ਸਿੱਧੂ ਮੂਸੇਵਾਲਾ ਦੇ ਕਤਲ ਦੀ ਵਿਦੇਸ਼ਾਂ ਤੱਕ ਗੂੰਜ, ਲੋਕਾਂ ਕਿਹਾ-ਇਹ ਉਹ ਪੰਜਾਬ ਨਹੀਂ ਜਿਸਨੂੰ ਅਸੀਂ ਜਾਣਦੇ ਹਾਂ

05/31/2022 12:13:50 PM

ਮਾਨਸਾ: ਪੰਜਾਬੀ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ’ਚ ਸੋਮਵਾਰ ਨੂੰ ਪੂਰਾ ਦਿਨ ਸੋਗ ਰਿਹਾ ਹੈ। ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਈ ਰਾਜਨੇਤਾ ,ਗਾਇਕ ਅਤੇ ਅਦਾਕਾਰ ਵੀ ਪਹੁੰਚੇ। ਦੂਜੇ ਪਾਸੇ ਪਿੰਡ ਮੂਸਾ ਤੋਂ ਪੰਜਾਬ ਦੇ ਵੱਖ-ਵੱਖ  ਜ਼ਿਲ੍ਹਿਆਂ ਤੋਂ ਇਲਾਵਾ ਚੰਡੀਗੜ੍ਹ ,ਦਿੱਲੀ , ਜੰਮੂ ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਵੀ ਪ੍ਰਦਰਸ਼ਨ ਕੀਤੇ ਗਏ। ਇੰਗਲੈਂਡ ਅਤੇ ਕੈਨੇਡਾ ’ਚ ਮੂਸੇਵਾਲਾ ਦੇ ਸਮਰਥਕਾਂ ਨੇ ਕਤਲ ਦੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਦੀ ਮੰਗ ਕਰਦੇ ਹੋਏ ਸਰਕਾਰ ’ਤੇ ਸਵਾਲ ਵੀ ਚੁੱਕੇ ਹਨ ਅਤੇ ਕਿਹਾ ਕਿ ਇਹ ਉਹ ਪੰਜਾਬ ਨਹੀਂ ਜਿਸ ਨੂੰ ਅਸੀਂ ਜਾਣਦੇ ਹਾਂ। ਦੂਜੇ ਪਾਸੇ ਟੀ.ਵੀ. ਅਦਾਕਾਰ ਕਰਨ ਕੁੰਦਰਾ ਨੇ ਕਿਹਾ ਕਿ ਇੰਨੀ ਛੋਟੀ ਉਮਰ ’ਚ ਇੰਨਾ ਵੱਡਾ ਮੁਕਾਮ ਹਾਸਲ ਕਰਨ ਵਾਲੇ ਗਾਇਕ ਨੂੰ ਦੇਖ ਕੇ ਬਹੁਤ ਦੁਖ ਹੁੰਦਾ ਹੈ। ਮਾਂ ਦੀ ਵੀਡੀਓ ਦੇਖ ਦਿਲ ਕੰਬ ਗਿਆ ਸੀ। ਇਹ ਭਾਰਤ ਹੈ ਅਫ਼ਗਾਨੀਸਤਾਨ ਨਹੀਂ । ਸੋਮਵਾਰ ਨੂੰ ਸੈਂਕੜਾਂ ਲੋਕ ਮੂਸੇਵਾਲਾ ਪਿੰਡ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਫ਼ਤਿਹਗੜ੍ਹ ਸਾਹਿਬ ਅਤੇ ਸੁਜਾਨਪੁਰ  ’ਚ ਕਾਂਗਰਸੀਆਂ ਨੇ ਸੂਬਾ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੁਤਲੇ ਫ਼ੂਕੇ।

PunjabKesari

ਇਹ ਵੀ ਪੜ੍ਹੋ: ਬਿੰਦਰਖੀਆ ਤੋਂ ਬਾਅਦ 'ਮੂਸੇਵਾਲਾ' ਨੂੰ ਵੀ ਪਹਿਲਾਂ ਹੋ ਗਿਆ ਸੀ ਆਖ਼ਰੀ ਸਮੇਂ ਦਾ ਅੰਦਾਜ਼ਾ

