ਅਦਾਕਾਰ ਧਰਮਿੰਦਰ ਦੇ ਗਿੱਟੇ ਦੀ ਟੁੱਟੀ ਹੱਡੀ, ਤੜਕੇ 4 ਵਜੇ ਤਸਵੀਰ ਸਾਂਝੀ ਕਰ ਫਿਕਰਾਂ 'ਚ ਪਾ ਦਿੱਤੇ ਫੈਨਜ਼

Friday, Mar 01, 2024 - 01:33 PM (IST)

ਅਦਾਕਾਰ ਧਰਮਿੰਦਰ ਦੇ ਗਿੱਟੇ ਦੀ ਟੁੱਟੀ ਹੱਡੀ, ਤੜਕੇ 4 ਵਜੇ ਤਸਵੀਰ ਸਾਂਝੀ ਕਰ ਫਿਕਰਾਂ 'ਚ ਪਾ ਦਿੱਤੇ ਫੈਨਜ਼

ਨਵੀਂ ਦਿੱਲੀ : ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਆਪਣੀ ਹਰ ਛੋਟੀ-ਵੱਡੀ ਅਪਡੇਟ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਅੱਜ ਤੜਕੇ ਧਰਮਿੰਦਰ ਦੀ ਅਜਿਹੀ ਤਸਵੀਰ ਸਾਹਮਣੇ ਆਈ, ਜਿਸ ਨੂੰ ਵੇਖ ਕੇ ਫੈਨਜ਼ ਵੀ ਪਰੇਸ਼ਾਨ ਹੋ ਗਏ ਹਨ। ਦਰਅਸਲ, ਧਰਮਿੰਦਰ ਨੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਉਨ੍ਹਾਂ ਦੇ ਵਾਲ ਖਿੱਲਰੇ ਹੋਏ ਹਨ, ਪੈਰ 'ਤੇ ਪੱਟੀ ਬੰਨ੍ਹੀ ਹੈ ਤੇ ਹੱਥਾਂ 'ਚ ਸੁੱਕੀ ਰੋਟੀ ਫੜੀ ਹੋਈ ਹੈ। ਇਹ ਸਭ ਵੇਖ ਕੇ ਲੋਕ ਸੋਚਣ ਲਈ ਮਜ਼ਬੂਰ ਹੋ ਗਏ ਹਨ ਕਿ ਆਖ਼ਰ ਉਨ੍ਹਾਂ ਨੂੰ ਕੀ ਹੋ ਗਿਆ ਹੈ।

PunjabKesari

ਸੱਟ ਵੇਖ ਪਰੇਸ਼ਾਨ ਹੋਏ ਫੈਨਜ਼
ਧਰਮਿੰਦਰ ਨੇ ਸ਼ੁੱਕਰਵਾਰ ਸਵੇਰੇ ਕਰੀਬ 4 ਵਜੇ ਦੇ ਕਰੀਬ ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ। ਜਿਵੇਂ ਹੀ ਪ੍ਰਸ਼ੰਸਕਾਂ ਦਾ ਧਿਆਨ ਤਸਵੀਰ 'ਚ ਉਨ੍ਹਾਂ ਦੇ ਪੈਰਾਂ ਵੱਲ ਗਿਆ ਤਾਂ ਹਰ ਕੋਈ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਲੱਗਿਆ। ਧਰਮਿੰਦਰ ਨੇ ਜਵਾਬ ਦਿੰਦਿਆਂ ਦੱਸਿਆ ਕਿ ਉਸ ਦੇ ਗਿੱਟੇ ਦੀ ਹੱਡੀ ਟੁੱਟ ਗਈ ਹੈ।

PunjabKesari

ਕੀ ਬੋਲੇ ਧਰਮਿੰਦਰ?
ਧਰਮਿੰਦਰ ਨੇ ਆਪਣੇ ਟਵਿੱਟਰ ਐਕਸ 'ਤੇ ਇਸ ਤਸਵੀਰ ਨੂੰ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਅੱਧੀ ਰਾਤ ਹੋ ਗਈ... ਨੀਂਦ ਨਹੀਂ ਆ ਰਹੀ... ਮੈਨੂੰ ਭੁੱਖ ਲੱਗ ਜਾਂਦੀ ਹੈ। ਦੋਸਤੋ ਬੇਹੀ ਰੋਟੀ ਮੱਖਣ ਨਾਲ ਬੜੀ ਸੁਆਦ ਲੱਗਦੀ ਹੈ। ਹਾ ਹਾ ਹਾ।'

PunjabKesari

ਇਨ੍ਹਾਂ ਫ਼ਿਲਮਾਂ 'ਚ ਆਉਣਗੇ ਨਜ਼ਰ
ਧਰਮਿੰਦਰ ਬਾਲੀਵੁੱਡ ਦੇ ਅਜਿਹੇ ਅਦਾਕਾਰ ਹਨ, ਜੋ 88 ਸਾਲ ਦੀ ਉਮਰ 'ਚ ਵੀ ਕੰਮ 'ਚ ਸਰਗਰਮ ਰਹਿੰਦੇ ਹਨ। ਪਿਛਲੇ ਸਾਲ ਉਹ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ 2024 'ਚ ਉਨ੍ਹਾਂ ਦੀ ਫ਼ਿਲਮ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਰਿਲੀਜ਼ ਹੋਈ ਸੀ। ਹੁਣ ਧਰਮਿੰਦਰ ਦੇ ਖਾਤੇ 'ਚ 2 ਹੋਰ ਫ਼ਿਲਮਾਂ ਹਨ, ਜਿਨ੍ਹਾਂ 'ਚ 'ਆਪਣੀ 2' ਅਤੇ 'ਇਕੀਸ' ਸ਼ਾਮਲ ਹਨ। ਸ਼੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਿਤ 'ਇਕੀਸ' 'ਚ ਧਰਮਿੰਦਰ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਨਾਲ ਨਜ਼ਰ ਆਉਣਗੇ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News