ਦੀਪਿਕਾ ਪਾਦੂਕੋਣ ਦੀ ਤਸਵੀਰ ਵਾਇਰਲ, ਹਸਪਤਾਲ ਦੇ ਬੈੱਡ 'ਤੇ ਬੇਹੋਸ਼ੀ ਦੀ ਹਾਲਤ 'ਚ ਆਈ ਨਜ਼ਰ

Thursday, Sep 29, 2022 - 11:43 AM (IST)

ਦੀਪਿਕਾ ਪਾਦੂਕੋਣ ਦੀ ਤਸਵੀਰ ਵਾਇਰਲ, ਹਸਪਤਾਲ ਦੇ ਬੈੱਡ 'ਤੇ ਬੇਹੋਸ਼ੀ ਦੀ ਹਾਲਤ 'ਚ ਆਈ ਨਜ਼ਰ

ਮੁੰਬਈ (ਬਿਊਰੋ) - ਬਾਲੀਵੁੱਡ ਦੀ ਡਿੰਪਲ ਗਰਲ ਯਾਨੀ ਦੀਪਿਕਾ ਪਾਦੂਕੋਣ ਨੂੰ ਬੀਤੀ ਸੋਮਵਾਰ ਰਾਤ ਅਚਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਅਦਾਕਾਰਾ ਨੂੰ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ। ਹਾਲਾਂਕਿ ਅਗਲੇ ਦਿਨ ਖ਼ਬਰਾਂ ਆਈਆਂ ਸਨ ਕਿ ਹੁਣ ਦੀਪਿਕਾ ਬਿਹਤਰ ਮਹਿਸੂਸ ਕਰ ਰਹੀ ਹੈ। ਹੁਣ ਦੀਪਿਕਾ ਪਾਦੂਕੋਣ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਹਸਪਤਾਲ ਦੀ ਹੈ। ਇਸ ਤਸਵੀਰ ’ਚ ਦੀਪਿਕਾ ਹਸਪਤਾਲ ਦੇ ਬੈੱਡ ’ਤੇ ਬੇਹੋਸ਼ੀ ਦੀ ਹਾਲਤ ’ਚ ਲੇਟੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਸਾਫ਼ ਨਹੀਂ ਹੋ ਪਾ ਰਿਹਾ ਹੈ ਕਿ ਇਹ ਤਸਵੀਰ ਦੀਪਿਕਾ ਦੀ ਹੁਣ ਦੀ ਹੈ ਜਾਂ ਕਿਸੇ ਫ਼ਿਲਮੀ ਸੀਨ ਦੀ ਹੈ। ਇਸ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਦੀਪਿਕਾ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਵੇਖ ਕੇ ਉਸ ਲਈ ਫਿਕਰਮੰਦ ਹੋ ਰਹੇ ਹਨ। ਉਹ ਲਗਾਤਾਰ ਦੀਪਿਕਾ ਦੀ ਸਿਹਤਯਾਬੀ ਦੀਆਂ ਅਰਦਾਸਾਂ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਦੀਪਿਕਾ ਪਾਦੂਕੋਣ ਦੇ ਹਸਪਤਾਲ ’ਚ ਆਪਣੇ ਲਗਭਗ ਸਾਰੇ ਟੈਸਟ ਕਰਵਾਏ। ਪਿੰਕਵਿਲਾ ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਦਾਕਾਰਾ ਦੀ ਟੀਮ ਨੇ ਹਾਲੇ ਤੱਕ ਇਸ ਖ਼ਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਪਰ ਦੀਪਿਕਾ ਹੁਣ ਠੀਕ ਹੈ।

ਇਹ ਖ਼ਬਰ ਵੀ ਪੜ੍ਹੋ : ਫਾਲਗੁਨੀ ਪਾਠਕ ਤੇ ਨੇਹਾ ਕੱਕੜ ਦੇ ਵਿਵਾਦ ’ਤੇ ਬੋਲੀ ਇਹ ਮਸ਼ਹੂਰ ਗਾਇਕਾ, ਕਿਹਾ– ‘ਰੀਮੇਕ ਨਾਲ ਬਰਬਾਦ ਹੋ ਰਹੇ ਗੀਤ’

ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਨੂੰ ਆਖ਼ਰੀ ਵਾਰ ਅਨੰਨਿਆ ਪਾਂਡੇ, ਸਿਧਾਂਤ ਚਤੁਰਵੇਦੀ ਅਤੇ ਧੀਰਿਆ ਕਰਵਾ ਦੇ ਨਾਲ 'ਗਹਿਰਾਈਆ' ਵਿਚ ਦੇਖਿਆ ਗਿਆ ਸੀ। ਫ਼ਿਲਮ ਦਾ ਨਿਰਦੇਸ਼ਨ ਸ਼ਕੁਨ ਬੱਤਰਾ ਨੇ ਕੀਤਾ ਸੀ। ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਪ੍ਰਭਾਸ ਅਤੇ ਨਾਗਾ ਚੈਤੰਨਿਆ ਦੀ ਫ਼ਿਲਮ ਵਿਚ ਨਜ਼ਰ ਆਵੇਗੀ, ਜਿਸ ਦੇ ਟਾਈਟਲ ਦਾ ਐਲਾਨ ਹੋਣਾ ਬਾਕੀ ਹੈ। ਫ਼ਿਲਮ ਵਿਚ ਅਮਿਤਾਭ ਬੱਚਨ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਦੀਪਿਕਾ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਵਿਚ ਵੀ ਅਹਿਮ ਭੂਮਿਕਾ ਵਿਚ ਨਜ਼ਰ ਆਵੇਗੀ। 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News