ਜੂਨੀਅਰ NTR ਨੇ 'ਦੇਵਰਾ' 'ਚ ਮਚਾਈ ਧਮਾਲ, ਵਿਦੇਸ਼ਾਂ 'ਚ ਵੀ RRR ਸਟਾਰ ਦੇ ਦੀਵਾਨੇ ਹੋਏ ਲੋਕ

Friday, Sep 27, 2024 - 01:14 PM (IST)

ਜੂਨੀਅਰ NTR ਨੇ 'ਦੇਵਰਾ' 'ਚ ਮਚਾਈ ਧਮਾਲ, ਵਿਦੇਸ਼ਾਂ 'ਚ ਵੀ RRR ਸਟਾਰ ਦੇ ਦੀਵਾਨੇ ਹੋਏ ਲੋਕ

ਮੁੰਬਈ (ਬਿਊਰੋ) : ਦੱਖਣੀ ਸੁਪਰਸਟਾਰ ਜੂਨੀਅਰ ਐੱਨ. ਟੀ. ਆਰ ਅਤੇ ਨਿਰਦੇਸ਼ਕ ਕੋਰਤਾਲਾ ਸਿਵਾ ਦੀ ਐਕਸ਼ਨ ਡਰਾਮਾ 'ਦੇਵਰਾ: ਪਾਰਟ 1' ਅੱਜ 27 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਫ਼ਿਲਮ ਦੇ ਡਾਂਸ ਅਤੇ ਐਕਸ਼ਨ ਕੋਰੀਓਗ੍ਰਾਫੀ ਦੀ ਕਾਫੀ ਤਾਰੀਫ ਹੋ ਰਹੀ ਹੈ। ਫ਼ਿਲਮ ਨੂੰ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਫ਼ਿਲਮ ਆਲੋਚਕ ਕੋਰਟਨੀ ਹਾਵਰਡ ਨੇ ਜੂਨੀਅਰ ਐੱਨ. ਟੀ. ਆਰ. ਦੀ ਫ਼ਿਲਮ ਦੀ ਸਮੀਖਿਆ ਕੀਤੀ ਹੈ। ਐਕਸ 'ਤੇ ਫ਼ਿਲਮ ਦਾ ਇੱਕ GIF ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਦੇਵਰਾ ਇੱਕ ਧਮਾਕਾ ਅਤੇ ਸ਼ਾਨਦਾਰ ਐਡਰੇਨਾਲੀਨ ਰਸ਼ ਹੈ। ਇਹ ਇੱਕ ਸਖ਼ਤ ਹੈ, ਉੱਚ ਪੱਧਰੀ ਬੇਰਹਿਮੀ, ਦਿਲ ਨੂੰ ਧੜਕਣ ਵਾਲੇ ਦਾਅ ਅਤੇ ਲੜਾਈ ਦੀ ਕਾਰਵਾਈ ਨੂੰ ਜੋੜਦਾ ਹੈ। ਡਾਂਸ ਅਤੇ ਲੜਾਈ ਦੀ ਕੋਰੀਓਗ੍ਰਾਫੀ ਪ੍ਰੇਰਨਾਦਾਇਕ ਹੈ। ਐਨ.ਟੀ ਰਾਮਾ ਰਾਓ ਜੂਨੀਅਰ ਅੱਗ ਅਤੇ ਕ੍ਰਿਸ਼ਮਾ ਲਿਆਉਂਦਾ ਹੈ। ਮਜ਼ੇਦਾਰ ਚੀਜ਼ਾਂ।"

PunjabKesari

ਇਹ ਖ਼ਬਰ ਵੀ ਪੜ੍ਹੋ ਤਲਾਕ ਦੀਆਂ ਖ਼ਬਰਾਂ ਵਿਚਾਲੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਦਿੱਤਾ ਅਜਿਹਾ ਬਿਆਨ

ਉਨ੍ਹਾਂ ਨੇ ਅੱਗੇ ਲਿਖਿਆ, 'ਦੇਵਰਾ 'ਚ ਇੱਕ ਪਸੰਦੀਦਾ ਸੀਨ ਉਹ ਹੈ, ਜਿੱਥੇ ਜੂਨੀਅਰ ਐੱਨ. ਟੀ. ਆਰ. ਆਪਣੇ ਦੋਸਤ ਦੀ ਧੀ ਦੇ ਵਿਆਹ 'ਚ ਸ਼ਰਾਬੀ ਹੋ ਜਾਂਦਾ ਹੈ, ਮੁਸਕਰਾਉਂਦਾ ਹੈ ਅਤੇ ਅੰਨ੍ਹੀ ਦੁਲਹਨ ਨਾਲ ਅੱਗ ਦੇ ਕੋਲ ਨੱਚਣਾ ਸ਼ੁਰੂ ਕਰਦਾ ਹੈ। ਉਹ ਆਪਣਾ ਸੁਹਜ ਦਰਸਾਉਂਦਾ ਹੈ। ਜੂਨੀਅਰ ਐੱਨ. ਟੀ. ਆਰ ਦੇ ਕਿਰਦਾਰ ਦੀ ਜਾਣ-ਪਛਾਣ ਸ਼ਾਨਦਾਰ ਸੀ। ਉਹ ਡੌਲਫਿਨ ਵਾਂਗ ਸਮੁੰਦਰ ਦੀਆਂ ਲਹਿਰਾਂ ਤੋਂ ਛਾਲ ਮਾਰਦਾ ਹੈ। ਇਹ ਸ਼ਾਨਦਾਰ ਹੈ।'

PunjabKesari

ਸੋਸ਼ਲ ਮੀਡੀਆ 'ਤੇ ਫਰਾਂਸ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ। ਤਸਵੀਰ 'ਚ ਇੱਕ ਵਿਦੇਸ਼ੀ ਮਹਿਲਾ ਪ੍ਰਸ਼ੰਸਕ ਆਪਣੇ ਹੱਥ 'ਚ ਜੂਨੀਅਰ ਐੱਨ. ਟੀ. ਆਰ. ਦੀ ਤਸਵੀਰ ਵਾਲਾ ਝੰਡਾ ਫੜੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪਿਛੋਕੜ 'ਚ ਲੋਕਾਂ ਦੀ ਭੀੜ ਵੇਖੀ ਜਾ ਸਕਦੀ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿਦੇਸ਼ਾਂ 'ਚ ਵੀ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ Ammy Virk ਨੇ ਹੱਥ ਜੋੜ ਕੇ Gurdas Maan ਤੋਂ ਮੰਗੀ ਮੁਆਫ਼ੀ, ਜਾਣੋ ਕੀ ਹੈ ਮਾਮਲਾ

'ਦੇਵਰਾ: ਪਾਰਟ 1' ਕਾਫ਼ੀ ਧੂਮਧਾਮ ਨਾਲ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਜੂਨੀਅਰ ਐੱਨ. ਟੀ. ਆਰ. ਦੀ ਛੇ ਸਾਲਾਂ 'ਚ ਪਹਿਲੀ ਸੋਲੋ ਰਿਲੀਜ਼ ਹੈ। ਫ਼ਿਲਮ ਪਹਿਲਾਂ ਹੀ 80 ਕਰੋੜ ਰੁਪਏ ਦੀਆਂ ਟਿਕਟਾਂ ਵੇਚ ਚੁੱਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਪਹਿਲੇ ਦਿਨ ਦੁਨੀਆ ਭਰ 'ਚ 100 ਕਰੋੜ ਰੁਪਏ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗੀ।

PunjabKesari

PunjabKesari

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News