'ਕਲਯੁਗੀ ਬਾਬੇ' ! ਸੜਕ ਵਿਚਾਲੇ ਲੁਹਾ ਲਏ ਸੋਨੇ ਦੇ ਗਹਿਣੇ ਤੇ ਫਿਰ ਔਰਤ ਨੂੰ ਘੜੀਸਦੇ ਹੋਏ ਭਜਾ ਲੈ ਗਏ ਗੱਡੀ

Friday, Jul 10, 2026 - 07:31 PM (IST)

'ਕਲਯੁਗੀ ਬਾਬੇ' ! ਸੜਕ ਵਿਚਾਲੇ ਲੁਹਾ ਲਏ ਸੋਨੇ ਦੇ ਗਹਿਣੇ ਤੇ ਫਿਰ ਔਰਤ ਨੂੰ ਘੜੀਸਦੇ ਹੋਏ ਭਜਾ ਲੈ ਗਏ ਗੱਡੀ

ਜਲੰਧਰ: ਸ਼ਹਿਰ ਦੇ ਗੁਲਾਬ ਦੇਵੀ ਹਸਪਤਾਲ ਰੋਡ 'ਤੇ ਦਿਨ-ਦਿਹਾੜੇ ਬਾਬਿਆਂ ਦਾ ਭੇਸ ਧਾਰ ਕੇ ਆਏ ਲੁਟੇਰਿਆਂ ਵੱਲੋਂ ਔਰਤਾਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੀਤੀ 8 ਜੁਲਾਈ ਨੂੰ ਦੁਪਹਿਰ ਕਰੀਬ 1:00 ਵਜੇ ਰੋਜ਼ ਪਾਰਕ ਗੁਰਦੁਆਰਾ ਸਾਹਿਬ ਦੇ ਨੇੜੇ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ 2 ਔਰਤਾਂ ਸਬਜ਼ੀ ਵਿਕਰੇਤਾ ਤੋਂ ਸਬਜ਼ੀਆਂ ਖਰੀਦ ਰਹੀਆਂ ਸਨ। ਇਸੇ ਦੌਰਾਨ ਇੱਕ ਲਾਲ ਰੰਗ ਦੀ ਆਲਟੋ ਕਾਰ (ਨੰਬਰ PB10CT8816) ਉੱਥੇ ਆ ਕੇ ਰੁਕੀ। ਕਾਰ 'ਚ 3 ਵਿਅਕਤੀ ਸਵਾਰ ਸਨ ਤੇ ਖੁਦ ਨੂੰ 'ਬਾਬਿਆਂ' ਵਜੋਂ ਪੇਸ਼ ਕਰ ਰਹੇ ਸਨ। ਉਨ੍ਹਾਂ ਨੇ ਪਤਾ ਪੁੱਛਣ ਦੇ ਬਹਾਨੇ ਔਰਤਾਂ ਨਾਲ ਗੱਲਬਾਤ ਸ਼ੁਰੂ ਕੀਤੀ।

PunjabKesari

ਗੱਲਾਂ-ਗੱਲਾਂ ਵਿੱਚ ਇਨ੍ਹਾਂ ਕਥਿਤ ਬਾਬਿਆਂ ਨੇ ਔਰਤਾਂ ਦੇ ਸੋਨੇ ਦੇ ਗਹਿਣਿਆਂ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਬੜੀ ਚਲਾਕੀ ਨਾਲ ਗਹਿਣੇ ਆਪਣੇ ਹੱਥਾਂ ਵਿੱਚ ਲੈ ਲਏ। ਜਦੋਂ ਇੱਕ ਔਰਤ ਨੂੰ ਉਨ੍ਹਾਂ ਦੀ ਨੀਅਤ 'ਤੇ ਸ਼ੱਕ ਹੋਇਆ ਅਤੇ ਉਸ ਨੇ ਆਪਣੇ ਗਹਿਣੇ ਵਾਪਸ ਮੰਗੇ, ਤਾਂ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਖਿੱਚਿਆ, ਜਿਸ ਕਾਰਨ ਔਰਤ ਨੂੰ ਸੱਟਾਂ ਵੀ ਲੱਗੀਆਂ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

PunjabKesari
ਇਹ ਸਾਰੀ ਵਾਰਦਾਤ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਮੁਲਜ਼ਮਾਂ ਦੀਆਂ ਹਰਕਤਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਸੂਚਨਾ ਮਿਲਦੇ ਹੀ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 1 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਹ ਘਟਨਾ ਇਲਾਕੇ ਵਿੱਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਅਜਿਹੇ ਲੋਕ ਧਾਰਮਿਕ ਭੇਸ ਦਾ ਸਹਾਰਾ ਲੈ ਕੇ ਆਮ ਲੋਕਾਂ, ਖਾਸ ਕਰਕੇ ਔਰਤਾਂ ਅਤੇ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਪੁਲਸ ਵੱਲੋਂ CCTV ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।


author

Shubam Kumar

Content Editor

Related News