ਸ਼ਾਹਰੁਖ ਖ਼ਾਨ ਨਾਲ ਕੰਮ ਕਰਨ ’ਤੇ ਬੋਲੀ ਦੀਪਿਕਾ ਪਾਦੁਕੋਣ, ‘ਸਾਡੀ ਜੋੜੀ ਨੇ ਹਮੇਸ਼ਾ ਬਲਾਕਬਸਟਰ ਫ਼ਿਲਮਾਂ ਦਿੱਤੀਆਂ’

Tuesday, Jan 24, 2023 - 01:11 PM (IST)

ਸ਼ਾਹਰੁਖ ਖ਼ਾਨ ਨਾਲ ਕੰਮ ਕਰਨ ’ਤੇ ਬੋਲੀ ਦੀਪਿਕਾ ਪਾਦੁਕੋਣ, ‘ਸਾਡੀ ਜੋੜੀ ਨੇ ਹਮੇਸ਼ਾ ਬਲਾਕਬਸਟਰ ਫ਼ਿਲਮਾਂ ਦਿੱਤੀਆਂ’

ਮੁੰਬਈ (ਬਿਊਰੋ)– ਸੁਪਰਸਟਾਰ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਯਸ਼ਰਾਜ ਫ਼ਿਲਮਜ਼ ਦੀ ਫ਼ਿਲਮ ‘ਪਠਾਨ’ ’ਚ ਇਕੱਠੇ ਕੰਮ ਕਰ ਰਹੇ ਹਨ। ਉਹ ਭਾਰਤੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਵੱਡੀਆਂ ਤੇ ਸਭ ਤੋਂ ਵੱਧ ਪਿਆਰੀਆਂ ਆਨਸਕ੍ਰੀਨ ਜੋੜੀਆਂ ’ਚੋਂ ਇਕ ਹਨ, ਜਿਨ੍ਹਾਂ ਨੇ ‘ਓਮ ਸ਼ਾਂਤੀ ਓਮ’, ‘ਚੇਨਈ ਐਕਸਪ੍ਰੈੱਸ’ ਤੇ ‘ਹੈਪੀ ਨਿਊ ਈਅਰ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ।

ਯਸ਼ਰਾਜ ਫ਼ਿਲਮਜ਼ ਪ੍ਰੋਡਕਸ਼ਨ ਹਾਊਸ ਵਲੋਂ ਸਾਂਝੀ ਕੀਤੀ ਗਈ ਵੀਡੀਓ ’ਚ ਦੀਪਿਕਾ ਨੇ ਸ਼ਾਹਰੁਖ ਨਾਲ ਜਾਦੂਈ ਜੋੜੀ ਬਾਰੇ ਗੱਲ ਕੀਤੀ, ਜੋ ਹਮੇਸ਼ਾ ਬਲਾਕਬਸਟਰ ਦੇਣ ’ਚ ਕਾਮਯਾਬ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਦੀਪਿਕਾ ਨੇ ਕਿਹਾ, ‘‘ਸ਼ਾਹਰੁਖ ਤੇ ਮੈਂ ਬਹੁਤ ਕਿਸਮਤ ਵਾਲੇ ਹਾਂ ਕਿ ਸਾਨੂੰ ‘ਓਮ ਸ਼ਾਂਤੀ ਓਮ’ ਕਰਨ ਦਾ ਮੌਕਾ ਮਿਲਿਆ। ਆਪਣੇ ਪਸੰਦੀਦਾ ਸਹਿ-ਕਲਾਕਾਰ ਸ਼ਾਹਰੁਖ ਨਾਲ ਕੰਮ ਕਰ ਰਹੀ ਹਾਂ। ਸਾਡਾ ਇਕ ਸੁੰਦਰ ਰਿਸ਼ਤਾ ਹੈ। ਮੈਨੂੰ ਲੱਗਦਾ ਹੈ ਕਿ ਦਰਸ਼ਕ ਸਾਡੀਆਂ ਫ਼ਿਲਮਾਂ ’ਚ ਹਮੇਸ਼ਾ ਇਹੀ ਦੇਖਦੇ ਹਨ।’’

ਦੀਪਿਕਾ ਨੇ ਅੱਗੇ ਕਿਹਾ, ‘‘ਇਸ ਫ਼ਿਲਮ ਲਈ ਉਨ੍ਹਾਂ ਨੇ ਸਖ਼ਤ ਖੁਰਾਕ ਤੇ ਕਸਰਤ ਨੂੰ ਵੀ ਲਾਗੂ ਕੀਤਾ ਹੈ। ਇਸ ਲਈ ਉਹ ਤੇ ਮੈਂ ਦੋਵੇਂ ਉਸ ਸਖ਼ਤ ਮਿਹਨਤ ਦਾ ਸਿਹਰਾ ਲੈ ਸਕਦੇ ਹਾਂ, ਜੋ ਅਸੀਂ ਦੋਵਾਂ ਨੇ ਵਿਅਕਤੀਗਤ ਤੌਰ ’ਤੇ ਇਸ ਲਈ ਕੀਤੀ ਹੈ ਪਰ ਆਖਿਰਕਾਰ ਤੁਸੀਂ ਇਕ ਟੀਮ ’ਚ ਕੰਮ ਕਰਦੇ ਹੋ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News