ਦੀਪਿਕਾ ਪਾਦੁਕੋਣ ਨੇ ਇਕ ਲੀਡਿੰਗ ਮੈਗਜ਼ੀਨ ਦੇ ਕਵਰ ’ਤੇ ਫਿਰ ਤੋਂ ਬਿਖੇਰਿਆ ਆਪਣਾ ਜਾਦੂ

01/19/2021 5:14:35 PM

ਨਵੀਂ ਦਿੱਲੀ: ਅਦਾਕਾਰਾ ਦੀਪਿਕਾ ਪਾਦੁਕੋਣ ਬਾਲੀਵੁੱਡ ਦੀ ਰੂਲਿੰਗ ਕੁਈਨ ਹੈ ਅਤੇ ਉਹ ਇਕ ਵਾਰ ਫਿਰ ਲੀਡਿੰਗ ਮੈਗਜ਼ੀਨ ਦੇ ਜਨਵਰੀ ਆਡੀਸ਼ਨ ਕਵਰ ’ਤੇ ਆਪਣੇ ਖ਼ੂਬਸੂਰਤ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਇਸ ਮੈਗਜ਼ੀਨ ਦੇ ਕਵਰ ’ਤੇ, ਸੁਪਰ ਸਟਾਰ ਨੂੰ ‘ਦਿ ਰਾਈਨਿੰਗ ਕੁਈਨ’ ਦੇ ਟਾਈਟਲ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਉਹ ਨਿਸ਼ਚਿਤ ਰੂਪ ’ਚ ਹੈ ਕਿਉਂਕਿ ਉਹ ਆਪਣੀ ਹਾਲ ਹੀ ’ਚ ਘੋਸ਼ਿਤ ‘ਫਾਈਟਰ’ ਦੇ ਨਾਲ-ਨਾਲ 2021 ’ਚ 6 ਮੁੱਖ ਫ਼ਿਲਮਾਂ ’ਚ ਰੁਝੀ ਹੋਈ ਹੈ। 

ਸਭ ਦਾ ਜਿੱਤਿਆ ਦਿਲ
ਕਵਰ ’ਤੇ ਉਹ ਨੀਲੇ ਰੰਗ ਦੇ ਕੋਟ ’ਚ ਆਪਣੇ ਗਲੋਇੰਗ ਚਿਹਰੇ ਦੇ ਨਾਲ ਸੁੰਦਰ ਹਲਕੀ ਹਰੀਆਂ ਅੱਖਾਂ ਅਤੇ ਲਾਈਟ ਪਿੰਕ ਲਿਪਸਟਿਕ ’ਚ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੀ ਹਲਕੀ ਜਿਹੀ ਮੁਸਕਰਾਹਟ ਨੇ ਇਕ ਵਾਰ ਫਿਰ ਸਾਡਾ ਸਭ ਦਾ ਦਿਲ ਜਿੱਤ ਲਿਆ ਹੈ। 

ਉਮੀਦਾਂ ਨਾਲ ਭਰੇ ਨਵੇਂ ਸਾਲ ਦੀ ਸ਼ੁਰੂਆਤ ਦੇ ਲਈ ਇਸ ਕਵਰ ਲਈ ਸੁਪਰ ਟੈਲੇਂਟੇਡ ਸਟਾਰ ਤੋਂ ਇਲਾਵਾ ਕੋਈ ਬਿਹਤਰ ਬਦਲ ਨਹੀਂ ਹੋ ਸਕਦਾ ਸੀ। ਇਹੀਂ ਕਾਰਨ ਹੈ ਕਿ ਮੈਗਜ਼ੀਨ ਨੇ ਪੋਸਟ ਕਰਦੇ ਹੋਏ ਕਿਹਾ,"Deepika Padukone radiates elegance and confidence on our January cover, and we couldn't have asked for a better start to 2021!" 

ਤਾਜ਼ਾ ਜੋੜੀ ਦੇ ਰੂਪ ’ਚ ਨਜ਼ਰ ਆਵੇਗੀ
ਦੀਪਿਕਾ, ਸ਼ਾਹਰੁਖ ਖ਼ਾਨ ਦੇ ਨਾਲ ਪਠਾਨ ਤੋਂ ਲੈ ਕੇ ਨਾਗ-ਅਸ਼ਵਿਨ ਦੀ ਪੈਨ-ਇੰਡੀਆ ਫ਼ਿਲਮ ਮਹਾਭਾਰਤ, ਦਿ ਇੰਟਰਨ ਆਫੀਸ਼ੀਅਲ ਰੀਮੇਕ, ਸਿਧਾਰਿਥ ਚਤੁਰਵੇਦੀ ਅਤੇ ਅਨਨਿਆ ਦੇ ਨਾਲ ਸ਼ਕੁਨ ਬਤਰਾ ਦੀ ਅਨਟਾਈਟਲਡ ਫ਼ਿਲਮ ’ਚ ਅਸੀਂ ਸਭ ਨੂੰ ਇੰਪ੍ਰੈੱਸ ਕਰਨ ਲਈ ਤਿਆਰ ਹਾਂ। ਨਾਲ ਹੀ ਹਾਲ ਹੀ ’ਚ ਘੋਸ਼ਣਾ ਕੀਤੀ ਗਈ ਕਿ ਫ਼ਿਲਮ ‘ਫਾਈਟਰ’ ’ਚ ਉਹ ਅਦਾਕਾਰ ਰਿਤਿਕ ਰੋਸ਼ਨ ਦੇ ਨਾਲ ਬਾਲੀਵੁੱਡ ਦੀ ਸਭ ਤੋਂ ਤਾਜ਼ਾ ਜੋੜੀ ਦੇ ਰੂਪ ’ਚ ਨਜ਼ਰ ਆਵੇਗੀ। 


Aarti dhillon

Content Editor

Related News