ਹਾਲੀਵੁੱਡ ਅਦਾਕਾਰ ਜੌਨ ਕੁਸੈਕ ਨੇ CJP ਵਿਰੋਧ ਪ੍ਰਦਰਸ਼ਨ ਦਾ ਕੀਤਾ ਸਮਰਥਨ
Thursday, Jul 23, 2026 - 03:40 PM (IST)
ਨਵੀਂ ਦਿੱਲੀ (ਏਜੰਸੀ)- ਹਾਲੀਵੁੱਡ ਅਦਾਕਾਰ ਜੌਨ ਕੁਸੈਕ ਨੇ ਵੀਰਵਾਰ ਨੂੰ NEET ਪੇਪਰ ਲੀਕ ਵਿਰੁੱਧ ਜੰਤਰ-ਮੰਤਰ 'ਤੇ 'ਕਾਕਰੋਚ ਜਨਤਾ ਪਾਰਟੀ' (ਸੀਜੇਪੀ) ਦੀ ਅਗਵਾਈ ਹੇਠ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ। 'ਹਾਈ ਫਿਡੇਲਿਟੀ', 'ਕੌਨ ਏਅਰ' ਅਤੇ '2012' ਵਰਗੀਆਂ ਬਲਾਕਬਸਟਰ ਫਿਲਮਾਂ ਦੇ ਸਟਾਰ ਕੁਸੈਕ ਨੇ 'ਐਕਸ' 'ਤੇ ਲੇਖਿਕਾ ਅਰੁੰਧਤੀ ਰਾਏ ਦਾ ਇੱਕ ਲੇਖ ਸਾਂਝਾ ਕੀਤਾ।

ਲੇਖ ਵਿੱਚ ਰਾਏ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੰਸਦ ਵੱਲ ਮਾਰਚ ਕਰਨ ਵਾਲੇ ਵਿਦਿਆਰਥੀਆਂ ਵਿਰੁੱਧ ਤਾਕਤ ਦੀ ਵਰਤੋਂ ਕਰਨ ਲਈ ਅਧਿਕਾਰੀਆਂ ਦੀ ਆਲੋਚਨਾ ਕੀਤੀ ਹੈ। ਕੁਸੈਕ ਨੇ ਪੋਸਟ ਕੀਤਾ, "ਮੇਰੇ ਪੰਸਦੀਦਾ ਸਾਥੀ 'ਕਾਕਰੋਚ' ਤੋਂ ਵੱਡੀ ਖਬਰ ਹੈ।" ਕੁਸੈਕ ਨੇ 2019 ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਵੀ ਉਨ੍ਹਾਂ ਦਾ ਸਮਰਥਨ ਕੀਤਾ ਸੀ।
