‘ਧੋਖਾ : ਰਾਊਂਡ ਦਿ ਕਾਰਨਰ’ 23 ਸਤੰਬਰ ਨੂੰ ਹੋਵੇਗੀ ਰਿਲੀਜ਼
Friday, Jul 08, 2022 - 10:52 AM (IST)

ਮੁੰਬਈ (ਬਿਊਰੋ)– ਅਦਾਕਾਰ ਆਰ. ਮਾਧਵਨ, ਅਪਾਰਸ਼ਕਤੀ ਖੁਰਾਣਾ, ਦਰਸ਼ਨ ਕੁਮਾਰ ਤੇ ਖੁਸ਼ਾਲੀ ਕੁਮਾਰ ਦੀ ਆਉਣ ਵਾਲੀ ਸਸਪੈਂਸ ਡਰਾਮਾ ਫ਼ਿਲਮ ‘ਧੋਖਾ : ਰਾਊਂਡ ਦਿ ਕਾਰਨਰ’ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਖ਼ੂਬਸੂਰਤ ਖੁਸ਼ਾਲੀ ਕੁਮਾਰ ਇਸ ਫ਼ਿਲਮ ਨਾਲ ਬਾਲੀਵੁੱਡ ’ਚ ਆਪਣਾ ਡੈਬਿਊ ਕਰ ਰਹੀ ਹੈ। ਇਕ ਸ਼ਹਿਰੀ ਜੋੜੇ ਦੀ ਇਕ ਦਿਨ ਦੀ ਜ਼ਿੰਦਗੀ ’ਤੇ ਆਧਾਰਿਤ, ਟਵਿਸਟ ਤੇ ਟਰਨ ਨਾਲ ਭਰੀ ਇਸ ਸਸਪੈਂਸ ਡਰਾਮਾ ਫ਼ਿਲਮ ’ਚ ਸਾਰੇ ਕਿਰਦਾਰਾਂ ਦੇ ਗ੍ਰੇ ਸ਼ੇਡ ਅੰਦਾਜ਼ ਦੇਖਣ ਨੂੰ ਮਿਲਣਗੇ।
ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਦੇ ਗੰਨਮੈਨ ਸਮੇਤ 2 ਪੁਲਸ ਕਰਮਚਾਰੀ ਗ੍ਰਿਫ਼ਤਾਰ
ਇਕ ਦਿਨ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਤੇ ਇਹ ਧੋਖਾ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਟੀ-ਸੀਰੀਜ਼ ਫ਼ਿਲਮਜ਼ ਪ੍ਰੋਡਕਸ਼ਨ ਦੀ ਫ਼ਿਲਮ ‘ਧੋਖਾ : ਰਾਊਂਡ ਦਿ ਕਾਰਨਰ’ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਧਰਮਿੰਦਰ ਸ਼ਰਮਾ ਤੇ ਵਿਕਰਾਂਤ ਸ਼ਰਮਾ ਵਲੋਂ ਨਿਰਮਿਤ ਹੈ, ਜਿਸ ਦਾ ਨਿਰਦੇਸ਼ਨ ਕੁਕੀ ਗੁਲਾਟੀ ਨੇ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।