‘ਬਿੱਗ ਬੌਸ ਓ. ਟੀ. ਟੀ. 2’ ’ਚ ਐਲਵਿਸ਼ ਤੋਂ ਬਾਅਦ ਹੁਣ ਹੋਵੇਗੀ ਧਰੁਵ ਰਾਠੀ ਦੀ ਐਂਟਰੀ!

Wednesday, Jul 19, 2023 - 02:21 PM (IST)

‘ਬਿੱਗ ਬੌਸ ਓ. ਟੀ. ਟੀ. 2’ ’ਚ ਐਲਵਿਸ਼ ਤੋਂ ਬਾਅਦ ਹੁਣ ਹੋਵੇਗੀ ਧਰੁਵ ਰਾਠੀ ਦੀ ਐਂਟਰੀ!

ਮੁੰਬਈ (ਬਿਊਰੋ)– ਜਦੋਂ ਤੋਂ ‘ਬਿੱਗ ਬੌਸ ਓ. ਟੀ. ਟੀ. 2’ ’ਚ ਯੂਟਿਊਬਰ ਐਲਵਿਸ਼ ਯਾਦਵ ਦੀ ਐਂਟਰੀ ਹੋਈ ਹੈ, ਉਦੋਂ ਤੋਂ ਹੀ ਟੀ. ਆਰ. ਪੀ. ਨੇ ਇਕ ਵੱਡੀ ਛਾਲ ਮਾਰੀ ਹੈ। ਵਧਦੀ ਟੀ. ਆਰ. ਪੀ. ਦੇ ਮੱਦੇਨਜ਼ਰ ‘ਬਿੱਗ ਬੌਸ ਓ. ਟੀ. ਟੀ. 2’ ਦੇ ਨਿਰਮਾਤਾਵਾਂ ਨੇ ਇਕ ਨਵੀਂ ਵਾਈਲਡ ਕਾਰਡ ਐਂਟਰੀ ਦਾ ਫ਼ੈਸਲਾ ਕੀਤਾ ਹੈ।

ਖ਼ਬਰਾਂ ਦੀ ਮੰਨੀਏ ਤਾਂ ਐਲਵਿਸ਼ ਯਾਦਵ ਤੇ ਆਸ਼ਿਕਾ ਭਾਟੀਆ ਤੋਂ ਬਾਅਦ ਸਲਮਾਨ ਖ਼ਾਨ ਦੇ ਸ਼ੋਅ ’ਚ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਦੀ ਐਂਟਰੀ ਹੋ ਸਕਦੀ ਹੈ। ਹਾਲਾਂਕਿ ਧਰੁਵ ਰਾਠੀ ਦੀ ਐਂਟਰੀ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ।

ਪ੍ਰਸਿੱਧ ਯੂਟਿਊਬਰ ਧਰੁਵ ਰਾਠੀ ਸਿਆਸੀ ਤੇ ਭੂਗੋਲਿਕ ਵੀਡੀਓਜ਼ ਲਈ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੈ। ਧਰੁਵ ਦੀਆਂ ਵੀਡੀਓਜ਼ ’ਚ ਵਾਤਾਵਰਨ ਸਬੰਧੀ ਇਕ ਖ਼ਾਸ ਸੁਨੇਹਾ ਹੈ। ਧਰੁਵ ਰਾਠੀ ਸਕਾਰਾਤਮਕ ਸੰਦੇਸ਼ਾਂ ਤੇ ਰੋਸਟਿੰਗ ਲਈ ਦਰਸ਼ਕਾਂ ’ਚ ਮਸ਼ਹੂਰ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਦੀ ਅਪੀਲ, ਨਵੇਂ ਕਲਾਕਾਰਾਂ ਨੂੰ ਫ਼ਿਲਮ ’ਚ ਕੰਮ ਦਿਵਾਉਣ ਵਾਲੇ ਫਰਜ਼ੀ ਕਾਲ ਤੋਂ ਚੌਕਸ ਰਹਿਣ ਨੌਜਵਾਨ

ਤੁਹਾਨੂੰ ਦੱਸ ਦੇਈਏ ਕਿ ਧਰੁਵ ਰਾਠੀ ਦੇ ਯੂਟਿਊਬ ’ਤੇ ਕਰੀਬ 11.8 ਮਿਲੀਅਨ ਫਾਲੋਅਰਜ਼ ਹਨ। ਦੂਜੇ ਪਾਸੇ ਇੰਸਟਾਗ੍ਰਾਮ ’ਤੇ 1.7 ਮਿਲੀਅਨ ਫਾਲੋਅਰਜ਼ ਵਾਲੇ ਧਰੁਵ ਰਾਠੀ ਜੇਕਰ ‘ਬਿੱਗ ਬੌਸ’ ਦੇ ਘਰ ਆਉਂਦੇ ਹਨ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਉਹ ਕੀ ਕਮਾਲ ਦਿਖਾਉਂਦੇ ਹਨ।

‘ਬਿੱਗ ਬੌਸ ਓ. ਟੀ. ਟੀ. 2’ ਦੀ ਪੂਰੀ ਗੇਮ ਇਸ ਸਮੇਂ ਯੂਟਿਊਬਰਾਂ ਵਲੋਂ ਆਪਣੇ ਕਬਜ਼ੇ ’ਚ ਲੈ ਲਈ ਗਈ ਹੈ। ਸੀਜ਼ਨ ਦੀ ਸ਼ੁਰੂਆਤ ਤੋਂ ਹੀ ਫੁਕਰਾ ਇਨਸਾਨ ਯਾਨੀ ਅਭਿਸ਼ੇਕ ਮਲਹਾਨ ਖੇਡ ਨੂੰ ਸੰਭਾਲ ਰਹੇ ਸਨ। ਅਭਿਸ਼ੇਕ ਮਲਹਾਨ ਦੇ ਨਾਲ-ਨਾਲ ਮਨੀਸ਼ਾ ਰਾਣੀ ਦੇ ਮਨੋਰੰਜਨ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋ ਰਿਹਾ ਸੀ ਪਰ ਜਦੋਂ ਤੋਂ ਐਲਵਿਸ਼ ਯਾਦਵ ਨੇ ਬਿੱਗ ਬੌਸ ਦੇ ਘਰ ’ਚ ਐਂਟਰੀ ਕੀਤੀ ਹੈ। ਅਭਿਸ਼ੇਕ ਤੇ ਐਲਵਿਸ਼ ਦੀ ਜੋੜੀ ਹਰ ਪਾਸੇ ਹੈ। ਐਲਵਿਸ਼ ਨੇ ਜਿਸ ਤਰ੍ਹਾਂ ਬੇਬੀਕਾ ਨੂੰ ਸ਼ਾਂਤ ਕੀਤਾ ਤੇ ਅਵਿਨਾਸ਼ ਦੀ ਲੱਤ ਨੂੰ ਖਿੱਚਣਾ ਜਾਰੀ ਰੱਖਿਆ, ਉਸ ਨੂੰ ਲੋਕ ਪਸੰਦ ਕਰ ਰਹੇ ਹਨ। ਸ਼ੋਅ ’ਚ ਐਲਵਿਸ਼ ਦੇ ਨਾਲ-ਨਾਲ ਅਭਿਸ਼ੇਕ ਮਲਹਾਨ ਦੀ ਅਦਾਕਾਰੀ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News