ਆਸਕਰ ਲਾਇਬ੍ਰੇਰੀ ''ਚ ਪਹੁੰਚੀ ਧਨੁਸ਼ ਦੀ ''ਰਾਯਨ'', ਸੂਚੀ ''ਚ ਪਹਿਲਾਂ ਹੀ ਸ਼ਾਮਲ ਨੇ ਇਹ 15 ਭਾਰਤੀ ਫ਼ਿਲਮਾਂ
Saturday, Aug 03, 2024 - 11:22 AM (IST)
ਮੁੰਬਈ (ਬਿਊਰੋ) : ਤਾਮਿਲ ਫ਼ਿਲਮਾਂ ਦੇ ਸੁਪਰਸਟਾਰ ਧਨੁਸ਼ ਇਨ੍ਹੀਂ ਦਿਨੀਂ ਆਪਣੀ ਬਾਲਗ ਸ਼੍ਰੇਣੀ ਦੀ ਐਕਸ਼ਨ ਨਾਲ ਭਰਪੂਰ ਫ਼ਿਲਮ 'ਰਾਯਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਫ਼ਿਲਮ 'ਰਾਯਨ' 26 ਜੁਲਾਈ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਈ ਸੀ। ਫ਼ਿਲਮ 'ਰਾਯਨ' ਨੇ ਇੱਕ ਹਫ਼ਤੇ 'ਚ ਦੁਨੀਆ ਭਰ ਦੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ। 2 ਅਗਸਤ ਨੂੰ 'ਰਾਯਨ' ਆਪਣੀ ਰਿਲੀਜ਼ ਦੇ 8ਵੇਂ ਦਿਨ 'ਚ ਹੈ। ਇਸ ਦੌਰਾਨ ਫ਼ਿਲਮ 'ਰਾਯਨ' ਨੂੰ ਲੈ ਕੇ ਚੰਗੀ ਖਬਰ ਆਈ ਹੈ। ਫ਼ਿਲਮ 'ਰਾਯਨ' ਨੂੰ ਆਸਕਰ ਲਾਇਬ੍ਰੇਰੀ 'ਚ ਥਾਂ ਮਿਲੀ ਹੈ।
ਮੇਕਰਸ ਨੇ ਸ਼ੇਅਰ ਕੀਤੀ ਖੁਸ਼ਖਬਰੀ
ਫ਼ਿਲਮ 'ਰਾਯਨ' ਦੇ ਨਿਰਮਾਤਾ 'ਸਨ ਪਿਕਚਰਜ਼' ਨੇ ਆਪਣੇ ਆਫੀਸ਼ੀਅਲ ਪੇਜ 'ਤੇ ਧਨੁਸ਼ ਦੇ ਪ੍ਰਸ਼ੰਸਕਾਂ ਲਈ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ 'ਸਨ ਪਿਕਚਰਜ਼' ਨੇ ਲਿਖਿਆ ਹੈ, 'ਰਾਯਨ' ਦੇ ਸਕਰੀਨਪਲੇ ਨੂੰ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਦੀ ਲਾਇਬ੍ਰੇਰੀ 'ਚ ਜਗ੍ਹਾਂ ਮਿਲੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਆਸਕਰ ਲਾਇਬ੍ਰੇਰੀ ਵਿੱਚ ਜਗ੍ਹਾਂ ਬਣਾ ਚੁੱਕੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ-ਸੰਜੇ ਦੱਤ ਨਾਲ ਗਾਇਕ ਏਪੀ ਢਿੱਲੋਂ ਦਾ ਗੈਂਗਸਟਰ ਲੁੱਕ, ਸਾਹਮਣੇ ਆਈ ਪਹਿਲੀ ਝਲਕ
'ਰਾਯਨ' ਦਾ ਪਹਿਲੇ ਹਫਤੇ ਦਾ ਕਲੈਕਸ਼ਨ