ਗੁਰਦਾਸਪੁਰ, ਪਠਾਨਕੋਟ ’ਚ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਅਤੇ ਦਿੱਲੀ ਸਥਿਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਦੇ ਸੂਬਾ ਪ੍ਰਧਾਨ ਚੌਧਰੀ ਅਨਿਲ ਕੁਮਾਰ ਦੀ ਅਗਵਾਈ ਹੇਠ ਦਿੱਲੀ ’ਚ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ‘ਆਪ’ ਸਰਕਾਰ ’ਤੇ ਮੂਸੇਵਾਲਾ ਦੇ ਸੁਰੱਖਿਆ ’ਤੇ ਖਿਲਵਾੜ ਕਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਜਦੋਂ ਆਈ.ਈ.ਬੀ. ਨੇ ਉਨ੍ਹਾਂ ’ਤੇ ਹਮਲੇ ਦੀ ਚਿਤਾਵਨੀ ਦਿੱਤੀ ਸੀ ਤਾਂ ਹੀ ਉਨ੍ਹਾਂ ਨੂੰ ਪਹਿਲੀ ਸਰਕਾਰ ’ਚ ਸੁਰੱਖਿਆ ਦਿੱਤੀ ਗਈ ਸੀ। ਫ਼ਿਰ ‘ਆਪ’ ਸਰਕਾਰ ਨੇ ਉਸ ਦੀ ਸੁਰੱਖਿਆ ਵਾਪਸ ਕਿਉਂ ਲਈ ਅਤੇ ਬਾਅਦ ’ਚ ਉਸ ਨੂੰ ਜਨਤਕ ਵੀ ਕਰ ਦਿੱਤਾ। ਵੜਿੰਗ ਦੀ ਅਗਵਾਈ ’ਚ ਬਾਰਾ ਹੱਟਾ ਚੌਕ ਤੋਂ ਲੈ ਕੇ  ਸਿਵਲ ਹਸਪਤਾਲ ਤੱਕ ਕੈਂਡਲ ਮਾਰਚ ਕੱਢਿਆ ਗਿਆ ਜਿਸ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਸ਼ਾਮਲ ਹੋਈ।

PunjabKesari

ਕੰਧ ਅਤੇ ਗੇਟ ’ਤੇ ਗੋਲੀਆਂ ਦੇ ਨਿਸ਼ਾਨ 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਿੰਡ ਜਵਾਹਰਕੇ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਸੀ ਕਿ ਇਸ ਤਰ੍ਹਾਂ ਲੱਗ ਰਹੀਆਂ ਸੀ ਜਿਵੇਂ ਕੋਈ ਵਿਆਹ ’ਚ ਪਟਾਕੇ ਫੂਕ ਰਿਹਾ ਹੋਵੇ। ਮੈਨੂੰ ਮੇਰੇ ਭਤੀਜੇ ਦਾ ਫ਼ੋਨ ਆਇਆ ਕਿ ਸਿੱਧੂ ਮੂਸੇਵਾਲ ਮਾਰ ਗਿਆ ਹੈ ਅਤੇ ਗੋਲੀਆਂ ਚਲਾਈਆ ਗਈਆ ਹਨ। ਮੌਕੇ ’ਤੇ ਪੰਚਾਇਤ ਮੈਂਬਰ ਹਾਜ਼ਰ ਸੀ। ਮੈ 5 ਮਿੰਟ ’ਚ ਮੌਕੇ ’ਤੇ ਪਹੁੰਚ ਗਿਆ। ਥਾਰ ’ਤੇ ਕਈ ਗੋਲੀਆਂ ਲੱਗੀਆਂ। ਸਾਡੇ ਉੱਥੇ ਪਹੁੰਚਣ ਤੋਂ 15 ਮਿੰਟ ਬਾਅਦ ਪੁਲਸ ਪਹੁੰਚ ਗਈ। ਘਟਨਾ ਤੋਂ ਬਾਅਦ ਲੋਕਾਂ ’ਚ ਇੰਨਾ ਡਰ ਹੈ ਕਿ ਅੱਜ ਵੀ ਕਈ ਘਰਾਂ ਦੇ ਦਰਵਾਜ਼ੇ ਨਹੀਂ ਖੁੱਲ੍ਹ ਰਹੇ ਹਨ। ਕੰਧਾਂ ’ਤੇ ਵੀ ਕਈ ਗੋਲੀਆਂ ਹਨ।

