''ਦਿਲ'' ਦੇ ਸੀਕੁਅਲ ''ਚ ਮਹਿਮਾਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਇੰਦਰ ਕੁਮਾਰ ਨੇ ਸਾਲ 1990 ''ਚ ਆਮਿਰ ਖਾਨ ਅਤੇ ਮਾਧੁਰੀ ਦੀਕਸ਼ਿਤ ਨੂੰ ਲੈ ਕੇ ਫ਼ਿਲਮ ''ਦਿਲ'' ਬਣਾਈ ਸੀ। ਫ਼ਿਲਮ ''ਦਿਲ'' ਆਮਿਰ ਖਾਨ ਦੇ ਕੈਰਿਅਰ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਰਹਿ ਚੁੱਕੀ ਹੈ। ਇਸ ਫ਼ਿਲਮ ਨੇ ਉਨ੍ਹਾਂ ਦੇ ਕੈਰਿਅਰ ਨੂੰ ਵੱਡੀਆਂ ਉੱਚਾਈਆਂ ਦਿੱਤੀਆਂ ਸਨ। ਆਮਿਰ ਦੀ ਜੋੜੀ ਮਾਧੁਰੀ ਦੀਕਸ਼ਿਤ ਨਾਲ ਕਾਫੀ ਪਸੰਦ ਕੀਤੀ ਗਈ ਸੀ।
ਚਰਚਾ ਹੈ ਕਿ ਇੰਦਰ ਕੁਮਾਰ ਹੁਣ ਫ਼ਿਲਮ ''ਦਿਲ'' ਦਾ ਸੀਕੁਅਲ ਬਣਾਉਣ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਸਪਸ਼ਟ ਕੀਤਾ ਸੀ ਕਿ ਸੀਕੁਅਲ ''ਚ ਆਮਿਰ ਲੀਡ ਰੋਲ ''ਚ ਫਿਟ ਨਹੀਂ ਹੋਣਗੇ। ਇੰਦਰ ਕੁਮਾਰ ਨੇ ਆਮਿਰ ਨੂੰ ਫ਼ਿਲਮ ''ਚ ਮਹਿਮਾਨ ਦੀ ਭੂਮਿਕਾ ਕਰਨ ਲਈ ਕਿਹਾ ਸੀ। ਆਮਿਰ ਨੇ ਆਫਰ ਠੁਕਰਾਇਆ ਨਹੀਂ ਸੀ। ਅਜੇ ਤੱਕ ਉਹ ਆਪਣੀਆਂ ਹੋਰ ਫ਼ਿਲਮਾਂ ''ਚ ਰੁਝੇ ਹੋਏ ਹਨ, ਇਸ ਲਈ ਆਮਿਰ ਨਾਲ ਇਸ ਫ਼ਿਲਮ ''ਤੇ ਕੋਈ ਗੱਲ ਨਹੀਂ ਹੋ ਪਾਈ ਹੈ।