ਜਾਣੋ ਕਿੰਨੇ ਰੁਪਇਆ 'ਚ ਨਿਲਾਮ ਹੋਈ ਦਿਪਿਕਾ ਦੀ ਯੈਲੋ ਮੈਕਸੀ ਡ੍ਰੈੱਸ, ਨਿਲਾਮੀ 'ਚ ਮਿਲਣ ਵਾਲੇ ਪੈਸੇ ਕਰੇਗੀ ਦਾਨ

Wednesday, May 29, 2024 - 09:38 AM (IST)

ਜਾਣੋ ਕਿੰਨੇ ਰੁਪਇਆ 'ਚ ਨਿਲਾਮ ਹੋਈ ਦਿਪਿਕਾ ਦੀ ਯੈਲੋ ਮੈਕਸੀ ਡ੍ਰੈੱਸ, ਨਿਲਾਮੀ 'ਚ ਮਿਲਣ ਵਾਲੇ ਪੈਸੇ ਕਰੇਗੀ ਦਾਨ

ਮੁੰਬਈ (ਬਿਊਰੋ): ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ Enjoy ਕਰ ਰਹੀ ਹੈ।ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਪਹਿਲੇ ਬੱਚੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਹਾਲ ਹੀ 'ਚ ਅਦਾਕਾਰਾ ਨੂੰ ਮੁੰਬਈ ਵਿੱਚ ਇੱਕ ਇਵੈਂਟ 'ਚ ਸਪਾਟ ਕੀਤਾ ਗਿਆ ਸੀ, ਜਿੱਥੇ ਉਹ ਯੈਲੋ ਡਰੈੱਸ  'ਚ ਨਜ਼ਰ ਆਈ ਸੀ। ਪ੍ਰਸ਼ੰਸਕਾਂ ਨੂੰ ਮਸਤਾਨੀ ਦੀ ਇਹ ਡਰੈੱਸ ਕਾਫ਼ੀ ਪਸੰਦ ਆਈ।

PunjabKesari

ਹੁਣ ਅਦਾਕਾਰਾ ਦੀ ਇਹੀ ਡਰੈੱਸ 72 ਘੰਟਿਆਂ ਦੇ ਅੰਦਰ ਨਿਲਾਮ ਹੋ ਗਈ ਹੈ।
ਦੱਸ ਦਈਏ ਕਿ ਦੀਪਿਕਾ ਪਾਦੁਕੋਣ ਨੇ ਖੁਦ ਇੰਸਟਾਗ੍ਰਾਮ 'ਤੇ ਯੈਲੋ ਡਰੈੱਸ ਦੀ ਨੀਲਾਮੀ ਬਾਰੇ ਜਾਣਕਾਰੀ ਦਿੱਤੀ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਫਰੇਸ਼ ਆਫ ਰੈਕ! ਇਸ 'ਚ ਕਿਸ ਦਾ ਹੱਥ ਹੈ? ਹਮੇਸ਼ਾ ਵਾਂਗ, ਮੈਂ @tlllfoundation ਦਾ ਸਮਰਥਨ ਕਰਦੀ ਹਾਂ।

 

 
 
 
 
 
 
 
 
 
 
 
 
 
 
 
 

A post shared by दीपिका पादुकोण (@deepikapadukone)

style="text-align:justify"> 

 

ਦੱਸਣਯੋਗ ਹੈ ਕਿ ਆਪਣੀ ਇੰਸਟਾ ਸਟੋਰੀ 'ਤੇ ਲਿੰਕ ਸ਼ੇਅਰ ਕਰਦੇ ਹੋਏ ਦਿੰਦੇ ਹੋਏ ਅਦਾਕਾਰਾ ਨੇ ਗਾਊਨ ਦੀ ਕੀਮਤ ਬਾਰੇ ਦੱਸਿਆ। ਅਦਾਕਾਰਾ ਦਾ ਇਹ ਗਾਊਨ 34 ਹਜ਼ਾਰ ਰੁਪਏ ਵਿੱਚ ਵਿਕਿਆ ਹੈ। ਦੀਪਿਕਾ ਇਸ ਗਾਊਨ ਦੇ ਪੈਸੇ ਦਾਨ ਕਰਨ ਜਾ ਰਹੀ ਹੈ।
 


author

Anuradha

Content Editor

Related News