PunjabKesari

ਇਹ ਵੀ ਪੜ੍ਹੋ: ਸ਼ਮਸ਼ਾਨਘਾਟ ਨਹੀਂ, ਸਿੱਧੂ ਮੂਸੇ ਵਾਲਾ ਦੇ ਖੇਤਾਂ ’ਚ ਹੋਵੇਗਾ ਉਸ ਦਾ ਸਸਕਾਰ

ਡੀ.ਜੀ.ਪੀ. ਨੇ ਪੁੱਤਰ ਨੂੰ ਗੈਂਗਸਟਰਾਂ ਨਾਲ ਜੋੜਿਆ: ਬਲਕਾਰ ਸਿੰਘ

ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ (ਭੋਲਾ) ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਆਪਣੇ ਪੁੱਤਰ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਕਾਰਨ ਡੀ.ਜੀ.ਪੀ. ਵੀਕੇ ਭਾਵਰਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਕਤਲ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਵੀ ਉਠਾਈ। ਉਨ੍ਹਾਂ ਪੁੱਤਰ ਦੀ ਮੌਤ ਦੀ ਜਾਂਚ ’ਚ ਸੀ.ਬੀ.ਆਈ. ਅਤੇ ਐੱਨ.ਆਈ.ਏ. ਨੂੰ ਸ਼ਾਮਲ ਕਰਨ ਦੀ ਮੰਗ ਵੀ ਕੀਤੀ। ਦੂਜੇ ਪਾਸੇ ਪੰਜਾਬ ਸਰਕਾਰ ਨੇ ਜਾਂਚ ਲਈ ਪੁਲਸ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਜਿਸ ’ਚ ਇਕ ਆਈ.ਜੀ. ਅਤੇ ਐੱਸ.ਐੱਸ.ਪੀ. ਬਠਿੰਡਾ ਅਤੇ ਐੱਸ.ਐਸੱ.ਪੀ. ਮਾਨਸਾ ਨੂੰ ਸ਼ਾਮਲ ਕੀਤਾ ਗਿਆ ਹੈ।

PunjabKesari

ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਨਾਲ ਜੋੜਿਆ

ਪੰਜਾਬ ਦੇ ਡੀ.ਜੀ.ਪੀ ਭਾਵਰਾ ਨੇ ਬੀਤੇ ਦਿਨ ਪ੍ਰੈੱਸ ਕਾਨਫ਼ਰੈੱਸ ਕਰਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਹੋਣ ਅਤੇ ਹੱਤਿਆ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਲਈ ਗਈ ਹੈ। ਇਸ ਤੋਂ ਬਾਅਦ ਡੀ.ਜੀ.ਪੀ. ਦੇ ਬਿਆਨ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟੀਕਰਨ ਮੰਗਿਆ ਅਤੇ ਨਾਲ ਹੀ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦੇ ਫ਼ੈਸਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਇਸ ’ਤੇ ਡੀ.ਜੀ.ਪੀ ਭਾਵਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਦੇ ਇਹ ਨਹੀਂ ਕਿਹਾ ਕਿ ਸਿੱਧੂ ਮੂਸੇਵਾਲਾ ਗੈਂਗਸਟਰ ਹੈ ਜਾਂ ਗੈਂਗਸਟਰਾਂ ਨਾਲ ਜੁੜਿਆ ਹੋਇਆ ਹੈ। ਮੂਸੇਵਾਲਾ ਬਾਰੇ ਉਸ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਦੋਂ ਕਿ ਉਹ ਮੂਸੇਵਾਲਾ ਦਾ ਦਿਲ ਤੋਂ ਸਤਿਕਾਰ ਕਰਦੇ ਹਨ।

PunjabKesari


Anuradha

Content Editor

Related News