World Elephant Day ’ਤੇ ਦੀਆ ਮਿਰਜ਼ਾ ਨੇ ਬੇਟੇ ਅਵਯਾਨ ਦੀ ਪਹਿਲੀ ਤਸਵੀਰ ਕੀਤੀ ਸਾਂਝੀ

Friday, Aug 13, 2021 - 01:13 PM (IST)

World Elephant Day ’ਤੇ ਦੀਆ ਮਿਰਜ਼ਾ ਨੇ ਬੇਟੇ ਅਵਯਾਨ ਦੀ ਪਹਿਲੀ ਤਸਵੀਰ ਕੀਤੀ ਸਾਂਝੀ

ਮੁੰਬਈ (ਬਿਊਰੋ)– ਅੱਜ ਵਿਸ਼ਵ ਹਾਥੀ ਦਿਵਸ ’ਤੇ ਦੀਆ ਮਿਰਜ਼ਾ ਨੇ ਆਪਣੇ ਬੇਟੇ ਅਵਯਾਨ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਬੱਚੇ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ, ਹਾਲਾਂਕਿ ਮਾਸੂਮੀਅਤ ਸਾਫ਼ ਵੇਖੀ ਜਾ ਸਕਦੀ ਹੈ। ਅਵਯਾਨ ਦੇ ਕੱਪੜਿਆਂ ’ਤੇ ਛੋਟੇ ਹਾਥੀ ਦੇਖੇ ਜਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਦੀਆ ਤੇ ਵੈਭਵ ਰੇਖੀ ਨੇ ਇਸ ਸਾਲ 14 ਮਈ ਨੂੰ ਆਪਣੇ ਬੱਚੇ ਦਾ ਆਪਣੀ ਜ਼ਿੰਦਗੀ ’ਚ ਸਵਾਗਤ ਕੀਤਾ ਸੀ, ਜਿਸ ਦਾ ਐਲਾਨ ਅਦਾਕਾਰਾ ਨੇ ਦੋ ਮਹੀਨਿਆਂ ਬਾਅਦ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਤੋਂ ਬਾਅਦ ‘ਸੁਪਰ ਡਾਂਸਰ 4’ ਤੋਂ ਹੁਣ ਗੀਤਾ ਕਪੂਰ ਵੀ ਹੋਈ ਗਾਇਬ, ਇਸ ਕਾਰਨ ਨਹੀਂ ਕੀਤੀ ਸ਼ੂਟਿੰਗ

ਤਸਵੀਰ ਸਾਂਝੀ ਕਰਦਿਆਂ ਦੀਆ ਨੇ ਕੈਪਸ਼ਨ ’ਚ ਲਿਖਿਆ, ‘ਅਸੀਂ ਵਰਲਡ ਐਲੀਫੈਂਟ ਡੇਅ ਇਸ ਤਰ੍ਹਾਂ ਮਨਾ ਰਹੇ ਹਾਂ।’

ਬੇਟੇ ਦੇ ਨਾਂ ਦਾ ਐਲਾਨ ਕਰਦਿਆਂ ਅਦਾਕਾਰਾ ਨੇ ਪਿਛਲੀ ਵਾਰ ਪੋਸਟ ਸਾਂਝੀ ਕੀਤੀ ਤੇ ਲਿਖਿਆ ਸੀ, ‘ਇਕ ਐਲੀਜ਼ਾਬੇਥਨ ਸਟੋਨ ਦੀ ਕਹਾਣੀ ਅਨੁਸਾਰ... ਇਕ ਬੱਚੇ ਨੂੰ ਆਪਣੀ ਜ਼ਿੰਦਗੀ ’ਚ ਲਿਆਉਣ ਦਾ ਮਤਲਬ ਹੈ ਕਿ ਤੁਸੀਂ ਇਹ ਫ਼ੈਸਲਾ ਕਰ ਲਿਆ ਹੈ ਕਿ ਤੁਹਾਡਾ ਦਿਲ ਤੁਹਾਡੇ ਸਰੀਰ ਦੇ ਬਾਹਰ ਘੁੰਮ ਰਿਹਾ ਹੈ। ਇਹ ਸ਼ਬਦ ਮੇਰੀ ਤੇ ਵੈਭਵ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਸੰਪੂਰਨ ਹਨ।’

PunjabKesari

ਉਨ੍ਹਾਂ ਅੱਗੇ ਲਿਖਿਆ, ‘ਸਾਡੇ ਦਿਲ ਦੀ ਧੜਕਣ, ਸਾਡੇ ਬੇਟੇ ਅਵਯਾਨ ਆਜ਼ਾਦ ਰੇਖੀ ਦਾ ਜਨਮ 14 ਮਈ ਨੂੰ ਹੋਇਆ ਸੀ। ਅਵਯਾਨ ਇਸ ਦੁਨੀਆ ’ਤੇ ਜਲਦੀ ਆਇਆ ਤੇ ਉਦੋਂ ਤੋਂ ਹੀ ਨਰਸਾਂ ਤੇ ਡਾਕਟਰ ਆਈ. ਸੀ. ਯੂ. ’ਚ ਉਸ ਦੀ ਦੇਖਭਾਲ ਕਰ ਰਹੇ ਸਨ। ਉਸ ਨੂੰ ਗਰਭ ਅਵਸਥਾ ਦੌਰਾਨ ਸਮੱਸਿਆ ਸੀ, ਜਿਸ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ ਪਰ ਸਹੀ ਸਮੇਂ ’ਤੇ ਡਾਕਟਰਾਂ ਨੇ ਉਸ ਦਾ ਸੀ-ਸੈਕਸ਼ਨ ਕੀਤਾ ਤੇ ਅਵਯਾਨ ਦੀ ਡਿਲੀਵਰੀ ਕਰ ਦਿੱਤੀ ਗਈ।’

ਅਦਾਕਾਰਾ ਨੇ ਅਖੀਰ ’ਚ ਲਿਖਿਆ, ‘ਮੈਂ ਅਵਯਾਨ ਦੇ ਜਨਮ ਤੋਂ ਬਹੁਤ ਕੁਝ ਸਿੱਖਿਆ ਹੈ ਕਿ ਕਿਸੇ ਵੀ ਹਾਲਤ ’ਚ ਕਿਸੇ ਨੂੰ ਡਰਨਾ ਨਹੀਂ ਚਾਹੀਦਾ। ਅਵਯਾਨ ਜਲਦ ਹੀ ਘਰ ਆਵੇਗਾ। ਉਸ ਦੀ ਵੱਡੀ ਭੈਣ ਤੇ ਦਾਦਾ-ਦਾਦੀ ਉਸ ਨੂੰ ਗੋਦ ਲੈਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਤੁਹਾਡੇ ਸਾਰਿਆਂ ਦੇ ਪਿਆਰ, ਦੇਖਭਾਲ ਤੇ ਵਿਸ਼ਵਾਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News