'ਰਾਯਨ' ਨੇ 16.50 ਕਰੋੜ ਰੁਪਏ ਇਕੱਠੇ ਕੀਤੇ। ਦੂਜੇ ਦਿਨ 16.75 ਕਰੋੜ, ਤੀਜੇ ਦਿਨ 18.75 ਕਰੋੜ, ਚੌਥੇ ਦਿਨ 7 ਕਰੋੜ, ਪੰਜਵੇਂ ਦਿਨ 5.75 ਕਰੋੜ, ਛੇਵੇਂ ਦਿਨ 5 ਕਰੋੜ ਅਤੇ ਸੱਤਵੇਂ ਦਿਨ 4.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇੱਕ ਹਫ਼ਤੇ 'ਚ 'ਰਾਯਨ' ਦੀ ਕੁੱਲ ਕਮਾਈ 74 ਕਰੋੜ ਰੁਪਏ ਰਹੀ ਹੈ। 'ਰਾਯਨ' ਨੇ ਤਾਮਿਲ 'ਚ 49 ਕਰੋੜ ਰੁਪਏ, ਆਂਧਰਾ ਪ੍ਰਦੇਸ਼/ਤੇਲੰਗਾਨਾ 'ਚ 11 ਕਰੋੜ ਰੁਪਏ, ਕਰਨਾਟਕ 'ਚ 7 ਕਰੋੜ ਰੁਪਏ, ਕੇਰਲਾ 'ਚ 4.50 ਕਰੋੜ ਰੁਪਏ ਦੇ ਇਲਾਵਾ ਪੂਰੇ ਭਾਰਤ 'ਚ 2.50 ਕਰੋੜ ਰੁਪਏ ਦੀ ਕੁੱਲ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫ਼ਿਲਮ ਨੇ ਦੁਨੀਆ ਭਰ 'ਚ 100 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਧਮਾਕੇਦਾਰ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ
ਆਸਕਰ ਲਾਇਬ੍ਰੇਰੀ 'ਚ ਹੋਰ ਭਾਰਤੀ ਫ਼ਿਲਮਾਂ
ਕਭੀ ਅਲਵਿਦਾ ਨਾ ਕਹਿਨਾ (ਸ਼ਾਹਰੁਖ ਖ਼ਾਨ)
ਐਕਸ਼ਨ ਰੀਪਲੇਅ (ਅਕਸ਼ੈ ਕੁਮਾਰ)
ਰਾਜਨੀਤੀ (ਰਣਬੀਰ ਕਪੂਰ ਅਤੇ ਕੈਟਰੀਨਾ ਕੈਫ)
ਦਿ ਵੈਕਸੀਨ ਵਾਰ (ਵਿਵੇਕ ਅਗਨੀਹੋਤਰੀ)
ਆਰ...ਰਾਜਕੁਮਾਰ (ਸ਼ਾਹਿਦ ਕਪੂਰ)
ਹੈਪੀ ਨਿਊ ਈਅਰ (ਸ਼ਾਹਰੁਖ ਖ਼ਾਨ)
ਸਲਾਮ ਨਮਸਤੇ (ਸੈਫ ਅਲੀ ਖ਼ਾਨ)
ਯੁਵਰਾਜ (ਸਲਮਾਨ ਖ਼ਾਨ)
ਬੇਬੀ (ਅਕਸ਼ੈ ਕੁਮਾਰ)
ਆਸਕਰ ਲਾਇਬ੍ਰੇਰੀ 'ਚ ਨੇ ਇਹ ਭਾਰਤੀ ਫ਼ਿਲਮਾਂ
'ਰਾਯਨ' ਤੋਂ ਪਹਿਲਾਂ ਕਈ ਭਾਰਤੀ ਫ਼ਿਲਮਾਂ ਆਸਕਰ ਲਾਇਬ੍ਰੇਰੀ 'ਚ ਜਗ੍ਹਾਂ ਬਣਾ ਚੁੱਕੀਆਂ ਹਨ। ਇਨ੍ਹਾਂ 'ਚ ਮਨੋਜ ਬਾਜਪਾਈ ਦੀ ਜ਼ੋਰਮ, ਰਿਤਿਕ ਰੌਸ਼ਨ ਦੀ 'ਗੁਜ਼ਾਰਿਸ਼', ਸ਼ਾਹਰੁਖ ਖ਼ਾਨ ਦੀ 'ਚੱਕ ਦੇ ਇੰਡੀਆ' ਅਤੇ 'ਦੇਵਦਾਸ', ਕਪਿਲ ਸ਼ਰਮਾ ਦੀ 'ਜਗਿਵਾਟੋ' ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।