ਧਰਮਿੰਦਰ ਦੇ ਫਾਰਮ ਹਾਊਸ ''ਚ ਹੋਇਆ ਕੁਦਰਤ ਦਾ ਕਰਿਸ਼ਮਾ, ਵੀਡੀਓ ਸਾਂਝੀ ਕਰਕੇ ਦਿੱਤੀ ਜਾਣਕਾਰੀ
Friday, Jul 17, 2020 - 10:26 AM (IST)
ਮੁੰਬਈ (ਵੈੱਬ ਡੈਸਕ) : ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ 'ਚ ਸ਼ੁਮਾਰ ਧਰਮਿੰਦਰ ਆਪਣੇ ਫਾਰਮ ਹਾਊਸ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਜਦੋਂ ਵੀ ਕੋਈ ਰੁੱਖ ਉਨ੍ਹਾਂ ਨੂੰ ਫੁੱਲ ਜਾਂ ਫਲ ਦਿੰਦਾ ਹੈ ਤਾਂ ਉਹ ਇਸ ਨੂੰ ਵੀਡੀਓ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹਨ। ਧਰਮਿੰਦਰ ਦੇ ਫਾਰਮ ਹਾਊਸ 'ਚ ਹੁਣ ਕੁਝ ਅਜਿਹਾ ਹੀ ਹੋਇਆ ਹੈ।
ਦਰਅਸਲ ਉਨ੍ਹਾਂ ਦੇ ਬਾਗ਼ 'ਚ ਅੰਬ ਦੇ ਇੱਕ ਛੋਟੇ ਰੁੱਖ 'ਤੇ ਫਲ ਲੱਗੇ ਹਨ। ਧਰਮਿੰਦਰ ਨੇ ਇਸ ਦੀ ਵੀਡੀਓ ਬਣਾ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ, ਇਸ ਰੁੱਖ ਦੇ ਪਿੱਛੇ ਦੀ ਕਹਾਣੀ ਵੀ ਦੱਸੀ ਗਈ ਹੈ।
ਧਰਮਿੰਦਰ ਨੇ ਵੀਡੀਓ 'ਚ ਕਿਹਾ, 'ਕੁਦਰਤ ਸਾਨੂੰ ਕੀ ਤੋਹਫ਼ਾ ਦਿੰਦੀ ਹੈ। ਵੇਖੋ, ਇੱਕ ਛੋਟੇ ਅੰਬ ਦੇ ਰੁੱਖ 'ਤੇ 4-5 ਅੰਬ ਲਾਏ ਗਏ ਹਨ। ਇਹ ਤੋਹਫ਼ਾ ਮੇਰੇ ਇੱਕ ਪਿਆਰੇ ਦੋਸਤ ਨੇ ਮੈਨੂੰ ਦਿੱਤਾ ਸੀ।' ਧਰਮਿੰਦਰ ਨੇ ਵੀਡੀਓ 'ਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ 'ਤੇ ਵੀ ਗੱਲ ਕੀਤੀ ਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਇਹੀ ਜਿੰਦਗੀ...ਇਹੀ ਆਰਾਮਦਾਇਕ...ਇੱਥੇ ਹੀ ਤੁਹਾਡੇ ਨਾਲ ਗੱਲ ਵੀ ਹੋ ਜਾਂਦੀ ਹੈ... ਜਿਊਂਦੇ ਰਹੋ, ਖੁਸ਼ ਰਹੋ ਖਿਆਲ ਰੱਖੋ.. ਲਵ ਯੂ।'
Friends, back to form 👍 at my farm 🌴🌴🌴🌴🌴love ❤️you all for your loving 🥰 response...
A post shared by Dharmendra Deol (@aapkadharam) on Jul 10, 2020 at 4:08am PDT