ਅਸਹਿਣਯੋਗ ਦਰਦ ਦੇ ਬਾਵਜੂਦ ਸੋਨੂੰ ਨਿਗਮ ਨੇ ਪ੍ਰਸ਼ੰਸਕਾਂ ਨੂੰ ਨਹੀਂ ਕੀਤਾ ਨਿਰਾਸ਼

Saturday, Jun 27, 2026 - 10:12 AM (IST)

ਅਸਹਿਣਯੋਗ ਦਰਦ ਦੇ ਬਾਵਜੂਦ ਸੋਨੂੰ ਨਿਗਮ ਨੇ ਪ੍ਰਸ਼ੰਸਕਾਂ ਨੂੰ ਨਹੀਂ ਕੀਤਾ ਨਿਰਾਸ਼

ਮੁੰਬਈ- ਗਾਇਕ ਸੋਨੂੰ ਨਿਗਮ ਗਰਦਨ ਦੀ ਨਸ ਦੱਬੇ ਜਾਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਅਸਹਿਣਯੋਗ ਦਰਦ ਹੋਈ, ਜਿਸ ਕਰ ਕੇ ਉਹ 20 ਦਿਨਾਂ ਤੱਕ ਠੀਕ ਤਰ੍ਹਾਂ ਸਿਰ ਵੀ ਨਹੀਂ ਹਿਲਾ ਸਕੇ ਸਨ।

ਹਾਲਾਂਕਿ ਬਹੁਤ ਜ਼ਿਆਦਾ ਦਰਦ ਅਤੇ ਮੁਸ਼ਕਿਲ ਫਿਜ਼ੀਓਥੈਰੇਪੀ ਦੇ ਬਾਵਜੂਦ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਲਾਈਵ ਕੰਸਰਟ ਵਿਚ ਪ੍ਰਫਾਰਮ ਕਰਨਾ ਜਾਰੀ ਰੱਖਿਆ । ਹੁਣ ਉਨ੍ਹਾਂ ਨੇ ਨਵੀਂ ਵੀਡੀਓ ਸ਼ੇਅਰ ਕਰ ਕੇ ਦੱਸਿਆ ਕਿ ਇਕ ਹਫ਼ਤੇ ਤੋਂ ਦਰਦ ਵਧ ਗਈ ਹੈ। ਇਲਾਜ ਤੇ ਦਵਾਈਆਂ ਚੱਲ ਰਹੀਆਂ ਹਨ ਪਰ ਫਿਰ ਵੀ ਉਨ੍ਹਾਂ ਨੇ ਆਪਣੇ ਲਾਈਵ ਸ਼ੋਅ ਤੇ ਸਟੇਜ ਪ੍ਰਫਾਰਮੈਂਸ ਜਾਰੀ ਰੱਖੀ ਹੋਈ ਹੈ। ਸੋਨੂੰ ਨਿਗਮ ਨੇ ਦੱਸਿਆ ਕਿ ਉਹ ਪ੍ਰਮਾਤਮਾ ਤੋਂ ਤਾਕਤ ਮੰਗ ਕੇ ਸਟੇਜ ’ਤੇ ਜਾ ਰਹੇ ਹਨ ਤਾਂ ਜੋ ਪ੍ਰਸ਼ੰਸਕਾਂ ਨੂੰ ਨਿਰਾਸ਼ ਨਾ ਕਰਨ।


author

cherry

Content Editor

Related News