ਅਮਰੀਕਾ ਜਾਣ ਦਾ ਅਸਲ ਕਾਰਨ ਨਹੀਂ ਹੈ ਧਰਮਿੰਦਰ ਦੀ ਬੀਮਾਰੀ, ਇਸ ਕਾਰਨ ਮਾਤਾ-ਪਿਤਾ ਨਾਲ ਵਿਦੇਸ਼ ਪਹੁੰਚੇ ਸਨੀ ਦਿਓਲ

Wednesday, Sep 13, 2023 - 12:03 PM (IST)

ਅਮਰੀਕਾ ਜਾਣ ਦਾ ਅਸਲ ਕਾਰਨ ਨਹੀਂ ਹੈ ਧਰਮਿੰਦਰ ਦੀ ਬੀਮਾਰੀ, ਇਸ ਕਾਰਨ ਮਾਤਾ-ਪਿਤਾ ਨਾਲ ਵਿਦੇਸ਼ ਪਹੁੰਚੇ ਸਨੀ ਦਿਓਲ

ਮੁੰਬਈ (ਬਿਊਰੋ)– ਸੰਨੀ ਦਿਓਲ ’ਤੇ ਇਸ ਸਮੇਂ ‘ਗਦਰ 2’ ਦੇ ਤਾਰਾ ਸਿੰਘ ਦਾ ਖੁਮਾਰ ਚੜ੍ਹਿਆ ਹੋਇਆ ਹੈ। ਉਨ੍ਹਾਂ ਦੀ ਫ਼ਿਲਮ ‘ਗਦਰ 2’ ਬਾਕਸ ਆਫਿਸ ’ਤੇ ਸਫਲ ਰਹੀ ਹੈ। ਇਹ ਫ਼ਿਲਮ ਉਨ੍ਹਾਂ ਫ਼ਿਲਮਾਂ ’ਚ ਸ਼ਾਮਲ ਕੀਤੀ ਗਈ ਹੈ, ਜਿਨ੍ਹਾਂ ਨੇ ਸਭ ਤੋਂ ਘੱਟ ਸਮੇਂ ’ਚ 500 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਨ੍ਹੀਂ ਦਿਨੀਂ ਸੰਨੀ ਦਿਓਲ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਲਈ ਦੇਸ਼-ਵਿਦੇਸ਼ ’ਚ ਘੁੰਮ ਰਹੇ ਹਨ। ਹੁਣ ਸੰਨੀ ਨੇ ਆਪਣੇ ਕੰਮ ਤੋਂ ਸਮਾਂ ਕੱਢ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਫ਼ੈਸਲਾ ਕੀਤਾ ਹੈ।

ਸੰਨੀ ਦਿਓਲ ਆਪਣੇ ਕੰਮ ਤੋਂ ਸਮਾਂ ਕੱਢ ਕੇ ਅਮਰੀਕਾ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੇ ਪਿਤਾ ਧਰਮਿੰਦਰ ਤੇ ਮਾਂ ਪ੍ਰਕਾਸ਼ ਕੌਰ ਵੀ ਉਸ ਦੇ ਨਾਲ ਹਨ। ਹਾਲਾਂਕਿ ਕੁਝ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸੰਨੀ ਦਿਓਲ ਵੀ ਆਪਣੇ ਇਲਾਜ ਲਈ ਆਪਣੇ ਪਿਤਾ ਧਰਮਿੰਦਰ ਨਾਲ ਅਮਰੀਕਾ ਗਏ ਹਨ। ਦੱਸਿਆ ਗਿਆ ਹੈ ਕਿ ਉਹ 15-20 ਦਿਨ ਉਥੇ ਰਹਿਣ ਵਾਲੇ ਹਨ ਤਾਂ ਜੋ ਉਨ੍ਹਾਂ ਦਾ ਸਹੀ ਇਲਾਜ ਹੋ ਸਕੇ। ਚਰਚਾ ਸੀ ਕਿ ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ ਤੇ ਇਸ ਲਈ ਹੁਣ ਸੰਨੀ ਦਿਓਲ ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੇ ਕਮਾਈ ਦਾ ਲਿਆਂਦਾ ਤੂਫ਼ਾਨ, ਬਣਾ ਦਿੱਤੇ 10 ਨਵੇਂ ਰਿਕਾਰਡ

ਹਾਲਾਂਕਿ ਪਰਿਵਾਰ ਦੇ ਇਕ ਨਜ਼ਦੀਕੀ ਸੂਤਰ ਨੇ ETimes ਨੂੰ ਦੱਸਿਆ ਕਿ ਇਹ ਰਿਪੋਰਟਾਂ ਸੱਚ ਨਹੀਂ ਹਨ ਪਰ ਇਹ ਪਰਿਵਾਰਕ ਛੁੱਟੀਆਂ ਦੀ ਯਾਤਰਾ ਹੈ। ਉਸ ਨੇ ਦੱਸਿਆ ਕਿ ਸੰਨੀ ਧਰਮਿੰਦਰ ਤੇ ਪ੍ਰਕਾਸ਼ ਕੌਰ ਨੂੰ ਆਪਣੀਆਂ ਦੋ ਭੈਣਾਂ ਅਜੀਤਾ ਤੇ ਵਿਜੇਤਾ ਨੂੰ ਮਿਲਣ ਲਈ ਲੈ ਕੇ ਗਏ ਹਨ। ਇਹ ਛੁੱਟੀ ਸਹੀ ਸਮੇਂ ’ਤੇ ਮਨਾਉਣ ਦੀ ਯੋਜਨਾ ਬਣਾਈ ਗਈ ਹੈ ਕਿਉਂਕਿ 1 ਸਤੰਬਰ ਨੂੰ ਮਾਤਾ ਪ੍ਰਕਾਸ਼ ਕੌਰ ਦਾ ਜਨਮਦਿਨ ਵੀ ਹੈ।

ਸੰਨੀ ਦਿਓਲ ਦੇ ਭਰਾ ਬੌਬੀ ਦਿਓਲ ਆਪਣੀ ਸ਼ੂਟਿੰਗ ਕਾਰਨ ਇਸ ਯਾਤਰਾ ’ਤੇ ਆਪਣੇ ਪਰਿਵਾਰ ਨਾਲ ਨਹੀਂ ਹਨ। ਪਰਿਵਾਰ ਸੰਨੀ ਦਿਓਲ ਦੇ ਪੁੱਤਰ ਰਾਜਵੀਰ ਦਿਓਲ ਦੀ ਡੈਬਿਊ ਫ਼ਿਲਮ ‘ਦੋਨੋਂ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਸੂਰਜ ਬੜਜਾਤੀਆ ਦੇ ਪੁੱਤਰ ਅਵਨੀਸ਼ ਨੇ ਕੀਤਾ ਹੈ। ਇਸ ਫ਼ਿਲਮ ’ਚ ਰਾਜਵੀਰ ਦੇ ਨਾਲ ਪੂਨਮ ਢਿੱਲੋਂ ਦੀ ਧੀ ਪਲੋਮਾ ਢਿੱਲੋਂ ਨਜ਼ਰ ਆ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News