‘ਸਿੰਘਮ ਅਗੇਨ’ ’ਚ ਦੀਪਿਕਾ ਪਾਦੁਕੋਣ ਦੀ ਐਂਟਰੀ, ਅਜੇ ਦੇਵਗਨ ਨਾਲ ਨਿਭਾਏਗੀ ਮੁੱਖ ਭੂਮਿਕਾ

Thursday, Dec 08, 2022 - 02:01 PM (IST)

‘ਸਿੰਘਮ ਅਗੇਨ’ ’ਚ ਦੀਪਿਕਾ ਪਾਦੁਕੋਣ ਦੀ ਐਂਟਰੀ, ਅਜੇ ਦੇਵਗਨ ਨਾਲ ਨਿਭਾਏਗੀ ਮੁੱਖ ਭੂਮਿਕਾ

ਮੁੰਬਈ (ਬਿਊਰੋ)– ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਸਰਕਸ’ 23 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਤੋਂ ਇਕ ਗੀਤ ਅੱਜ ਰਿਲੀਜ਼ ਕੀਤਾ ਗਿਆ ਹੈ, ਜਿਸ ’ਚ ਦੀਪਿਕਾ ਪਾਦੁਕੋਣ ਵੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

ਗੀਤ ਰਿਲੀਜ਼ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੀਪਿਕਾ ਪਾਦੁਕੋਣ ਦੀ ‘ਸਿੰਘਮ ਅਗੇਨ’ ’ਚ ਐਂਟਰੀ ਹੋ ਗਈ ਹੈ, ਜੋ ਅਜੇ ਦੇਵਗਨ ਨਾਲ ਮੁੱਖ ਭੂਮਿਕਾ ਨਿਭਾਉਣ ਜਾ ਰਹੀ ਹੈ।

ਇਸ ਗੱਲ ਦੀ ਅਧਿਕਾਰਕ ਪੁਸ਼ਟੀ ਤਰਨ ਆਦਰਸ਼ ਨੇ ਕੀਤੀ ਹੈ। ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਇਸ ਤੋਂ ਪਹਿਲਾਂ ਰੋਹਿਤ ਸ਼ੈੱਟੀ ਨਾਲ ਫ਼ਿਲਮ ‘ਚੇਨਈ ਐਕਸਪ੍ਰੈੱਸ’ ’ਚ ਕੰਮ ਕਰ ਚੁੱਕੀ ਹੈ ਤੇ ‘ਸਰਕਸ’ ਫ਼ਿਲਮ ’ਚ ਉਸ ਦਾ ਛੋਟਾ ਜਿਹਾ ਕੈਮਿਓ ਵੀ ਦੱਸਿਆ ਜਾ ਰਿਹਾ ਹੈ।

ਉਥੇ ‘ਸਰਕਸ’ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਦੀ ਕਹਾਣੀ 1960 ਦੇ ਦਹਾਕੇ ’ਚ ਸੈੱਟ ਕੀਤੀ ਗਈ ਹੈ, ਜਿਸ ਦਾ ਕਨੈਕਸ਼ਨ ‘ਗੋਲਮਾਲ’ ਨਾਲ ਦੇਖਣ ਨੂੰ ਮਿਲ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News