ਮਾਂ ਦਾ ਜਨਮਦਿਨ ਮਨਾਉਣ ਬੈਂਗਲੁਰੂ ਜਾਵੇਗੀ ਦੀਪਿਕਾ ਪਾਦੁਕੋਣ

Friday, Aug 13, 2021 - 06:20 PM (IST)

ਮਾਂ ਦਾ ਜਨਮਦਿਨ ਮਨਾਉਣ ਬੈਂਗਲੁਰੂ ਜਾਵੇਗੀ ਦੀਪਿਕਾ ਪਾਦੁਕੋਣ

ਮੁੰਬਈ (ਬਿਊਰੋ)– ਅਦਾਕਾਰਾ ਦੀਪਿਕਾ ਪਾਦੁਕੋਣ ਨਾ ਸਿਰਫ ਪ੍ਰੋਫੈਸ਼ਨਲ ਲੈਵਲ ’ਤੇ ਇੰਨੀ ਡੈਡੀਕੇਟਿਡ ਹੈ, ਸਗੋਂ ਉਹ ਨਿੱਜੀ ਜ਼ਿੰਦਗੀ ’ਚ ਵੀ ਸਮੇਂ-ਸਮੇਂ ’ਤੇ ਆਪਣੇ ਪਰਿਵਾਰ ਲਈ ਸਮਾਂ ਕੱਢਣਾ ਚੰਗੀ ਤਰ੍ਹਾਂ ਜਾਣਦੀ ਹੈ। ਬਾਲੀਵੁੱਡ ਦੀ ਸਭ ਤੋਂ ਬਿੱਜ਼ੀ ਅਦਾਕਾਰਾ ਹੋਣ ਦੇ ਬਾਵਜੂਦ ਦੀਪਿਕਾ ਇਹ ਤੈਅ ਕਰਦੀ ਹੈ ਕਿ ਉਹ ਕੁਝ ਖ਼ਾਸ ਮੌਕਿਆਂ ’ਤੇ ਆਪਣੇ ਪਰਿਵਾਰ ਨਾਲ ਸਮਾਂ ਜ਼ਰੂਰ ਬਿਤਾਵੇ।

ਇਹੀ ਵਜ੍ਹਾ ਹੈ ਕਿ ਸਾਲ ਦੀ ਸ਼ੁਰੂਆਤ ’ਚ ਹੀ ਉਹ ਆਪਣੇ ਕੈਲੰਡਰ ’ਤੇ ਉਨ੍ਹਾਂ ਖ਼ਾਸ ਦਿਨਾਂ ਨੂੰ ਮਾਰਕ ਕਰ ਦਿੰਦੀ ਹੈ, ਜਦੋਂ ਉਹ ਉਨ੍ਹਾਂ ਦੇ ਨਾਲ ਸਮਾਂ ਗੁਜ਼ਾਰਨ ਲਈ ਬੈਂਗਲੁਰੂ ਦਾ ਰੁਖ਼ ਕਰਦੀ ਹੈ। ਇਨ੍ਹਾਂ ਖ਼ਾਸ ਦਿਨਾਂ ’ਚ ਫੈਮਿਲੀ ਮੈਂਬਰਸ ਦਾ ਜਨਮਦਿਨ, ਗਣਪਤੀ ਤੇ ਦੀਵਾਲੀ ਜਿਹੇ ਤਿਉਹਾਰ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ‘ਪੁਆੜਾ’ ਨੇ ਪਹਿਲੇ ਦਿਨ ਕਮਾਏ 1.25 ਕਰੋੜ ਰੁਪਏ

ਅਜਿਹਾ ਹੀ ਇਕ ਖ਼ਾਸ ਮੌਕਾ 14 ਅਗਸਤ ਨੂੰ ਹੈ ਕਿਉਂਕਿ ਇਸ ਦਿਨ ਉਸ ਦੀ ਮਾਂ ਦਾ ਜਨਮਦਿਨ ਹੈ ਤੇ ਇਸ ਲਈ ਉਨ੍ਹਾਂ ਦੇ ਨਾਲ ਤੇ ਆਪਣੇ ਪਿਤਾ ਤੇ ਭੈਣ ਨਾਲ ਕੀਮਤੀ ਸਮਾਂ ਬਤੀਤ ਕਰਨ ਲਈ ਦੀਪਿਕਾ ਛੇਤੀ ਹੀ ਬੈਂਗਲੁਰੂ ਲਈ ਉਡਾਨ ਭਰੇਗੀ।

ਕਰੀਬੀ ਸੂਤਰਾਂ ਦੀ ਮੰਨੀਏ ਤਾਂ ਇਸ ਖ਼ਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਇਕ ਪਰਵਾਰਕ ਡਿਨਰ ਦਾ ਪ੍ਰਬੰਧ ਕੀਤਾ ਗਿਆ ਹੈ, ਨਾਲ ਹੀ ਆਪਣੇ ਇਸ ਸ਼ਾਰਟ ਟਰਿੱਪ ’ਚ ਜਿੰਨਾ ਹੋ ਸਕੇ ਦੀਪਿਕਾ ਉਨ੍ਹਾਂ ਦੇ ਨਾਲ ਸਮਾਂ ਬਤੀਤ ਕਰਨਾ ਚਾਹੁੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News